ਭਾਰਤ 'ਚ ਜਲਦ ਲਾਂਚ ਹੋ ਸਕਦੈ Nissan Magnite ਦਾ Facelift ਵਰਜ਼ਨ

Monday, Jun 17, 2024 - 08:00 PM (IST)

ਭਾਰਤ 'ਚ ਜਲਦ ਲਾਂਚ ਹੋ ਸਕਦੈ Nissan Magnite ਦਾ Facelift ਵਰਜ਼ਨ

ਆਟੋ ਡੈਸਕ- ਨਿਸਾਨ ਬਹੁਤ ਜਲਦ ਭਾਰਤ 'ਚ Magnite ਦਾ ਫੇਸਲਿਫਟ ਵਰਜ਼ਨ ਲੈ ਕੇ ਆ ਸਕਦੀ ਹੈ। ਇਸ ਦੀ ਭਾਰਤ 'ਚ ਟੈਸਟਿੰਗ ਕੀਤੀ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਜਨਵਰੀ 2025 'ਚ ਭਾਰਤ 'ਚ ਲਿਆਂਦਾ ਜਾ ਸਕਦਾ ਹੈ। ਫੇਸਲਿਫਟ ਵਰਜ਼ਨ ਦੀ ਸ਼ੁਰੂਆਤੀ ਕੀਮਤ ਮੌਜੂਦਾ ਮਾਡਲ ਤੋਂ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ। 

ਕੀ ਹੋਣਗੇ ਬਦਲਾਅ

ਕੰਪਨੀ ਨੇ Nissan Magnite Facelift ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ। ਰਿਪੋਰਟ ਮੁਤਾਬਕ, ਇਸ ਦੇ ਐਕਸਟੀਰੀਅਰ ਅਤੇ ਇੰਟੀਰੀਅਰ 'ਚ ਹਲਕੇ ਬਦਲਾ ਦੇ ਨਾਲ ਕੁਝ ਨਵੇਂ ਫੀਚਰਜ਼ ਨੂੰ ਜੋੜਿਆ ਜਾ ਸਕਦਾ ਹੈ। ਇਸ ਦੀ ਹੈੱਡਲਾਈਟ, ਫਰੰਟ ਗਰਿੱਲ, ਰੀਅਰ ਬੰਪਰ, ਅਲੌਏ ਵ੍ਹੀਲਜ਼ ਆਦਿ 'ਚ ਬਦਲਾਅ ਦੇਖਣ ਨੂੰ ਮਿਲਣਗੇ। 

ਇੰਜਣ

ਫੇਸਲਿਫਟ ਵਰਜ਼ਨ 'ਚ ਮੌਜੂਦਾ ਇਕ ਲੀਟਰ ਦਾ ਤਿੰਨ ਸਿਲੰਡਰ ਵਾਲਾ ਹੀ ਇੰਜਣ ਦਿੱਤਾ ਜਾਵੇਗਾ, ਜਿਸ ਨਾਲ 72 ਹਾਰਸ ਪਾਵਰ ਅਤੇ 96 ਨਿਊਟਨ ਮੀਟਰ ਦਾ ਟਾਰਕ ਮਿਲੇਗਾ। ਉਥੇ ਹੀ ਟਰਬੋ ਇੰਜਣ ਤੋਂ ਇਸਨੂੰ 100 ਹਾਰਸ ਪਾਵਰ ਅਤੇ 160 ਨਿਊਟਨ ਮੀਟਰ ਦਾ ਟਾਰਕ ਮਿਲੇਗਾ। ਇਸ ਦੇ ਨਾਲ 5 ਸਪੀਡ ਮੈਨੁਅਲ, ਸੀ.ਵੀ.ਟੀ. ਅਤੇ ਏ.ਐੱਮ.ਟੀ. ਟ੍ਰਾਂਸਮਿਸ਼ਨ ਦੇ ਆਪਸ਼ਨ ਵੀ ਦਿੱਤੇ ਜਾਣਗੇ। 


author

Rakesh

Content Editor

Related News