ਜਲਦ ਆ ਰਿਹੈ OnePlus ਦਾ ਨਵਾਂ ਸਮਾਰਟਫੋਨ, ਮਿਲ ਸਕਦੀਆਂ ਹਨ ਇਹ ਖੂਬੀਆਂ

06/02/2024 10:09:37 PM

ਗੈਜੇਟ ਡੈਸਕ- ਵਨਪਲੱਸ ਆਪਣੀ ਨੋਰਡ ਸੀਰੀਜ਼ ਤਹਿਤ ਇਕ ਨਵਾਂ ਸਮਾਰਟਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਅਪਕਮਿੰਗ ਸਮਾਰਟਫੋਨ ਦਾ ਨਾਂ OnePlus Nord 4 ਹੋ ਸਕਦਾ ਹੈ। ਕੰਪਨੀ ਇਸਨੂੰ ਅਗਲੇ ਮਹੀਨੇ ਭਾਰਤੀ ਬਾਜ਼ਾਰ 'ਚ ਪੇਸ਼ ਕਰ ਸਕਦੀ ਹੈ। ਲਾਂਚ ਤੋਂ ਪਹਿਲਾਂ ਹੀ ਇਸ ਸਮਾਰਟਫੋਨ ਦੇ ਫੀਚਰਜ਼ ਦੀ ਡਿਟੇਲਸ ਸਾਹਮਣੇ ਆ ਚੁੱਕੀ ਹੈ। 

ਸੰਭਾਵਿਤ ਫੀਚਰਜ਼

ਰਿਪੋਰਟ ਮੁਤਾਬਕ, OnePlus Nord 4 'ਚ 120Hz ਰਿਫ੍ਰੈਸ਼ ਅਤੇ 1.5K ਰੈਜ਼ੋਲਿਊਸ਼ਨ ਦੇ ਨਾਲ 6.47 ਇੰਚ ਦੀ ਐਮੋਲੇਡ ਡਿਸਪਲੇਅ ਹੋਣ ਦੀ ਉਮੀਦ ਹੈ। ਇਸ ਵਿਚ ਕੁਆਲਕਾਮ ਸਨੈਪਡ੍ਰੈਗਨ 7+ ਜੇਨ 3 ਪ੍ਰੋਸੈਸਰ ਦੇ ਨਾਲ 16 ਜੀ.ਬੀ. ਤੱਕ LPDDR5x ਰੈਮ ਅਤੇ 512GB ਤੱਕ UFS 4.0 ਸਟੋਰੇਜ ਹੋਣ ਦੀ ਸੰਭਾਵਨਾ ਹੈ। 

ਇਸ ਫੋਨ 'ਚ 50MP OIS ਮੁੱਖ ਕੈਮਰਾ ਅਤੇ 8 ਮੈਗਾਪਿਕਸਲ ਦਾ ਅਲਟਰਾ ਵਾਈਡ ਕੈਮਰਾ ਵਾਲਾ ਡਿਊਲ ਕੈਮਰਾ ਸੈੱਟਅਪ ਹੋਣ ਦੀ ਉਮੀਦ ਹੈ। ਫਰੰਟ 'ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲ ਸਕਦਾ ਹੈ। 

ਅਪਕਮਿੰਗ ਸਮਾਰਟਫੋਨ 'ਚ ਪਾਵਰ ਲਈ 100W ਚਾਰਜਿੰਗ ਨੂੰ ਸਪੋਰਟ ਕਰਨ ਵਾਲੀ 5000mAh ਦੀ ਬੈਟਰੀ ਮਿਲੇਗੀ। ਨੋਰਡ 4 ਦੇ ਐਂਡਰਾਇਡ 14 'ਤੇ ਆਧਾਰਿਤ ColorOS 14 'ਤੇ ਚੱਲਣ ਦੀ ਉਮੀਦ ਹੈ। ਇਸਨੂੰ ਮਾਡਲ ਨੰਬਰ CPH2621 ਦੇ ਨਾਲ ਗੀਕਬੈਂਚ ਲਿਸਟਿੰਗ 'ਤੇ ਵੀ ਦੇਖਿਆ ਗਿਆ ਸੀ, ਜੋ ਲਾਂਚ ਵੱਲ ਇਸ਼ਾਰਾ ਕਰਦਾ ਹੈ।


Rakesh

Content Editor

Related News