ਭਾਰਤ ''ਚ 30 ਮਈ ਨੂੰ ਲਾਂਚ ਹੋਵੇਗਾ Lava Yuva 5G ਸਮਾਰਟਫੋਨ

Tuesday, May 28, 2024 - 06:01 PM (IST)

ਭਾਰਤ ''ਚ 30 ਮਈ ਨੂੰ ਲਾਂਚ ਹੋਵੇਗਾ Lava Yuva 5G ਸਮਾਰਟਫੋਨ

ਗੈਜੇਟ ਡੈਸਕ- ਲਾਵਾ 30 ਮਈ ਨੂੰ ਭਾਰਤ 'ਚ ਨਵਾਂ Yuva 5G ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਐਕਸ 'ਤੇ ਟੀਜ਼ਰ ਵੀਡੀਓ ਸ਼ੇਅਰ ਕਰਕੇ ਇਸਦਾ ਐਲਾਨ ਕੀਤਾ ਹੈ। ਇਸ 5ਜੀ ਫੋਨ 'ਚ ਹੋਲ ਪੰਚ ਡਿਸਪਲੇਅ ਡਿਜ਼ਾਈਨ ਅਤੇ ਇਕ ਗੋਲਾਕਾਰ ਰੀਅਰ ਕੈਮਰਾ ਆਈਲੈਂਡ ਹੈ। ਇਸ ਤੋਂ ਇਲਾਵਾ Lava Yuva 5G 'ਚ ਮੀਡੀਆਟੈੱਕ ਡਾਈਮੈਂਸ਼ਨ ਚਿੱਪਸੈੱਟ ਹੈ। ਭਾਰਤ 'ਚ ਇਸਦੀ ਕੀਮਤ 10,000 ਰੁਪਏ ਤੋਂ ਘੱਟ ਹੋ ਸਕਦੀ ਹੈ। 

ਲਾਵਾ ਨੇ ਆਪਣੀ ਐਕਸ ਪੋਸਟ 'ਚ ਦੱਸਿਆ ਕਿ ਲਾਵਾ ਯੁਵਾ 5ਜੀ ਦੀ ਲਾਂਚਿੰਗ 30 ਮਈ ਨੂੰ ਦੁਪਹਿਰ 12 ਵਜੇ ਹੋਵੇਗੀ। Lava Yuva 5G ਦੇ ਐਮਾਜ਼ੋਨ 'ਤੇ ਵਿਕਰੀ ਲਈ ਉਪਲੱਬਧ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

ਫੀਚਰਜ਼

Lava Yuva 5G 'ਚ 50 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਮਿਲ ਸਕਾਦਾ ਹੈ। ਇਸ ਵਿਚ ਮੈਟ ਫਿਨਿਸ਼ ਦੇ ਨਾਲ ਗਲਾਸ ਬੈਕ ਹੈ, ਜਿਸ 'ਤੇ ਤੁਹਾਨੂੰ ਲਾਵਾ ਬ੍ਰਾਂਡਿੰਗ ਅਤੇ 5ਜੀ ਟੈਕਸਟ ਦੇਖਣ ਨੂੰ ਮਿਲ ਸਕਦਾ ਹੈ। ਇਸ ਵਿਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਣ ਦੀ ਉਮੀਦ ਹੈ। 

ਗੀਕਬੈਂਚ ਵੈੱਬਸਾਈਟ ਲਿਸਟਿੰਗ ਤੋਂ ਪਤਾ ਚਲਦਾ ਹੈ ਕਿ ਇਸ ਵਿਚ 6 ਜੀ.ਬੀ. ਜਾਂ 8 ਜੀ.ਬੀ. ਰੈਮ ਮਿਲ ਸਕਦੀ ਹੈ। ਇਸ ਵਿਚ ਦੋ ਕੋਰ ਵਾਲਾ ਆਕਟਾ-ਕੋਰ ਮੀਡੀਆਟੈੱਕ ਮਾਈਡਮੈਂਸ਼ਨ ਪ੍ਰੋਸੈਸਰ ਮਿਲ ਸਕਦਾ ਹੈ, ਜਿਸਦੀ ਕਲਾਕ ਸਪੀਡ 2.4GHz ਅਤੇ 6 ਕੋਰ ਦੀ ਕਲਾਸਸਪੀਡ 2.0GHz ਹੋਵੇਗੀ। 

ਇਹ ਮੀਡੀਆਟੈੱਕ ਡਾਈਮੈਂਸ਼ਨ 6300 SoC ਜਾਂ ਡਈਮੈਂਸ਼ਨ 6080 SoC 'ਤੇ ਕੰਮ ਕਰ ਸਕਦਾ ਹੈ। ਇਸ ਵਿਚ 5,000mAh ਦੀ ਬੈਟਰੀ ਮਿਲ ਸਕਦੀ ਹੈ। 


author

Rakesh

Content Editor

Related News