ਭਾਰਤ ''ਚ ਜਲਦ ਲਾਂਚ ਹੋਵੇਗੀ Honor Magic 6 ਸੀਰੀਜ਼, ਜਾਣੋ ਡਿਟੇਲ

05/29/2024 5:06:39 PM

ਗੈਜੇਟ ਡੈਸਕ- ਆਨਰ ਭਾਰਤ 'ਚ ਨਵੀਂ Magic 6 ਸੀਰੀਜ਼ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਸੀਰੀਜ਼ 'ਚ ਕੰਪਨੀ Honor Magic 6 ਅਤੇ Honor Magic 6 Pro ਲਾਂਚ ਕਰ ਸਕਦੀ ਹੈ। ਇਸ ਸੀਰੀਜ਼ ਬਾਰੇ ਐਕਸ 'ਤੇ ਕੰਪਨੀ ਦੇ ਸੀਨੀਅਰ ਅਧਿਕਾਰੀ ਸੀਪੀ ਖੰਡੇਲਵਾਲ ਨੇ ਜਾਣਕਾਰੀ ਦਿੱਤੀ ਹੈ। 

Honor Magic 6 Pro ਦੇ ਸੰਭਾਵਿਤ ਫੀਚਰਜ਼

ਡਿਸਪਲੇਅ- ਇਸ ਸਮਾਰਟਫੋਨ 'ਚ 120Hz ਰਿਫ੍ਰੈਸ਼ ਰੇਟ 'ਤੇ ਕੰਮ ਕਰਨ ਵਾਲੀ 6.8 ਇੰਚ ਦੀ FHD+ Curved OLED ਡਿਸਪਲੇਅ ਮਿਲੇਗੀ। ਇਸ ਨੂੰ Rhinoceros ਗਲਾਸ ਪ੍ਰੋਟੈਕਸ਼ਨ ਵੀ ਮਿਲੇਗਾ। 

ਪ੍ਰੋਸੈਸਰ- ਇਸ ਵਿਚ ਪਰਫਾਰਮੈਂਸ ਲਈ Snapdragon 8 Gen 3 ਆਕਟਾ-ਕੋਰ ਚਿੱਪਸੈੱਟ ਮਿਲੇਗਾ। ਇਹ ਪ੍ਰੋਸੈਸਰ 3.4GHz ਕਲਾਕ ਸਪੀਡ 'ਤੇ ਕੰਮ ਕਰਨ 'ਚ ਸਮਰਥ ਹੈ। 

ਕੈਮਰਾ- ਇਸ ਫੋਨ 'ਚ 180 ਮੈਗਾਪਿਕਸਲ ਦਾ ਦਮਦਾਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। 50 ਮੈਗਾਪਿਕਸਲ ਅਲਟਰਾ-ਡਾਇਨਾਮਿਕ ਸੈਂਸਰ ਅਤੇ 50 ਮੈਗਾਪਿਕਸਲ ਅਲਟਰਾ-ਵਾਈਡ ਐਂਗਲ ਲੈੱਨਜ਼ ਵੀ ਫੋਨ 'ਚ ਫੋਟੋਗ੍ਰਾਫੀ ਅਨੁਭਵ ਨੂੰ ਬਿਹਤਰ ਕਰਨ ਲਈ ਮਿਲ ਜਾਂਦੇ ਹਨ। ਸੈਲਫੀ ਲਈ ਇਸ ਵਿਚ TOF ਸੈਂਸਰ ਅਤੇ  50 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। 

ਬੈਟਰੀ- Honor Magic 6 Pro 'ਚ 66 66W ਵਾਇਰਲੈੱਸ ਚਾਰਜਿੰਗ ਸਪੋਰਟ ਕਰਨ ਵਾਲੀ 5,600mAh ਬੈਟਰੀ ਮਿਲੇਗੀ। ਇਸ ਵਿਚ 80 ਵਾਚ ਫਾਸਟ ਚਾਰਿੰਗ ਦਾ ਸਪੋਰਟ ਵੀ ਮਿਲਦਾ ਹੈ। 

ਇਸ ਫੋਨ ਦੀ ਜ਼ਿਆਦਾਤਰ ਜਾਣਕਾਰੀ ਸਾਹਮਣੇ ਆ ਚੁੱਕੀ ਹੈ। ਇਸ ਫੋਨ ਨੂੰ ਸੇਮ ਉਨ੍ਹਾਂ ਹੀ ਫੀਚਰਜ਼ ਨਾਲ ਭਾਰਤ 'ਚ ਲਾਂਚ ਕੀਤਾ ਜਾਵੇਗਾ, ਜੋ ਚੀਨੀ ਵੇਰੀਐਂਟ 'ਚ ਦਿੱਤੇ ਜਾਂਦੇ ਹਨ।


Rakesh

Content Editor

Related News