ਹਮਾਸ ਨੂੰ ਵੀ ਅਮਰੀਕੀ ਮਤਾ ਮਨਜ਼ੂਰ, ਗਾਜ਼ਾ ’ਚ ਜਲਦ ਹੀ ਜੰਗਬੰਦੀ ਦਾ ਐਲਾਨ
Thursday, Jun 13, 2024 - 11:34 AM (IST)
ਯੇਰੂਸ਼ਲਮ (ਇੰਟ.) - ਗਾਜ਼ਾ ’ਚ ਜੰਗਬੰਦੀ ਦੀਆਂ ਉਮੀਦਾਂ ਇਕ ਵਾਰ ਫਿਰ ਵਧ ਗਈਆਂ ਹਨ। ਹਮਾਸ, ਫਿਲਸਤੀਨ ਇਸਲਾਮਿਕ ਜੇਹਾਦ ਅਤੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਵੀ ਅਮਰੀਕਾ ਦੇ ਜੰਗਬੰਦੀ ਮਤੇ ਦਾ ਸਵਾਗਤ ਕੀਤਾ ਹੈ। ਇਸ ਦੀ ਪੁਸ਼ਟੀ ਕਤਰ ਅਤੇ ਮਿਸਰ ਦੇ ਵਿਚੋਲਿਆਂ ਨੇ ਵੀ ਕੀਤੀ ਹੈ। ਮੰਗਲਵਾਰ ਸ਼ਾਮ ਨੂੰ ਇਕ ਆਪਣੇ ਬਿਆਨ ’ਚ ਹਮਾਸ ਨੇ ਗਾਜ਼ਾ ਵਿਚ ਲੜਾਈ ਨੂੰ ਪੂਰੀ ਤਰ੍ਹਾਂ ਰੋਕਣ ਲਈ ਕਿਹਾ। ਇਸ ਦੇ ਨਾਲ ਹੀ ਹਮਾਸ ਨੇ ਇਹ ਵੀ ਕਿਹਾ ਕਿ ਉਹ ਯੁੱਧ ਖ਼ਤਮ ਕਰਨ ਲਈ ਤਿਆਰ ਹਨ।
ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼
ਉਥੇ ਹੀ ਮਿਸਰ ਅਤੇ ਜਾਰਡਨ ਦੇ ਵਿਦੇਸ਼ ਮੰਤਰੀਆਂ ਨੇ ਇਜ਼ਰਾਈਲ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤੇ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਹਮਾਸ ਨੇ ਗਾਜ਼ਾ ’ਚ ਜੰਗਬੰਦੀ ਦੇ ਉਸ ਦੇ ਮਤੇ ਨੂੰ ਸਵੀਕਾਰ ਕਰ ਲਿਆ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਫਿਲਸਤੀਨ ਦੇ ਰਾਜਦੂਤ ਰਿਆਦ ਮਨਸੂਰ ਨੇ ਅਮਰੀਕਾ ਦੇ ਮਤੇ ਦਾ ਸਵਾਗਤ ਕੀਤਾ ਹੈ। ਪਹਿਲੇ ਪੜਾਅ ’ਚ ਔਰਤਾਂ, ਬਜ਼ੁਰਗਾਂ ਅਤੇ ਜ਼ਖਮੀਆਂ ਸਮੇਤ ਬੰਧਕਾਂ ਦੀ ਰਿਹਾਈ, ਫਿਲਸਤੀਨੀ ਕੈਦੀਆਂ ਦੀ ਅਦਲਾ-ਬਦਲੀ, ਆਬਾਦੀ ਵਾਲੇ ਇਲਾਕਿਆਂ ਤੋਂ ਇਜ਼ਰਾਈਲੀ ਫੌਜਾਂ ਦੀ ਵਾਪਸੀ ਅਤੇ ਉੱਤਰੀ ਸਮੇਤ ਪੂਰੇ ਇਨਕਲੇਵ ’ਚ ਫਿਲਸਤੀਨੀਆਂ ਦੀ ਘਰ ਵਾਪਸੀ, ਵੱਡੇ ਪੱਧਰ ’ਤੇ ਮਨੁੱਖੀ ਮਦਦ ਸਮੇਤ ਪੂਰਨ ਜੰਗਬੰਦੀ ਸ਼ਾਮਲ ਹੈ।
ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਹਥਿਆਰਬੰਦ ਵਿਅਕਤੀਆਂ ਨੇ ਦੋ ਬੱਚਿਆਂ ਤੇ 4 ਔਰਤਾਂ ਨੂੰ ਉਤਾਰਿਆ ਮੌਤ ਦੇ ਘਾਟ
ਦੂਜੇ ਪੜਾਅ ’ਚ ਗਾਜ਼ਾ ਵਿਚ ਬੰਧਕਾਂ ਦੀ ਰਿਹਾਈ ਦੇ ਬਦਲੇ ਦੁਸ਼ਮਣੀ ਦਾ ਪੂਰੀ ਤਰ੍ਹਾਂ ਖਾਤਮਾ ਅਤੇ ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਸ਼ਾਮਲ ਹੋਵੇਗੀ। ਤੀਜੇ ਪੜਾਅ ’ਚ ਗਾਜ਼ਾ ’ਚ ਬਹੁ-ਸਾਲਾ ਪੁਨਰ ਨਿਰਮਾਣ ਯੋਜਨਾ ਸ਼ੁਰੂ ਹੋਵੇਗੀ। ਗਾਜ਼ਾ ਪੱਟੀ ’ਚ ਬੰਧਕਾਂ ਦੀਆਂ ਲਾਸ਼ਾਂ ਇਜ਼ਰਾਈਲ ਨੂੰ ਸੌਂਪੀਆਂ ਜਾਣਗੀਆਂ। ਪ੍ਰੀਸ਼ਦ ਨੇ ਮਤੇ ’ਚ ਇਹ ਵੀ ਸਪੱਸ਼ਟ ਕੀਤਾ ਹੈ ਕਿ ਪਹਿਲੇ ਪੜਾਅ ’ਚ ਗੱਲਬਾਤ ਲਈ ਜੇਕਰ 6 ਹਫ਼ਤਿਆਂ ਤੋਂ ਵੱਧ ਸਮਾਂ ਲੱਗ ਜਾਂਦਾ ਹੈ ਤਾਂ ਉਦੋਂ ਤੱਕ ਜੰਗਬੰਦੀ ਜਾਰੀ ਰਹੇਗੀ। ਇਸ ਦੇ ਨਾਲ ਹੀ ਸੁਰੱਖਿਆ ਪ੍ਰੀਸ਼ਦ ਨੇ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਲਈ ਟੂ ਸਟੇਟ ਸਾਲਿਊਸ਼ਨ ’ਤੇ ਵੀ ਜ਼ੋਰ ਦਿੱਤਾ।
ਇਹ ਵੀ ਪੜ੍ਹੋ - ਸਹੁੰ ਚੁੱਕਣ ਤੋਂ ਬਾਅਦ PM ਮੋਦੀ ਨੇ ਟਰੂਡੋ ਨੂੰ ਦਿੱਤਾ ਕਰਾਰਾ ਜਵਾਬ, ਹਰ ਪਾਸੇ ਹੋ ਰਹੀ ਚਰਚਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8