ਭੁੱਲ ਕੇ ਵੀ ਨਾ ਡਾਊਨਲੋਡ ਕਰੋ WhatsApp ਦਾ ਇਹ ਵਰਜ਼ਨ, ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

06/25/2024 5:57:53 PM

ਗੈਜੇਟ ਡੈਸਕ- ਵਟਸਐਪ ਦੇ ਨਵੇਂ ਵਰਜ਼ਨ ਦੇ ਨਾਲ ਹਰ ਵਾਰ ਤਮਾਮ ਤਰ੍ਹਾਂ ਦੇ ਫੀਚਰਜ਼ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੁੰਦੀ ਹੈ ਕਿ ਕਿਸੇ ਵੀ ਹੋਰ ਐਪ ਨੂੰ ਵਟਸਐਪ ਵੱਲੋਂ ਅਧਿਕਾਰਤ ਤੌਰ 'ਤੇ ਜਾਰੀ ਨਹੀਂ ਕੀਤਾ ਜਾਂਦਾ। ਹੁਣ ਵਟਸਐਪ ਦਾ ਇਕ ਨਵਾਂ ਵਰਜ਼ਨ ਕਈ ਫੀਚਰਜ਼ ਦੇ ਦਾਅਵਿਆਂ ਨਾਲ ਵਾਇਰਲ ਹੋ ਰਿਹਾ ਹੈ ਅਤੇ ਇਸ ਐਪ ਦਾ ਨਾਂ GB WhatsApp ਹੈ। ਇਸ ਐਪ ਦੇ ਨਾਲ ਮੈਸੇਜ ਨੂੰ ਵਾਪਸ ਲੈਣ ਤੋਂ ਲੈ ਕੇ ਆਟੋ ਰਿਪਲਾਈ ਤਕ ਦੇ ਫੀਚਰਜ਼ ਮਿਲ ਰਹੇ ਹਨ ਪਰ ਕੀ ਇਹ ਐਪ ਤੁਹਾਡੇ ਲਈ ਸੁਰੱਖਿਅਤ ਹੈ, ਕੀ ਇਸ ਨੂੰ ਵਟਸਐਪ ਨੇ ਹੀ ਅਧਿਕਾਰਤ ਤੌਰ 'ਤੇ ਰਿਲੀਜ਼ ਕੀਤਾ ਹੈ? ਆਓ ਜਾਣਦੇ ਹਾਂ ਇਨ੍ਹਾਂ ਸਵਾਲਾਂ ਦੇ ਜਵਾਬ...

ਇਹ ਵੀ ਪੜ੍ਹੋ- WhatsApp 'ਚ ਹੁਣ ਨਹੀਂ ਪਵੇਗੀ ਨੰਬਰ ਸੇਵ ਕਰਨ ਦੀ ਲੋੜ, ਜਲਦ ਮਿਲੇਗਾ ਗਜ਼ਬ ਦਾ ਫੀਚਰ

ਕੀ ਹੈ GB WhatsApp ਐਪ? 

GB WhatsApp, ਵਟਸਐਪ ਦਾ ਹੀ ਕਲੋਨ ਐਪ ਹੈ। ਇਹ ਵਟਸਐਪ ਦਾ ਫੋਕਰਡ ਵਰਜ਼ਨ ਹੈ। ਸਧਾਰਨ ਸ਼ਬਦਾਂ ’ਚ ਕਹੀਏ ਤਾਂ GB WhatsApp ਥਰਡ ਪਾਰਟੀ ਡਿਵੈਲਪਰਸ ਨੂੰ WhatsApp ਜਿਹਾ ਇਕ ਕਸਟਮਾਈਜ਼ ਕਲੋਨ ਐਪ ਬਣਾਉਣ ਦੀ ਆਗਿਆ ਦਿੰਦਾ ਹੈ। ਮਤਲਬ WhatsApp ਯੂਜ਼ਰਜ਼ ਨੂੰ ਬਿਲਕੁੱਲ WhatsApp ਜਿਹਾ ਹੀ ਮੈਸੇਜਿੰਗ ਐਪ ਉਪਲੱਬਧ ਕਰਵਾਉਂਦਾ ਹੈ, ਜਿਸ ਨਾਲ ਮੈਸੇਜਿੰਗ, ਵੀਡੀਓ ਅਤੇ ਆਡਿਓ ਕਾਲਿੰਗ ਕੀਤੀ ਜਾ ਸਕਦੀ ਹੈ। ਪਰ ਤੁਹਾਡੀ ਸੁਵਿਧਾ ਤੁਹਾਨੂੰ ਕਾਫੀ ਨੁਕਸਾਨ ਪਹੁੰਚਾ ਸਕਦੀ ਹੈ। ਦੱਸ ਦੇਈਏ ਕਿ GB WhatsApp ਦਾ ਇਸਤੇਮਾਲ ਖ਼ਤਰਨਾਕ ਸਾਬਿਤ ਹੋ ਸਕਦਾ ਹੈ। 

PunjabKesari

ਇਹ ਵੀ ਪੜ੍ਹੋ- WhatsApp 'ਚ ਆ ਰਿਹਾ ਬੇਹੱਦ ਸ਼ਾਨਦਾਰ ਫੀਚਰ, ਜਲਦ ਮਿਲੇਗਾ AR ਦਾ ਸਪੋਰਟ

ਹੋ ਸਕਦੇ ਹਨ ਇਹ ਨੁਕਸਾਨ

GB WhatsApp ਤੁਹਾਡੇ ਸਮਾਰਟਫੋਨ ’ਚ ਅਹਿਮ ਜਾਣਕਾਰੀ ਚੋਰੀ ਕਰ ਸਕਦਾ ਹੈ। ਇਸ ਨੂੰ ਡਾਊਨਲੋਡ ਕਰਨ ਨਾਲ ਤੁਹਾਡਾ ਬੈਂਕ ਖ਼ਾਤਾ ਵੀ ਖ਼ਾਲੀ ਹੋ ਸਕਦਾ ਹੈ ਅਤੇ ਨਾਲ ਹੀ ਇਸਦੇ ਇਸਤੇਮਾਲ ਨਾਲ ਤੁਹਾਡਾ ਓਰਿਜ਼ਨਲ ਵਟਸਐਪ ਅਕਾਊਂਟ ਬਲਾਕ ਹੋ ਸਕਦਾ ਹੈ। ਦੱਸ ਦੇਈਏ ਕਿ GB WhatsApp Google Play Store ’ਤੇ ਮੌਜੂਦ ਨਹੀਂ ਹੈ। ਇਸ ਨੂੰ ਆਫੀਸ਼ੀਅਲ ਵੈਬਸਾਈਟ ਜਾਂ ਫਿਰ ਆਨਲਾਈਨ ਪੋਰਟਲ ਤੋਂ ਏ.ਪੀ.ਕੇ. ਫਾਈਲ ਰਾਹੀਂ ਡਾਊਨਲੋਡ ਕੀਤਾ ਜਾ ਸਕਦਾ ਹੈ। ਅਜਿਹੇ ’ਚ GB WhatsApp ਦਾ ਇਸਤੇਮਾਲ ਨਾ ਕਰਨਾ ਹੀ ਬਿਹਤਰ ਆਪਸ਼ਨ ਸਾਬਿਤ ਹੋਵੇਗੀ।

GB WhatsApp ਦੇ ਟਾਪ ਫੀਚਰਜ਼

Auto Reply
DND
Filter messages
Anti-revoke message
Share live locations
Revoke multiple messages
Send Maximum Pictures: ਇਕ ਵਾਰ 'ਚ 90 ਤੋਂ ਵੱਧ ਤਸਵੀਰਾਂ ਭੇਜ ਸਕਦੇ ਹੋ
Download Statuses
Amazing Font
Mark the unread messages
Hide your status

ਇਹ ਵੀ ਪੜ੍ਹੋ- ਬਿਨਾਂ ਸਿਗਨਲ ਦੇ ਵੀ ਕਰ ਸਕੋਗੇ ਕਾਲ, ਫੋਨ 'ਚ ਤੁਰੰਤ ਕਰੋ ਇਹ ਸੈਟਿੰਗ

ਇਹ ਤੁਹਾਨੂੰ ਗੂਗਲ 'ਤੇ ਥਰਡ ਪਾਰਟੀ ਵੈੱਬਸਾਈਟ 'ਤੇ ਮਿਲੇਗਾ। ਇਸ ਨੂੰ ਡਾਊਨਲੋਡ ਕਰਨ ਤੋਂ ਬਾਅਦ ਤੁਹਾਡਾ ਫੋਨ ਸੁਰੱਖਿਆ ਕਾਰਨਾਂ ਕਰਕੇ ਇਸ ਨੂੰ ਇੰਸਟਾਲ ਕਰਨ ਤੋਂ ਇਨਕਾਰ ਕਰੇਗਾ। ਜੇਕਰ ਉਸ ਤੋਂ ਬਾਅਦ ਵੀ ਤੁਸੀਂ ਇਸ ਨੂੰ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ ਫੋਨ ਦੀ ਸੈਟਿੰਗ ਤੁਹਾਨੂੰ ਬਦਲਣੀ ਪਵੇਗੀ। ਇਸ ਦਾ ਰਜਿਸਟ੍ਰੇਸ਼ਨ ਵੀ ਅਸਲੀ ਵਟਸਐਵ ਵਰਗਾ ਹੀ ਹੋਵੇਗਾ। 

ਏ.ਪੀ.ਕੇ. ਫਾਈਲ ਨਹੀਂ ਹੁੰਦੀ ਸੁਰੱਖਿਅਤ

ਜਿਥੋਂ ਤਕ ਇਸ ਐਪ ਦੇ ਨਾਲ ਸਕਿਓਰਿਟੀ ਦੀ ਗੱਲ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਏ.ਪੀ.ਕੇ. ਜਾਂ ਥਰਡ ਪਾਰਟੀ ਐਪ ਨੂੰ ਗੂਗਲ ਸੁਰੱਖਿਅਤ ਨਹੀਂ ਮੰਨਦਾ। ਅਜਿਹੇ 'ਚ GB WhatsApp ਵੀ ਸੁਰੱਖਿਅਤ ਨਹੀਂ ਹੈ। ਇਸ ਐਪ 'ਚ ਕਈ ਤਰ੍ਹਾਂ ਦੇ ਅਜਿਹੇ ਫੀਚਰਜ਼ ਮਿਲਦੇ ਹਨ ਜੋ ਅਸਲੀ ਵਟਸਐਪ ਐਪ 'ਚ ਨਹੀਂ ਹਨ। 

ਇਹ ਵੀ ਪੜ੍ਹੋ- BSNL ਦਾ ਗਾਹਕਾਂ ਨੂੰ ਝਟਕਾ, ਇਸ ਸਸਤੇ ਪਲਾਨ ਦੀ ਮਿਆਦ ਕੀਤੀ ਘੱਟ


Rakesh

Content Editor

Related News