ਅਣਜਾਣ ਵਿਅਕਤੀ ਨੂੰ ਫ਼ੋਨ ਫੜਾਉਣਾ ਪੈ ਗਿਆ ਮਹਿੰਗਾ, ਖਾਤਾ ਹੋ ਗਿਆ ਖ਼ਾਲੀ, ਤੁਸੀਂ ਵੀ ਹੋ ਜਾਓ ਸਾਵਧਾਨ
Sunday, Jun 02, 2024 - 11:15 PM (IST)
ਜਲੰਧਰ (ਸੁਨੀਲ)- ਆਨਲਾਈਨ ਠੱਗੀ ਮਾਰਨ ਵਾਲਿਆਂ ਨੇ ਠੱਗੀ ਮਾਰਨ ਦਾ ਇਕ ਹੋਰ ਰਸਤਾ ਲੱਭ ਲਿਆ ਹੈ, ਜਿਸ ਕਾਰਨ ਕਈ ਰਾਹਗੀਰਾਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਜੇਕਰ ਤੁਸੀਂ ਬੱਸ, ਰੇਲ ਜਾਂ ਕਿਸੇ ਹੋਰ ਸਾਧਨ ਰਾਹੀਂ ਸਫ਼ਰ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਓ। ਜੇਕਰ ਕੋਈ ਤੁਹਾਡੇ ਕੋਲੋਂ ਤੁਹਾਡਾ ਮੋਬਾਈਲ ਫੋਨ ਮੰਗਦਾ ਹੈ, ਤਾਂ ਇਸ ਤੋਂ ਬਚੋ। ਅੱਜ-ਕੱਲ ਮੋਬਾਈਲ ਫੋਨ ਮੰਗ ਕੇ ਠੱਗੀ ਮਾਰਨ ਵਾਲਾ ਗਿਰੋਹ ਟਰੇਨਾਂ ’ਚ ਸਫਰ ਕਰ ਰਿਹਾ ਹੈ, ਜਿਸ ਕਾਰਨ ਕਈ ਲੋਕਾਂ ਨੂੰ ਹਜ਼ਾਰਾਂ-ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਪਿਓ ਨਾਲ ਆ ਰਹੇ 9 ਸਾਲਾ ਪੁੱਤਰ ਨੂੰ ਮਾਰੀ ਜ਼ਬਰਦਸਤ ਟੱਕਰ, ਮਾਸੂਮ ਦੀ ਹੋਈ ਮੌਤ
ਜਲੰਧਰ ਤੋਂ ਲਖਨਊ ਜਾ ਰਹੇ ਵਿਨੋਦ ਪੁਰੀ ਵਾਸੀ ਕਮਲ ਵਿਹਾਰ ਜਲੰਧਰ ਨੇ ਦੱਸਿਆ ਕਿ ਜਦੋਂ ਉਹ ਮੋਰਿੰਡਾ ਪਹੁੰਚੇ ਤਾਂ ਕੋਈ ਅਣਪਛਾਤਾ ਵਿਅਕਤੀ ਟਰੇਨ ’ਚ ਉਨ੍ਹਾਂ ਕੋਲ ਆਇਆ ਅਤੇ ਉਨ੍ਹਾਂ ਕੋਲੋਂ ਫੋਨ ਮੰਗਣ ਲੱਗਾ। ਜਦੋਂ ਉਨ੍ਹਾਂ ਉਸ ਨੂੰ ਫੋਨ ਕਰਨ ਲਈ ਮੋਬਾਈਲ ਦਿੱਤਾ ਤਾਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੇ ਬੈਂਕ ਖਾਤੇ ’ਚੋਂ 20 ਹਜ਼ਾਰ ਰੁਪਏ ਟਰਾਂਸਫਰ ਹੋ ਗਏ। ਜਦੋਂ ਉਨ੍ਹਾਂ ਉਸ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਉਹ ਠੱਗ ਨਹੀਂ ਮਿਲਿਆ ਪਰ ਇਕ ਹੋਰ ਵਿਅਕਤੀ ਮਿਲਿਆ, ਜਿਸ ਨਾਲ ਵੀ ਇਸੇ ਤਰ੍ਹਾਂ ਠੱਗੀ ਵੱਜੀ ਸੀ। ਉਕਤ ਵਿਅਕਤੀ ਨੇ ਥਾਣਾ ਮੋਰਿੰਡਾ ਨੂੰ ਸੂਚਿਤ ਕੀਤਾ ਅਤੇ ਪੁਲਸ ਨੇ ਜ਼ੀਰੋ ਐੱਫ.ਆਈ.ਆਰ. ਦਰਜ ਕਰ ਲਈ।
ਇਹ ਵੀ ਪੜ੍ਹੋ- ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਖੱਡੇ 'ਚ ਡਿੱਗ ਗਈ ਕਾਰ
ਪੀੜਤ ਵਿਨੋਦ ਪੁਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਬੈਂਕ ਵਿਚੋਂ ਅਕਾਊਂਟ ਨੰਬਰ ਅਤੇ ਅਕਾਊਂਟ ਹੋਲਡਰ ਦੇ ਘਰ ਦਾ ਪਤਾ ਕੀਤਾ ਤਾਂ ਉਹ ਜਲੰਧਰ ਦਾ ਨਿਕਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਸਬੰਧ ਵਿਚ ਕਮਿਸ਼ਨਰੇਟ ਪੁਲਸ ਅਤੇ ਸਬੰਧਤ ਥਾਣੇ ਵਿਚ ਲਿਖਤੀ ਰੂਪ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e