WhatsApp ਗਰੁੱਪ ''ਚ ਐਡ ਕਰ ਕੇ ਮਾਰ ਗਏ ਕਰੋੜਾਂ ਰੁਪਏ ਦੀ ਠੱਗੀ, ਹੱਕਾ-ਬੱਕਾ ਰਹਿ ਗਿਆ ਵਿਅਕਤੀ

06/22/2024 3:17:20 PM

ਲੁਧਿਆਣਾ (ਰਾਜ): ਥਾਣਾ ਸਾਈਬਰ ਸੈੱਲ ਦੀ ਪੁਲਸ ਨੇ ਮਾਡਲ ਟਾਊਨ ਦੇ ਕਾਰੋਬਾਰੀ ਰਸ਼ਪਾਲ ਸਿੰਘ ਦੇ ਨਾਲ ਇਨਵੈਸਟਮੈਂਟ ਦੇ ਨਾਂ 'ਤੇ 4.35 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। 

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਸ਼ਪਾਲ ਸਿੰਘ ਨੇ ਦੱਸਿਆ ਕਿ ਤਨਵੀ ਸ਼ਰਮਾ, ਮੰਡੇਰ ਪਵਾਰ, ਸ਼ਿਵਾਨੀ ਐੱਸ ਕੁਰੀਅਨ, ਜਿਓਤੀ ਸ਼ਰਮਾ, ਸ਼ਰਨ ਗੁਪਤਾ, ਬਿਕਰਮ ਪਟੇਲ ਅਤੇ ਅੰਜਲੀ ਸ਼ਰਮਾ ਨੇ ਉਸ ਨੂੰ ਆਪਣੀਆਂ ਗੱਲਾਂ 'ਚ ਫਸਾ ਕੇ ਇਕ WhatsApp ਗਰੁੱਪ 'ਚ ਐਡ ਕੀਤਾ। ਇਸ ਮਗਰੋਂ ਮੁਲਜ਼ਮਾਂ ਨੇ ਇਨਵੈਸਟਮੈਂਟ ਦੇ ਨਾਂ 'ਤੇ ਉਸ ਤੋਂ ਵੱਖ-ਵੱਖ ਸਮੇਂ ਕੁੱਲ 4.35 ਕਰੋੜ ਰੁਪਏ ਠੱਗ ਲਏ। 

ਇਹ ਖ਼ਬਰ ਵੀ ਪੜ੍ਹੋ - ਪ੍ਰੇਮ ਜਾਲ 'ਚ ਫਸਾ ਕੇ ਗਰਭਵਤੀ ਕਰਨ ਮਗਰੋਂ ਵਿਆਹ ਤੋਂ ਮੁਕਰਿਆ ਮੁੰਡਾ, ਤੇਲ ਦੀ ਬੋਤਲ ਲੈ ਟਾਵਰ 'ਤੇ ਜਾ ਚੜ੍ਹੀ ਕੁੜੀ

ਥਾਣਾ ਸਾਈਬਰ ਸੈੱਲ ਦੀ ਪੁਲਸ ਨੇ ਸ਼ਿਕਾਇਤਕਰਤਾ ਰਸ਼ਪਾਲ ਸਿੰਘ ਦੀ ਸ਼ਿਕਾਇਤ 'ਤੇ ਤਨਵੀ ਸ਼ਰਮਾ, ਮੰਡੇਰ ਪਵਾਰ, ਸ਼ਿਵਾਨੀ ਐੱਸ ਕੁਰੀਅਨ, ਜਿਓਤੀ ਸ਼ਰਮਾ, ਸ਼ਰਨ ਗੁਪਤਾ, ਬਿਕਰਮ ਪਟੇਲ ਅਤੇ ਅੰਜਲੀ ਸ਼ਰਮਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News