ਬੈਂਕ ''ਚ ਵੀ ਸੁਰੱਖਿਅਤ ਨਹੀਂ ਪੈਸਾ! ICICI ਬੈਂਕ ਦੇ ਮੈਨੇਜਰ ਦਾ ਕਾਂਡ ਸੁਣ ਨਹੀਂ ਹੋਵੇਗਾ ਯਕੀਨ

Wednesday, Jun 19, 2024 - 11:32 AM (IST)

ਬੈਂਕ ''ਚ ਵੀ ਸੁਰੱਖਿਅਤ ਨਹੀਂ ਪੈਸਾ! ICICI ਬੈਂਕ ਦੇ ਮੈਨੇਜਰ ਦਾ ਕਾਂਡ ਸੁਣ ਨਹੀਂ ਹੋਵੇਗਾ ਯਕੀਨ

ਲੁਧਿਆਣਾ (ਤਰੁਣ): ਸਥਾਨਕ  ICICI ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਮੈਨੇਜਰ ਨੇ ਤਕਲਾਨੋਜੀ ਦੀ ਵਰਤੋਂ ਕਰ ਕੇ ਲੋਕਾਂ ਦੇ ਖ਼ਾਤੇ ਵਿਚੋਂ ਲੱਖਾਂ ਰੁਪਏ ਕੱਢਵਾ ਲਏ। ਜਦੋਂ ਇਸ ਗੱਲ ਦੀ ਭਿਣਕ ਬੈਂਕ ਦੇ ਅਧਿਕਾਰੀਆਂ ਨੂੰ ਲੱਗੀ ਤਾਂ ਉਨ੍ਹਾਂ ਨੇ ਜਾਂਚ ਪੜਤਾਲ ਕਰ ਕੇ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਤੇ ਪੁਲਸ ਵੱਲੋਂ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਜਲੰਧਰ ਵੈਸਟ 'ਚ ਅਕਾਲੀ ਦਲ ਲਈ ਉਮੀਦਵਾਰ ਲਭਣਗੇ ਬੀਬੀ ਜਗੀਰ ਕੌਰ, ਵਡਾਲਾ ਤੇ ਸੁੱਖੀ!

ਸੁੰਦਰ ਨਗਰ ਸਥਿਤ ICICI ਬੈਂਕ ਦੇ ਮੈਨੇਜਰ ਨੇ ਖ਼ਾਤਾ ਧਾਰਕਾਂ ਦੇ 6 ਖ਼ਾਤਿਆਂ ਵਿਚੋਂ 80.70 ਲੱਖ ਰੁਪਏ ਕੱਢਵਾ ਲਏ। ਬੈਂਕ ਮੈਨੇਜਰ ਰਾਹੁਲ ਸ਼ਰਮਾ ਕਈ ਸਾਲਾਂ ਤੋਂ ਉਕਤ ਨਿੱਜੀ ਬੈਂਕ ਵਿਚ ਮੈਨੇਜਰ ਵਜੋਂ ਕੰਮ ਕਰ ਰਿਹਾ ਸੀ। ਬੈਂਕ ਮੈਨੇਜਰ ਨੇ 2023 ਵਿਚ ਇੰਟਰਨੈੱਟ ਟੈਕਾਨਾਲੋਜੀ ਦੀ ਵਰਤੋਂ ਕਰ ਕੇ ਖ਼ਾਤਾਧਾਰਕਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ 6 ਬੈਂਕ ਖ਼ਾਤਿਆਂ ਤੋਂ ਲੱਖਾਂ ਰੁਪਏ ਦੀ ਨਕਦੀ ਕੱਢਵਾ ਲਈ। 2024 ਵਿਚ ਮੈਨੇਜਰ ਵੱਲੋਂ ਕੀਤੀ ਜਾ ਰਹੀ ਧੋਖਾਧੜੀ ਦਾ ਪਤਾ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਲੱਗਿਆ। ਇਸ ਮਗਰੋਂ ਬੈਂਕ ਦੇ ਅਧਿਕਾਰੀਆਂ ਨੇ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਬੈਂਕ ਮੈਨੇਜਰ ਰਾਹੁਲ ਸ਼ਰਮਾ ਨੇ 6 ਵੱਖ-ਵੱਖ ਖ਼ਾਤਿਆਂ ਵਿਚੋਂ ਨਕਦੀ ਕਢਵਾ ਕੇ ਧੋਖਾਧੜੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਚੋਣ ਜ਼ਾਬਤਾ ਹਟਣ ਮਗਰੋਂ ਸ਼ਹੀਦ ਨਾਇਕ ਦੇ ਘਰ ਪੁੱਜੇ CM ਮਾਨ, ਪਰਿਵਾਰ ਨੂੰ ਸੌਂਪਿਆ ਇਕ ਕਰੋੜ ਰੁਪਏ ਦਾ ਚੈੱਕ 

ਫ਼ਿਲਹਾਲ ਨਹੀਂ ਹੋ ਸਕੀ ਗ੍ਰਿਫ਼ਤਾਰੀ

ਥਾਣਾ ਦਰੇਸੀ ਦੀ ਪੁਲਸ ਨੇ ਬੈਂਕ ਮੁਲਾਜ਼ਮ ਅਰਵਿੰਦ ਕੁਮਾਰ ਦੇ ਬਿਆਨਾਂ 'ਤੇ ਬੈਂਕ ਮੈਨੇਜਰ ਰਾਹੁਲ ਸ਼ਰਮਾ ਦੇ ਖ਼ਿਲਾਫ਼ ਧਾਰਾ 420 ਤੇ 408 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਫ਼ਿਲਹਾਲ 47 ਸਾਲਾ ਬੈਂਕ ਮੈਨੇਜਰ ਰਾਹੁਲ ਸ਼ਰਮਾ ਫ਼ਰਾਰ ਹੈ। ਪੁਲਸ ਮੁਲਜ਼ਮ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ, ਜਿਸ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News