WhatsApp ''ਚ ਆ ਰਿਹਾ ਬੇਹੱਦ ਸ਼ਾਨਦਾਰ ਫੀਚਰ, ਜਲਦ ਮਿਲੇਗਾ AR ਦਾ ਸਪੋਰਟ

Thursday, Jun 20, 2024 - 06:37 PM (IST)

ਗੈਜੇਟ ਡੈਸਕ- ਮੈਟਾ ਆਪਣੇ ਵਟਸਐਪ ਲਈ ਇਕ ਨਵਾਂ ਫੀਚਰ ਜਾਰੀ ਕਰਨ ਵਾਲਾ ਹੈ ਜਿਸ ਦੇ ਆਉਣ ਤੋਂ ਬਾਅਦ ਯੂਜ਼ਰਜ਼ ਖੁਸ਼ੀ ਨਾਲ ਝੂਮ ਉਠਣਗੇ। ਖਬਰ ਹੈ ਕਿ ਵਟਸਐਪ 'ਚ ਹੁਣ ਆਗਿਊਮੈਂਟ ਰਿਐਲਿਟੀ (ਏ.ਆਰ.) ਦਾ ਸਪੋਰਟ ਮਿਲੇਗਾ ਜੋ ਯੂਜ਼ਰਜ਼ ਦੇ ਅਨੁਭਵ ਨੂੰ ਦੁਗਣਾ ਕਰ ਦੇਵੇਗਾ। 

WABetaInfo ਦੀ ਰਿਪੋਰਟ ਮੁਤਾਬਕ, ਵਟਸਐਪ ਐਂਡਰਾਇਡ ਦੇ ਬੀਟਾ ਵਰਜ਼ਨ 'ਤੇ ਏ.ਆਰ. ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਜਿਸ ਬੀਟਾ ਵਰਜ਼ਨ ਦੀ ਟੈਸਟਿੰਗ ਹੋ ਰਹੀ ਹੈ ਉਸਦਾ ਵਰਜ਼ਨ ਨੰਬਰ 2.24.13.14 ਹੈ। ਬੀਟਾ ਵਰਜ਼ਨ ਨੂੰ ਗੂਗਲ ਪਲੇਅ-ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। 

ਏ.ਆਰ. ਦਾ ਸਪੋਰਟ ਆਉਣ ਤੋਂ ਬਾਅਦ ਯੂਜ਼ਰਜ਼ ਵੀਡੀਓ ਕਾਲਿੰਗ ਦੌਰਾਨ ਕਈ ਸਾਰੇ ਫਿਲਟਰਸ ਅਤੇ ਇਫੈਕਟਸ ਦਾ ਇਸਤੇਮਾਲ ਕਰ ਸਕਣਗੇ। ਨਵੇਂ ਫੀਚਰ ਦਾ ਇਕ ਸਕਰੀਨਸ਼ਾਟ ਵੀ ਸਾਹਮਣੇ ਆਇਆ ਹੈ ਜਿਸ ਵਿਚ ਏ.ਆਰ. ਇਫੈਕਟਸ ਦੇਖੇ ਜਾ ਸਕਦੇ ਹਨ। 

ਏ.ਆਰ. ਇਫੈਕਟ ਰਾਹੀਂ ਯੂਜ਼ਰਜ਼ ਵੀਡੀਓ ਕਾਲ ਦੌਰਾਨ ਡਾਇਨਾਮਿਕ ਫੇਸ਼ੀਅਲ ਫਿਲਟਰ ਦਾ ਇਸਤੇਮਾਲ ਕਰ ਸਕਣਗੇ। ਨਵੇਂ ਅਪਡੇਟ ਤੋਂ ਬਾਅਦ ਕਈ ਤਰ੍ਹਾਂ ਦੇ ਲਾਈਟ ਇਫੈਕਟਸ ਵੀ ਮਿਲਣਗੇ। WABetaInfo ਨੇ ਆਪਣੀ ਰਿਪੋਰਟ 'ਚ ਇਹ ਵੀ ਕਿਹਾ ਹੈ ਕਿ ਵਟਸਐਪ ਇਕ ਹੋਰ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਦੇ ਆਉਣ ਤੋਂ ਬਾਅਦ ਯੂਜ਼ਰਜ਼ ਵੀਡੀਓ ਕਾਲ ਦੌਰਾਨ ਬੈਕਗ੍ਰਾਊਂਡ ਨੂੰ ਵੀ ਐਡਿਟ ਕਰ ਸਕਣਗੇ। 


Rakesh

Content Editor

Related News