WhatsApp ''ਚ ਆ ਰਿਹਾ ਹੁਣ ਤੱਕ ਦਾ ਸਭ ਤੋਂ ਖ਼ਾਸ ਫੀਚਰ, AI ਨਾਲ ਚੁਟਕੀਆਂ ''ਚ ਬਣਾ ਸਕੋਗੇ ਫੋਟੋ

05/31/2024 5:52:21 PM

ਗੈਜੇਟ ਡੈਸਕ- ਵਟਸਐਪ ਹੁਣ ਇਕ ਅਜਿਹੇ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਜਿਸ ਦੇ ਆਉਣ ਤੋਂ ਬਾਅਦ ਤੁਸੀਂ ਮੈਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਦਾ ਧੰਨਵਾਦ ਕਰੋਗੇ। ਵਟਸਐਪ ਹੁਣ ਮੈਟਾ ਏ.ਆਈ. ਲਈ ਇਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਜਿਸ ਦੇ ਆਉਣ ਤੋਂ ਬਾਅਦ ਵਟਸਐਪ 'ਤੇ ਏ.ਆਈ. ਨਾਲ ਇਮੇਜ ਬਮਾਉਣਾ ਚੁਟਕੀਆਂ ਦਾ ਕੰਮ ਹੋਵੇਗਾ। 

ਵਟਸਐਪ ਲੰਬੇ ਸਮੇਂ ਤੋਂ ਆਪਣੇ ਯੂਜ਼ਰਜ਼ ਲਈ ਏ.ਆਈ. ਫੀਚਰਜ਼ 'ਤੇ ਕੰਮ ਕਰ ਰਿਹਾ ਹੈ। ਹਾਲ ਹੀ 'ਚ ਇਕ ਰਿਪੋਰਟ ਆਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਜਲਦੀ ਹੀ ਏ.ਆਈ. ਨਾਲ ਵਟਸਐਪ ਪ੍ਰੋਫਾਈਲ ਫੋਟੋ ਬਣਾਉਣ ਦਾ ਆਪਸ਼ਨ ਮਿਲੇਗਾ। ਹੁਣ ਕੰਪਨੀ ਦੀ ਪਲਾਨਿੰਗ ਮੈਟਾ ਏ.ਆਈ. ਨੂੰ ਵਟਸਐਪ 'ਚ ਨਵੇਂ ਤਰੀਕੇ ਨਾਲ ਇੰਟੀਗ੍ਰੇਟ ਕਰਨ ਦੀ ਹੈ। WABetaInfo ਦੀ ਰਿਪੋਰਟ ਮੁਤਾਬਕ, ਵਟਸਐਪ 'ਚ ਜਲਦੀ ਹੀ ਇਕ ਸ਼ਾਰਟਕਟ ਬਟਨ ਮਿਲੇਗਾ ਜਿਸਦੀ ਮਦਦ ਨਾਲ ਯੂਜ਼ਰਜ਼ ਏ.ਆਈ. ਇਮੇਜ ਬਣਾ ਸਕਣਗੇ। 

ਵਟਸਐਪ ਦੇ ਇਸ ਫੀਚਰ ਦੀ ਟੈਸਟਿੰਗ ਐਂਡਰਾਇਡ ਦੇ ਬੀਟਾ ਵਰਜ਼ਨ 2.24.12.4 'ਤੇ ਹੋ ਰਹੀ ਹੈ। ਇਸ ਬਟਨ ਦਾ ਨਾਂ ਇਮੈਜਿਨ ਹੋ ਸਕਦਾ ਹੈ। ਇਸ ਬਟਨ ਦਾ ਫਾਇਦਾ ਇਹ ਹੋਵੇਗਾ ਕਿ ਬਿਨਾਂ ਲੰਬਾ ਪ੍ਰੋਂਪਟ ਦਿੱਤੇ ਹੀ ਯੂਜ਼ਰਜ਼ ਏ.ਆਈ. ਦੀ ਮਦਦ ਨਾਲ ਤਸਵੀਰਾਂ ਬਣਾ ਸਕਣਗੇ। ਵਟਸਐਪ ਦੇ ਇਸ ਨਵੇਂ ਫੀਚਰ ਦਾ ਇਕ ਸਕਰੀਨਸ਼ਾਟ ਵੀ ਸਾਹਮਣੇ ਆਇਆ ਹੈ। ਇਹ ਫੀਚਰ ਉਨ੍ਹਾਂ ਨੂੰ ਵੀ ਨਜ਼ਰ ਆ ਰਿਹਾ ਹੈ ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਮੈਟਾ ਏ.ਆਈ. ਹੈ। 


Rakesh

Content Editor

Related News