UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ

05/28/2024 4:56:19 PM

ਇੰਟਰਨੈਸ਼ਨਲ ਡੈਸਕ : ਜੇਕਰ ਤੁਸੀਂ ਵੀ ਪਹਿਲੀ ਵਾਰ ਛੁੱਟੀਆਂ ਮਨਾਉਣ ਲਈ ਸੰਯੁਕਤ ਅਰਬ ਅਮੀਰਾਤ (ਯੂਏਈ) ਜਾ ਰਹੇ ਹੋ, ਤਾਂ ਅਬੂ ਧਾਬੀ ਜਾਂ ਦੁਬਈ ਪਹੁੰਚਣ ਤੋਂ ਪਹਿਲਾਂ ਯਕੀਨੀ ਬਣਾਓ ਕਿ ਤੁਹਾਡੇ ਬੈਂਕ ਖਾਤੇ ਜਾਂ ਕ੍ਰੈਡਿਟ ਕਾਰਡ ਦਾ ਘੱਟੋ-ਘੱਟ ਬੈਲੇਂਸ 60 ਹਜ਼ਾਰ ਰੁਪਏ ਹੋਵੇ ਅਤੇ ਤੁਹਾਡੇ ਕੋਲ ਵਾਪਸੀ ਦੀ ਟਿਕਟ ਵੀ ਹੋਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਤੁਹਾਨੂੰ ਯੂ.ਏ.ਈ. ਏਅਰਪੋਰਟ ਤੋਂ ਹੀ ਭਾਰਤ ਪਰਤਣਾ ਪੈ ਸਕਦਾ ਹੈ। 

ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ

ਅਜਿਹਾ ਇਸ ਕਰਕੇ ਕਿਉਂਕਿ ਯੂਏਈ ਨੇ ਟੂਰਿਸਟ ਵੀਜ਼ਾ ਦੀ ਦੁਰਵਰਤੋਂ ਨੂੰ ਰੋਕਣ ਲਈ ਜਾਂਚ ਪ੍ਰਕਿਰਿਆ ਸਖ਼ਤ ਕਰ ਦਿੱਤੀ ਹੈ। ਹਵਾਈ ਅੱਡੇ 'ਤੇ ਯਾਤਰੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਦੋਵਾਂ ਸ਼ਰਤਾਂ ਨੂੰ ਪੂਰਾ ਨਾ ਕਰਨ ਵਾਲੇ ਕਈ ਯਾਤਰੀਆਂ ਨੂੰ ਦੁਬਈ ਅਤੇ ਆਬੂ ਧਾਬੀ ਹਵਾਈ ਅੱਡਿਆਂ ਤੋਂ ਭਾਰਤ ਵਾਪਸ ਵੀ ਭੇਜਿਆ ਗਿਆ ਹੈ। ਮੀਡੀਆ ਰਿਪੋਰਟ ਦੀ ਇਕ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਤਾਮਿਲਨਾਡੂ ਅਤੇ ਕੇਰਲ ਤੋਂ ਪਹਿਲੀ ਵਾਰ ਯੂ.ਏ.ਈ. ਜਾਣ ਵਾਲੇ ਯਾਤਰੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਦੁਬਈ ਅਤੇ ਅਬੂ ਧਾਬੀ ਹਵਾਈ ਅੱਡਿਆਂ 'ਤੇ ਉਪਰੋਕਤ ਦੋਵੇਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਕਈ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਹੀ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ - ਸਿੰਗਾਪੁਰ ਏਅਰਲਾਈਨਜ਼ ਉਡਾਣ ਹਾਦਸੇ 'ਚ ਜ਼ਖ਼ਮੀ ਹੋਏ ਯਾਤਰੀ ਮੰਗ ਸਕਦੇ ਹਨ 1 ਕਰੋੜ ਡਾਲਰ ਦਾ ਮੁਆਵਜ਼ਾ

ਰਿਪੋਰਟ ਮੁਤਾਬਕ ਇਸ ਸਮੇਂ ਮੱਧ ਪੂਰਬ ਦੀ ਯਾਤਰਾ ਕਰਨ ਵਾਲੇ ਲੋਕਾਂ ਦੀ ਗਿਣਤੀ 'ਚ ਕਾਫ਼ੀ ਵਾਧਾ ਹੋਇਆ ਹੈ। ਇਸ ਕਾਰਨ ਕਿਰਾਏ ਵਿੱਚ ਵੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਏਅਰਲਾਈਨ ਕੰਪਨੀਆਂ ਨੇ ਵੀ ਇੱਕਲੇ ਯਾਤਰਾ ਕਰਨ ਵਾਲੇ ਵੀਜ਼ਾ ਧਾਰਕ 20 ਤੋਂ 35 ਸਾਲ ਦੀ ਉਮਰ ਦੇ ਯਾਤਰੀਆਂ ਦੀ ਚੈਕਿੰਗ ਨੂੰ ਸਖ਼ਤ ਕਰ ਦਿੱਤਾ ਹੈ ਤਾਂ ਜੋ ਉਨ੍ਹਾਂ ਨੂੰ ਡਿਪੋਰਟ ਹੋਣ ਤੋਂ ਬਚਾਇਆ ਜਾ ਸਕੇ। ਜੇਕਰ ਕੋਈ ਦੇਸ਼ ਕਿਸੇ ਯਾਤਰੀ ਨੂੰ ਡਿਪੋਰਟ ਕਰਦਾ ਹੈ ਤਾਂ ਉਸ ਨੂੰ ਉਸ ਦੇ ਮੂਲ ਦੇਸ਼ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਉਸ ਨੂੰ ਲਿਜਾਣ ਵਾਲੀ ਏਅਰਲਾਈਨਜ਼ ਦੀ ਹੁੰਦੀ ਹੈ। ਇਸ ਕਾਰਨ ਤਾਮਿਲਨਾਡੂ ਅਤੇ ਕੇਰਲ ਦੇ ਹਵਾਈ ਅੱਡਿਆਂ 'ਤੇ ਚੈੱਕ-ਇਨ ਕਰਨ 'ਚ ਜ਼ਿਆਦਾ ਸਮਾਂ ਲੱਗ ਰਿਹਾ ਹੈ।

ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ

ਟਰੈਵਲ ਅਤੇ ਟੂਰ ਆਪਰੇਟਰਾਂ ਨੇ ਵੀ ਹੁਣ ਯਾਤਰੀਆਂ ਨੂੰ ਯੂ.ਏ.ਈ. ਇਮੀਗ੍ਰੇਸ਼ਨ ਦੁਆਰਾ ਕੀਤੀ ਗਈ ਸਖ਼ਤੀ ਤੋਂ ਜਾਣੂ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਸਾਰੇ ਨਿਯਮਾਂ ਅਤੇ ਸ਼ਰਤਾਂ ਨੂੰ ਪੂਰਾ ਕਰਕੇ ਹੀ ਯਾਤਰਾ ਕਰਨ ਦੀ ਸਲਾਹ ਦਿੱਤੀ ਹੈ। ਚੇਨਈ ਮੈਟਰੋ ਟਰੈਵਲਜ਼ ਦੇ ਬਸ਼ੀਨ ਅਹਿਮਦ ਦੇ ਹਵਾਲੇ ਨਾਲ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਯੂ.ਏ.ਈ. ਨੇ ਸਖ਼ਤ ਕਾਰਵਾਈ ਕੀਤੀ ਹੈ, ਕਿਉਂਕਿ ਕੁਝ ਲੋਕ ਯੂ.ਏ.ਈ. ਵਿਚ ਟੂਰਿਸਟ ਵੀਜ਼ੇ ਦੀ ਆੜ ਵਿੱਚ ਕੰਮ ਕਰਨ ਜਾ ਰਹੇ ਹਨ। ਕੁਝ ਲੋਕ ਆਪਣੀਆਂ ਵਾਪਸੀ ਦੀਆਂ ਟਿਕਟਾਂ ਰੱਦ ਕਰ ਦਿੰਦੇ ਹਨ ਅਤੇ U.A.E. ਵਿਚ ਵੀ ਰੁਕ ਜਾਂਦੇ ਹਨ। ਅਸਲੀ ਸੈਲਾਨੀਆਂ, ਪਰਿਵਾਰ ਅਤੇ ਸਮੂਹ ਯਾਤਰੀਆਂ ਨੂੰ ਕੋਈ ਸਮੱਸਿਆ ਨਹੀਂ ਹੈ।  

ਇਹ ਵੀ ਪੜ੍ਹੋ - ਉੱਤਰੀ ਕੋਰੀਆ ਦਾ ਜਾਸੂਸੀ ਉਪਗ੍ਰਹਿ ਲੈ ਕੇ ਜਾ ਰਿਹਾ ਰਾਕੇਟ ਉਡਾਣ ਭਰਨ ਤੋਂ ਤੁਰੰਤ ਬਾਅਦ ਫਟਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News