ਇਨ੍ਹਾਂ 6 ਦੇਸ਼ਾਂ 'ਚ ਬੈਨ ਹੈ WhatsApp, ਸਰਕਾਰ ਨਹੀਂ ਕਰਨ ਦਿੰਦੀ ਇਸਤੇਮਾਲ, ਜਾਣੋ ਕਾਰਨ

06/13/2024 8:46:47 PM

ਗੈਜੇਟ ਡੈਸਕ- ਅੱਜ ਦੇ ਸਮੇਂ 'ਚ ਵਟਸਐਪ ਹਰ ਕਿਸੇ ਦੀ ਜ਼ਰੂਰਤ ਬਣ ਚੁੱਕਾ ਹੈ। ਇਸ ਦੀ ਮਲਕੀਅਤ ਕੋਲ ਹੈ ਅਤੇ ਮੈਟਾ ਦੀਆਂ ਹੋਰ ਐਪਾਂ ਵੀ ਹਨ ਪਰ ਵਟਸਐਪ ਦੀ ਪ੍ਰਸਿੱਧੀ ਹੈਰਾਨੀਜਨਕ ਹੈ। ਇਸ ਦੀ ਵਰਤੋਂ ਪੂਰੀ ਦੁਨੀਆ ਵਿੱਚ ਲਗਭਗ 3 ਬਿਲੀਅਨ ਲੋਕ ਕਰਦੇ ਹਨ। ਇਹ ਨਿੱਜੀ ਅਤੇ ਪੇਸ਼ੇਵਰ ਕੰਮ ਲਈ ਵਰਤਿਆ ਜਾ ਰਿਹਾ ਹੈ। ਭਾਰਤ ਵਿੱਚ ਲਗਭਗ 53 ਕਰੋੜ ਲੋਕ ਵਟਸਐਪ ਦੀ ਵਰਤੋਂ ਕਰਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਜਿਸ ਵਟਸਐਪ ਨੂੰ ਦੁਨੀਆ ਭਰ 'ਚ ਕਰੀਬ 3 ਅਰਬ ਲੋਕ ਇਸਤੇਮਾਲ ਕਰਦੇ ਹਨ ਉਸ ਐਪ ਨੂੰ ਦੁਨੀਆ ਦੇ 6 ਵੱਡੇ ਦੇਸ਼ਾਂ 'ਚ ਬੈਨ ਕੀਤਾ ਗਿਆ ਹੈ। ਆਓ ਜਾਣਦੇ ਹਾਂ ਉਨ੍ਹਾਂ ਦੇਸ਼ਾਂ ਦੇ ਨਾਂ ਅਤੇ ਵਟਸਐਪ ਬੈਨ ਹੋਣ ਦੇ ਕਾਰਨ....

ਇਨ੍ਹਾਂ 6 ਦੇਸ਼ਾਂ 'ਚ ਬੈਨ ਹੈ ਵਟਸਐਪ

ਚੀਨ : ਚੀਨ ਦੀ 'ਗ੍ਰੇਟ ਫਾਇਰਵਾਲ' ਆਪਣੇ ਨਾਗਰਿਕਾਂ ਲਈ ਕਈ ਵਿਦੇਸ਼ੀ ਐਪਸ ਅਤੇ ਵੈੱਬਸਾਈਟਾਂ ਦੇ ਐਕਸੈਸ ਨੂੰ ਰੋਕਦੀ ਹੈ। ਗ੍ਰੇਟ ਫਾਇਰਵਾਲ ਨੇ ਵਟਸਐਪ ਨੂੰ ਵੀ ਬੈਨ ਕੀਤਾ ਹੈ। ਵਟਸਐਪ 'ਤੇ ਇਹ ਬੈਨ ਕਮਿਊਨੀਕੇਸ਼ਨ ਨੂੰ ਕੰਟਰੋਲ ਕਰਨ ਅਤੇ ਦੇਸ਼ੀ ਵਿਕਲਪਾਂ ਜਿਵੇਂ- ਵੀਚੈਟ ਨੂੰ ਉਤਸ਼ਾਹ ਦੇਣ ਦੀ ਵਿਆਪਕ ਰਣਨੀਤੀ ਦਾ ਹਿੱਸਾ ਹੈ। 

ਈਰਾਨ : ਈਰਾਨ 'ਚ ਵਟਸਐਪ ਨੂੰ ਸਮੇਂ-ਸਮੇਂ 'ਤੇ ਪ੍ਰਤੀਬੰਧਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਈਰਾਨੀ ਸਰਕਾਰ ਨੇ ਰਾਜਨੀਤਿਕ ਅਸ਼ਾਂਤੀ ਦੌਰਾਨ ਸੰਚਾਰ ਅਤੇ ਸੂਚਨਾ ਦੀ ਪਹੁੰਚ ਨੂੰ ਨਿਯੰਤਰਿਤ ਕਰਨ ਲਈ ਸਮੇਂ-ਸਮੇਂ 'ਤੇ ਐਪ ਨੂੰ ਬਲਾਕ ਕੀਤਾ ਹੈ। 

ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) : ਸੰਯੁਕਤ ਅਰਬ ਅਮੀਰਾਤ (ਯੂ.ਏ.ਆਈ.) ਵਿੱਚ ਵਟਸਐਪ ਦੀਆਂ ਵੌਇਸ ਅਤੇ ਵੀਡੀਓ ਕਾਲਿੰਗ ਵਿਸ਼ੇਸ਼ਤਾਵਾਂ ਨੂੰ ਬਲਾਕ ਕੀਤਾ ਗਿਆ ਹੈ। ਯੂ.ਏ.ਈ. ਸਰਕਾਰ ਨੇ ਸਥਾਨਕ ਦੂਰਸੰਚਾਰ ਕੰਪਨੀਆਂ ਨੂੰ ਸਮਰਥਨ ਦੇਣ ਲਈ ਇਹ ਪਾਬੰਦੀ ਲਗਾਈ ਹੈ। ਵੱਡੀ ਗੱਲ ਇਹ ਹੈ ਕਿ ਇੱਥੇ ਵਟਸਐਪ 'ਤੇ ਟੈਕਸਟ ਮੈਸੇਜਿੰਗ ਦੀ ਸਹੂਲਤ ਹੈ। ਇਸ 'ਤੇ ਕੋਈ ਪਾਬੰਦੀ ਨਹੀਂ ਹੈ।

ਕਤਰ : ਯੂ.ਏ.ਆਈ. ਦੀ ਤਰ੍ਹਾਂ ਕਤਰ ਨੇ ਵੀ ਵਟਸਐਪ ਦੇ ਵੌਇਸ ਅਤੇ ਵੀਡੀਓ ਕਾਲਿੰਗ ਫੀਚਰ ਨੂੰ ਬਲਾਕ ਕੀਤਾ ਹੈ। ਟੈਕਸਟ ਮੈਸੇਜਿੰਗ ਇੱਥੇ ਵੀ ਕੰਮ ਕਰਦੀ ਹੈ ਪਰ ਦੇਸ਼ ਦੀਆਂ ਦੂਰਸੰਚਾਰ ਕੰਪਨੀਆਂ ਨੂੰ ਸਮਰਥਨ ਦੇਣ ਲਈ ਕਾਲਾਂ 'ਤੇ ਪਾਬੰਦੀਆਂ ਲਾਗੂ ਹਨ।

ਸੀਰੀਆ : ਸੀਰੀਆ 'ਚ ਵਟਸਐਪ 'ਤੇ ਬੈਨ ਹੈ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਦੇਸ਼ ਦੇ ਅੰਦਰ ਦੀਆਂ ਗੱਲਾਂ ਬਾਹਰ ਪਹੁੰਚਣ। ਇਸ ਤੋਂ ਇਲਾਵਾ ਇਹ ਪਾਬੰਦੀ ਇੱਕ ਵਿਆਪਕ ਇੰਟਰਨੈਟ ਸੈਂਸਰਸ਼ਿਪ ਨੀਤੀ ਦਾ ਹਿੱਸਾ ਹੈ।

ਉੱਤਰ ਕੋਰੀਆ : ਉੱਤਰੀ ਕੋਰੀਆ ਵਿੱਚ ਸ਼ਾਇਦ ਦੁਨੀਆ ਵਿੱਚ ਸਭ ਤੋਂ ਸਖਤ ਇੰਟਰਨੈਟ ਨੀਤੀਆਂ ਹਨ। ਨਾਗਰਿਕਾਂ ਦੀ ਗਲੋਬਲ ਇੰਟਰਨੈਟ ਤੱਕ ਬਹੁਤ ਸੀਮਤ ਪਹੁੰਚ ਹੈ ਅਤੇ ਵਟਸਐਪ ਵਰਗੇ ਐਪਸ 'ਤੇ ਪਾਬੰਦੀ ਲਗਾਈ ਗਈ ਹੈ ਤਾਂ ਜੋ ਸੂਚਨਾ ਦੇ ਸੁਤੰਤਰ ਪ੍ਰਵਾਹ ਨੂੰ ਰੋਕਿਆ ਜਾ ਸਕੇ ਅਤੇ ਸਰਕਾਰ ਸੰਚਾਰ 'ਤੇ ਨਿਯੰਤਰਨ ਬਣਾਈ ਰੱਖ ਸਕੇ। 


Rakesh

Content Editor

Related News