ਸਾਵਧਾਨ! ਵਾਸ਼ਿੰਗ ਮਸ਼ੀਨ ''ਚ ਕੱਪੜੇ ਧੋਂਦੇ ਸਮੇਂ ਕਦੇ ਨਾ ਕਰੋ ਇਹ ਗ਼ਲਤੀਆਂ, ਨਹੀਂ ਤਾਂ ਹੋ ਸਕਦੈ ਧਮਾਕਾ
Monday, Jun 24, 2024 - 04:51 PM (IST)
ਜਲੰਧਰ - ਅੱਜ ਦੇ ਸਮੇਂ ਵਿੱਚ ਹਰੇਕ ਘਰ ਵਿੱਚ ਵਾਸ਼ਿੰਗ ਮਸ਼ੀਨ ਵੇਖਣ ਨੂੰ ਮਿਲਦੀ ਹੈ। ਵਾਸ਼ਿੰਗ ਮਸ਼ੀਨ ਆਉਣ ਨਾਲ ਲੋਕਾਂ ਦੀ ਜ਼ਿੰਦਗੀ ਬਹੁਤ ਸੌਖੀ ਹੋ ਗਈ ਹੈ। ਪਹਿਲਾਂ ਕੱਪੜੇ ਧੋਣ ਵੇਲੇ ਹੱਥ ਥੱਕ ਜਾਂਦੇ ਸਨ ਅਤੇ ਹੁਣ ਵਾਸ਼ਿੰਗ ਮਸ਼ੀਨ ਦੀ ਵਰਤੋਂ ਕਰਕੇ ਅਸੀਂ ਕਈ ਕੱਪੜੇ ਕੁਝ ਸਮੇਂ ਵਿੱਚ ਧੋਅ ਰਹੇ ਹਾਂ। ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਪਾ ਕੇ ਲੋਕ ਘਰ ਦੇ ਹੋਰ ਬਹੁਤ ਸਾਰੇ ਕੰਮ ਨਾਲੋਂ-ਨਾਲ ਕਰ ਲੈਂਦੇ ਹਨ। ਕਈ ਲੋਕ ਅਜਿਹੇ ਵੀ ਹਨ, ਜੋ ਵਾਸ਼ਿੰਗ ਮਸ਼ੀਨ ਦੀ ਵਰਤੋਂ ਸਮਝਦਾਰੀ ਨਾਲ ਨਹੀਂ ਕਰਦੇ, ਜਿਸ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਅਣਦੇਖੀ ਕਾਰਨ ਹੋਈ ਇੱਕ ਛੋਟੀ ਜਿਹੀ ਗਲਤੀ ਨਾਲ ਵਾਸ਼ਿੰਗ ਮਸ਼ੀਨ ਵਿੱਚ ਵੱਡਾ ਧਮਾਕਾ ਵੀ ਹੋ ਸਕਦਾ ਹੈ। ਅਜਿਹਾ ਕਿਉਂ ਹੁੰਦਾ ਅਤੇ ਕਿਹੜੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ...
ਵਾਸ਼ਿੰਗ ਮਸ਼ੀਨ 'ਚ ਨਾ ਪਾਓ ਜ਼ਿਆਦਾ ਕੱਪੜੇ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਕੰਮ ਜਲਦੀ ਖ਼ਤਮ ਕਰਨ ਦੇ ਚੱਕਰ 'ਚ ਵਾਸ਼ਿੰਗ ਮਸ਼ੀਨ ਵਿੱਚ ਜ਼ਿਆਦ ਕੱਪੜੇ ਧੋਣ ਲਈ ਪਾ ਦਿੰਦੇ ਹਨ। ਅਜਿਹਾ ਕਰਨ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ, ਕਿਉਂਕਿ ਹਰੇਕ ਵਾਸ਼ਿੰਗ ਮਸ਼ੀਨ ਦਾ ਇੱਕ ਨਿਸ਼ਚਿਤ ਆਕਾਰ ਅਤੇ ਭਾਰ ਹੁੰਦਾ ਹੈ। ਸਾਰੀਆਂ ਵਾਸ਼ਿੰਗ ਮਸ਼ੀਨ 'ਤੇ ਇਸ ਗੱਲ ਦਾ ਜ਼ਿਕਰ ਕੀਤਾ ਹੁੰਦਾ ਹੈ ਕਿ ਲੋਕ ਇਸ ਵਿੱਚ ਕਿੰਨੇ ਕੱਪੜੇ ਪਾ ਸਕਦੇ ਹਨ, ਜਿਵੇਂ 6kg, 6.5kg, 7kg, 8kg ਆਦਿ।
ਇਹ ਵੀ ਪੜ੍ਹੋ - Health Tips: ਰੋਜ਼ਾਨਾ ਕਰੋ ਯੋਗ ਆਸਣ, ਪਿੱਠ ਦਰਦ ਸਣੇ ਕਈ ਬੀਮਾਰੀਆਂ ਹੋਣਗੀਆਂ ਦੂਰ, ਸਰੀਰ ਰਹੇਗਾ ਫਿੱਟ
ਕੱਪੜਿਆਂ 'ਚ ਬਣੀਆਂ ਜੇਬ ਦੀ ਜਾਂਚ ਕਰੋ
ਕੱਪੜੇ ਧੋਣ ਤੋਂ ਪਹਿਲਾਂ ਲੋਕਾਂ ਨੂੰ ਹਮੇਸ਼ਾ ਸਾਰੇ ਕੱਪੜਿਆਂ 'ਚ ਬਣੀਆਂ ਜੇਬ ਦੀ ਜਾਂਚ ਕਰਨੀ ਚਾਹੀਦੀ ਹੈ। ਕਈ ਵਾਰ ਜਲਦਬਾਜ਼ੀ ਜਾਂ ਆਲਸ ਵਿੱਚ ਅਸੀਂ ਕੱਪੜਿਆਂ ਦੀਆਂ ਜੇਬਾਂ ਨਹੀਂ ਵੇਖਦੇ ਅਤੇ ਉਸੇ ਤਰ੍ਹਾਂ ਵਾਸ਼ਿੰਗ ਮਸ਼ੀਨ ਵਿੱਚ ਧੋਣ ਲਈ ਪਾ ਦਿੰਦੇ ਹਾਂ। ਅਜਿਹਾ ਕਰਨ ਨਾਲ ਜਾਣੇ-ਅਣਜਾਣੇ ਵਿੱਚ ਵੱਡੀ ਘਟਨਾ ਵਾਪਰ ਸਕਦੀ ਹੈ।
ਭਾਰ ਦੇ ਹਿਸਾਬ ਨਾਲ ਮਸ਼ੀਨ ਵਿੱਚ ਪਾਓ ਕੱਪੜੇ
ਵਾਸ਼ਿੰਗ ਮਸ਼ੀਨ ਖਰੀਦਦੇ ਸਮੇਂ ਉਸਦੀ ਕੱਪੜੇ ਧੋਣ ਦੀ ਕਪੈਸਿਟੀ ਕਿੰਨੀ ਹੈ, ਦੇ ਬਾਰੇ ਜਾਂਚ ਕਰੋ। ਮਸ਼ੀਨ ਵਿੱਚ ਕਪੈਸਿਟੀ ਦੇ ਹਿਸਾਬ ਨਾਲ ਹੀ ਕੱਪੜੇ ਧੋਏ ਜਾ ਸਕਦੇ ਹਨ। ਜੇਕਰ ਤੁਸੀਂ ਲੋੜ ਤੋਂ ਵੱਧ ਕੱਪੜੇ ਪਾਂਦੇ ਹੋ ਤਾਂ ਮਸ਼ੀਨ ਨਹੀਂ ਚੱਲਦੀ ਅਤੇ ਢੱਕਣ ਵੀ ਬੰਦ ਨਹੀਂ ਹੁੰਦਾ। ਇਸ ਨਾਲ ਮਸ਼ੀਨ ਖ਼ਰਾਬ ਹੋ ਸਕਦੀ ਹੈ।
ਇਹ ਵੀ ਪੜ੍ਹੋ - Health Tips: ਰੋਜ਼ਾਨਾ ਚੜ੍ਹਦੇ-ਉਤਰਦੇ ਰਹੋ 'ਪੌੜੀਆਂ', ਸਰੀਰ ਰਹੇਗਾ ਫਿੱਟ, ਦੂਰ ਹੋਣਗੀਆਂ ਕਈ ਬੀਮਾਰੀਆਂ
ਓਵਰਲੋਡ ਕਾਰਨ ਟੁੱਟ ਸਕਦਾ ਦਰਵਾਜ਼ਾ
ਅੱਜ ਦੇ ਸਮੇਂ ਵਿੱਚ ਨਵੀਂ ਤਕਨੀਕ ਵਾਲੀਆਂ ਵਾਸ਼ਿੰਗ ਮਸ਼ੀਨ ਆ ਗਈਆਂ ਹਨ, ਜਿਸ ਵਿੱਚ ਦਰਵਾਜ਼ੇ ਲੱਗੇ ਹੁੰਦੇ ਹਨ। ਜੇਕਰ ਤੁਸੀਂ ਫਰੰਟ ਲੋਡ ਵਾਸ਼ਿੰਗ ਮਸ਼ੀਨ 'ਚ ਜ਼ਿਆਦਾ ਕੱਪੜੇ ਪਾਉਂਦੇ ਹੋ ਤਾਂ ਦਰਵਾਜ਼ੇ ਦੀ ਰਬੜ 'ਚ ਕੱਪੜੇ ਫਸ ਸਕਦੇ ਹਨ। ਦਰਵਾਜ਼ਾ ਬੰਦ ਨਾ ਹੋਣ ਕਾਰਨ ਟੁੱਟ ਸਕਦਾ ਹੈ ਅਤੇ ਚੱਲਦੀ ਮਸ਼ੀਨ ਦੌਰਾਨ ਵੱਡਾ ਹਾਦਸਾ ਵਾਪਸ ਸਕਦਾ ਹੈ।
ਵਾਸ਼ਿੰਗ ਮਸ਼ੀਨ ਦਾ ਸਵਿੱਚ ਬੰਦ ਕਰਕੇ ਰੱਖੋ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਹਰ ਸਮੇਂ ਵਾਸ਼ਿੰਗ ਮਸ਼ੀਨ ਵਿੱਚ ਕੋਈ ਨਾ ਕੋਈ ਕੱਪੜਾ ਧੌਂਦੇ ਰਹਿੰਦੇ ਹਨ। ਅਜਿਹਾ ਕਰਨ ਕਰਕੇ ਉਹ ਵਾਸ਼ਿੰਗ ਮਸ਼ੀਨ ਦਾ ਸਵਿੱਚ ਬੰਦ ਕਰਨਾ ਭੁੱਲ ਜਾਂਦੇ ਹਨ। ਬਿਜਲੀ ਦਾ ਲੋਡ ਜ਼ਿਆਦਾ ਹੋਣ ਕਾਰਨ ਇਸ ਨਾਲ ਧਮਾਕਾ ਹੋ ਸਕਦਾ ਹੈ ਅਤੇ ਅੱਗ ਲੱਗ ਸਕਦੀ ਹੈ।
ਇਹ ਵੀ ਪੜ੍ਹੋ - Health Tips: ਜ਼ਰੂਰਤ ਤੋਂ ਜ਼ਿਆਦਾ ਕਦੇ ਨਾ ਪੀਓ ਪਾਣੀ, ‘ਕਿਡਨੀ ਫੇਲ੍ਹ’ ਹੋਣ ਸਣੇ ਹੋ ਸਕਦੀਆਂ ਨੇ ਕਈ ਸਮੱਸਿਆਵਾਂ