ਨਾ ਕੋਈ ਦਵਾਈ, ਨਾ ਡਾਈਟ ਪਲਾਨ! ਸ਼ੂਗਰ ਨੂੰ ਕੰਟਰੋਲ ''ਚ ਕਰਨ ਲਈ ਮਰੀਜ਼ ਰੋਜ਼ਾਨਾ ਕਰਨ ਇਹ ਕੰਮ, ਹੋਵੇਗਾ ਫ਼ਾਇਦਾ
Monday, Jun 10, 2024 - 11:18 AM (IST)
ਜਲੰਧਰ (ਵੈਬ ਡੈਸਕ) - ਇਕ ਸ਼ਬਦ ਜੋ ਸਾਡੇ ਦੇਸ਼ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ‘ਭਾਰਤ ਸ਼ੂਗਰ ਦੀ ਰਾਜਧਾਨੀ’ ਹੈ। ਜੇਕਰ ਤੁਹਾਨੂੰ ਹੁਣੇ ਹੀ ਪਤਾ ਲੱਗਾ ਹੈ ਕਿ ਤੁਹਾਡੀ ਸ਼ੂਗਰ ਵੱਧ ਗਈ ਹੈ ਤਾਂ ਤੁਸੀਂ ਜੀਵਨ ਰੱਖਿਅਕ ਦਵਾਈਆਂ ਲੈਣ ਦੀ ਬਜਾਏ ਆਯੁਰਵੈਦ, ਯੋਗਾ ਤੇ ਖੁਰਾਕ ਨਾਲ ਇਸ ਦਾ ਇਲਾਜ ਕਰ ਸਕਦੇ ਹੋ, ਜਿਸ ਨਾਲ ਦਿਨਾਂ ਜਾਂ ਮਹੀਨਿਆਂ ’ਚ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਜ਼ਿਆਦਾਤਰ ਲੋਕ ਅਨਿਯਮਿਤ ਰੁਟੀਨ ਨੂੰ ਠੀਕ ਕਰਕੇ ਵੀ ਆਪਣੀ ਸ਼ੂਗਰ ਨੂੰ ਕੰਟਰੋਲ ਕਰਦੇ ਹਨ। ਤਣਾਅ ਨਾਲ ਲੜਨਾ ਸਿੱਖਣਾ, ਬੇਲੋੜੇ ਡਰ ਨੂੰ ਦੂਰ ਕਰਨ ਨਾਲ ਵੀ ਸ਼ੂਗਰ ਨੂੰ ਆਮ ਵਾਂਗ ਲਿਆ ਜਾ ਸਕਦਾ ਹੈ। ਜੇਕਰ ਤੁਸੀਂ ਸ਼ੂਗਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਰੋਜ਼ਾਨਾ ਸ਼ੂਗਰ ਦੀਆਂ ਭਾਰੀ ਦਵਾਈਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਆਸਾਨ ਨੁਸਖ਼ਿਆਂ ਵੱਲ ਧਿਆਨ ਦੇ ਕੇ ਤੁਸੀਂ ਆਪਣੀ ਬਲੱਡ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ ਤੇ ਲੱਛਣਾਂ ਨੂੰ ਵਿਗੜਨ ਤੋਂ ਰੋਕ ਸਕਦੇ ਹੋ–
ਇਨ੍ਹਾਂ ਚੀਜ਼ਾਂ ਦਾ ਪਾਲਣ ਕਰਨ ਨਾਲ ਸ਼ੂਗਰ ਕੰਟਰੋਲ ’ਚ ਰਹੇਗੀ
ਸ਼ੂਗਰ ’ਚ ਇਨ੍ਹਾਂ ਚੀਜ਼ਾਂ ਤੋਂ ਪ੍ਰਹੇਜ਼ ਕਰੋ
ਗਲੂਕੋਜ਼, ਚੀਨੀ, ਜੈਮ, ਗੁੜ੍ਹ, ਮਠਿਆਈਆਂ, ਆਈਸਕ੍ਰੀਮ, ਕੇਕ, ਪੇਸਟਰੀ, ਚਾਕਲੇਟ, ਤਲੇ ਹੋਏ ਭੋਜਨ ਜਾਂ ਪ੍ਰੋਸੈੱਸਡ ਭੋਜਨ ਵੀ ਨੁਕਸਾਨ ਪਹੁੰਚਾਉਂਦੇ ਹਨ। ਸ਼ਰਾਬ ਜਾਂ ਕੋਲਡ ਡਰਿੰਕਸ ਦਾ ਸੇਵਨ ਵੀ ਸ਼ੂਗਰ ਦੇ ਮਰੀਜ਼ਾਂ ਲਈ ਹਾਨੀਕਾਰਕ ਹੈ। ਸਿਗਰਟਨੋਸ਼ੀ ਤੋਂ ਦੂਰ ਰਹਿਣ ਦੇ ਨਾਲ-ਨਾਲ ਸ਼ੂਗਰ ਦੇ ਰੋਗੀਆਂ ਨੂੰ ਸੁੱਕੇ ਮੇਵੇ, ਬਦਾਮ, ਮੂੰਗਫਲੀ, ਆਲੂ ਤੇ ਸ਼ਕਰਕੰਦੀ ਵਰਗੀਆਂ ਸਬਜ਼ੀਆਂ ਬਹੁਤ ਘੱਟ ਖਾਣੀਆਂ ਚਾਹੀਦੀਆਂ ਹਨ। ਫ਼ਲਾਂ ’ਚ ਕੇਲਾ, ਸ਼ਰੀਫਾ, ਚੀਕੂ ਅੰਜੀਰ ਤੇ ਖਜੂਰ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਡਾਇਬਟੀਜ਼ ’ਚ ਖਾਓ ਇਹ ਚੀਜ਼ਾਂ
ਸਲਾਦ ਦੇ ਨਾਲ-ਨਾਲ ਸਬਜ਼ੀਆਂ ’ਚ ਮੇਥੀ, ਪਾਲਕ, ਕਰੇਲਾ, ਬਥੂਆ, ਸਰ੍ਹੋਂ ਦਾ ਸਾਗ, ਸੋਇਆ ਸਾਗ, ਸੀਤਾਫ਼ਲ, ਖੀਰਾ, ਲੌਕੀ, ਟਿੰਡਾ, ਸ਼ਿਮਲਾ ਮਿਰਚ, ਭਿੰਡੀ, ਫਲੀਆਂ, ਸ਼ਲਗਮ, ਗਵਾਰਫ਼ਲੀ, ਛੋਲੇ, ਸਾਗ ਤੇ ਗਾਜਰ ਆਦਿ ਫ਼ਾਇਦੇਮੰਦ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਫਾਈਬਰ ਤੇ ਓਮੇਗਾ 3 ਫੈਟੀ ਐਸਿਡ ਵਾਲੇ ਭੋਜਨ ਦਾ ਵੀ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। ਨਾਨ-ਵੈਜ ’ਚ ਤੰਦੂਰੀ ਜਾਂ ਉਬਲੇ ਹੋਏ ਚਿਕਨ ਮੀਟ ਤੇ ਮੱਛੀ ਨੂੰ ਉਬਾਲ ਕੇ ਜਾਂ ਭੁੰਨ ਕੇ ਖਾਧਾ ਜਾ ਸਕਦਾ ਹੈ।
ਭਰਪੂਰ ਪਾਣੀ ਪੀਓ
ਸ਼ੂਗਰ ਦੇ ਮਰੀਜ਼ਾਂ ਨੂੰ ਹਮੇਸ਼ਾ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਚਾਹੀਦਾ ਹੈ। ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਵਿਅਕਤੀ ਨੂੰ ਦਿਨ ਭਰ ਖ਼ੂਬ ਪਾਣੀ ਪੀਣਾ ਚਾਹੀਦਾ ਹੈ। ਹਾਈਡਰੇਟਿਡ ਰਹਿਣਾ ਤੁਹਾਨੂੰ ਸ਼ੂਗਰ ਨੂੰ ਕੰਟਰੋਲ ਕਰਨ ’ਚ ਮਦਦ ਕਰ ਸਕਦਾ ਹੈ।
ਕਸਰਤ
ਸ਼ੂਗਰ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਅੱਧਾ ਘੰਟਾ ਕਸਰਤ ਕਰੋ। ਸਰੀਰਕ ਗਤੀਵਿਧੀ ਵਧਾਉਣਾ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਤੇ ਇਨਸੁਲਿਨ ਪ੍ਰਤੀਰੋਧ ਨੂੰ ਬਿਹਤਰ ਬਣਾਉਂਦਾ ਹੈ। ਇਸ ਨਾਲ ਸਰੀਰ ਫਿੱਟ ਵੀ ਰਹਿੰਦਾ ਹੈ।
ਲੋੜੀਂਦੀ ਨੀਂਦ ਲਓ
ਤੁਹਾਨੂੰ ਹਰ ਰਾਤ 7-9 ਘੰਟੇ ਚੰਗੀ ਨੀਂਦ ਲੈਣੀ ਚਾਹੀਦੀ ਹੈ। ਇਹ ਨਾ ਸਿਰਫ਼ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ’ਚ ਮਦਦ ਕਰ ਸਕਦੀ ਹੈ, ਸਗੋਂ ਇਨਸੁਲਿਨ ਪ੍ਰਤੀਰੋਧ ਨੂੰ ਵੀ ਸੁਧਾਰ ਸਕਦੀ ਹੈ।