WhatsApp ''ਚ ਆਇਆ ਬੇਹੱਦ ਸ਼ਾਨਦਾਰ ਫੀਚਰ, ਹੁਣ ਸਟੇਟਸ ''ਚ ਸ਼ੇਅਰ ਕਰ ਸਕੋਗੇ ਇਕ ਮਿੰਟ ਦੀ ਆਡੀਓ
Tuesday, May 28, 2024 - 05:33 PM (IST)
ਗੈਜੇਟ ਡੈਸਕ- ਵਟਸਐਪ ਨੇ ਕੁਝ ਮਹੀਨੇ ਪਹਿਲਾਂ ਹੀ ਆਡੀਓ ਸਟੇਟਸ ਫੀਚਰ ਲਾਂਚ ਕੀਤਾ ਹੈ ਅਤੇ ਹੁਣ ਕੰਪਨੀ ਨੇ ਇਸ ਵਿਚ ਵਿਸਤਾਰ ਕੀਤਾ ਹੈ। ਹੁਣ ਵਟਸਐਪ 'ਤੇ ਇਕ ਮਿੰਟ ਦਾ ਆਡੀਓ ਸਟੇਟਸ ਅਪਡੇਟ ਕੀਤਾ ਜਾ ਸਕਦਾ ਹੈ। ਨਵਾਂ ਫੀਚਰ ਆਈਫੋਨ ਅਤੇ ਐਂਡਰਾਇਡ ਦੋਵਾਂ ਲਈ ਰਿਲੀਜ਼ ਹੋਇਆ ਹੈ। ਕਈ ਯੂਜ਼ਰਜ਼ ਨੂੰ ਇਸਦਾ ਅਪਡੇਟ ਮਿਲਣ ਵੀ ਲੱਗਾ ਹੈ। ਦੱਸ ਦੇਈਏ ਕਿ ਵਟਸਐਪ ਏ.ਆਈ. ਪ੍ਰੋਫਾਈਲ ਫੋਟੋ 'ਤੇ ਵੀ ਕੰਮ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਵਟਸਐਪ 'ਚ 30 ਸਕਿੰਟਾਂ ਦੇ ਆਡੀਓ ਸਟੇਟਸ ਦਾ ਫੀਚਰ ਸੀ ਜਿਸ ਨੂੰ ਹੁਣ 60 ਸਕਿੰਟਾਂ ਦਾ ਕਰ ਦਿੱਤਾ ਗਿਆ ਹੈ। ਨਵੇਂ ਫੀਚਰ ਨੂੰ ਇਸਤੇਮਾਲ ਕਰਨ ਲਈ ਤੁਹਾਨੂੰ ਸਟੇਟਸ ਟੈਬ 'ਚ ਜਾਣਾ ਹੋਵੇਗਾ ਅਤੇ ਮਾਈਕ੍ਰੋਫੋਨ ਆਈਕਨ 'ਤੇ ਕਲਿਕ ਕਰਕੇ ਇਕ ਮਿੰਟ ਦਾ ਵੌਇਸ ਨੋਟ ਰਿਕਾਰਡ ਕਰਨਾ ਹੋਵੇਗਾ।
ਉਂਝ ਤਾਂ ਇਹ ਫੀਚਰ ਕਈ ਯੂਜ਼ਰਜ਼ ਲਈ ਉਪਲੱਬਧ ਹੋ ਗਿਆ ਹੈ ਪਰ ਜੇਕਰ ਤੁਹਾਨੂੰ ਅਜੇ ਨਹੀਂ ਮਿਲਿਆਤਾਂ ਅਗਲੇ ਇਕ ਹਫਤੇ 'ਚ ਇਹ ਫੀਚਰ ਤੁਹਾਨੂੰ ਮਿਲ ਜਾਵੇਗਾ। ਜੇਕਰ ਇਸ ਫੀਚਰ ਨੂੰ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਵਟਸਐਪ ਨੂੰ ਅਪਡੇਟ ਕਰਦੇ ਰਹੋ।
ਵਟਸਐਪ ਦੇ ਫੀਚਰ ਨੂੰ ਟ੍ਰੈਕ ਕਰਨ ਵਾਲੇ WABetaInfo ਨੇ ਵੀ ਪੁਸ਼ਟੀ ਕੀਤੀ ਹੈ ਕਿ ਵਟਸਐਪ 'ਤੇ ਕਈ ਏ.ਆਈ. ਫੀਚਰਜ਼ ਆਉਣ ਵਾਲੇ ਹਨ। ਇਨ੍ਹਾਂ ਫੀਚਰਜ਼ ਦੀ ਟੈਸਟਿੰਗ ਹੋ ਰਹੀ ਹੈ। ਨਵੇਂ ਅਪਡੇਟ ਤੋਂ ਬਾਅਦ ਏ.ਆਈ. ਦੀ ਮਦਦ ਨਾਲ ਪ੍ਰੋਫਾਈਲ ਫੋਟੋ ਬਣਾਈ ਜਾ ਸਕੇਗੀ। ਇਸਤੋਂ ਇਲਾਵਾ ਕੰਪਨੀ ਨਵੇਂ ਥੀਮ 'ਤੇ ਵੀ ਕੰਮ ਕਰ ਰਹੀ ਹੈ।