WhatsApp ਦਾ ਵੱਡਾ ਐਕਸ਼ਨ, ਬੈਨ ਕੀਤੇ 71 ਲੱਖ ਭਾਰਤੀਆਂ ਦੇ ਅਕਾਊਂਟ, ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀ
Thursday, Jun 13, 2024 - 11:30 PM (IST)
ਗੈਜੇਟ ਡੈਸਕ- ਵਟਸਐਪ ਨੇ ਕੁਝ ਭਾਰਤੀ ਅਕਾਊਂਟਸ 'ਤੇ ਵੱਡਾ ਐਕਸ਼ਨ ਲੈਂਦੇ ਹੋਏ 71 ਲੱਖ ਅਕਾਊਂਟਸ ਬੈਨ ਕਰ ਦਿੱਤੇ ਹਨ। ਰਿਪੋਰਟਾਂ ਦਾ ਕਹਿਣਾ ਹੈ ਕਿ ਇਨ੍ਹਾਂ 'ਚ ਜ਼ਿਆਦਾਤਰ ਅਕਾਊਂਟ ਸਾਈਬਰ ਫਰਾਡ ਅਤੇ ਸਕੈਮ ਨਾਲ ਸੰਬੰਧਿਤ ਹਨ, ਜਦੋਂਕਿ ਕੁਝ ਲੋਕਾਂ ਨੇ WhatsApp ਦੀ ਪਾਲਿਸੀ ਦੀ ਉਲੰਘਣਾ ਕੀਤੀ ਹੈ।
ਵਟਸਐਪ ਦੁਆਰਾ ਜਾਰੀ ਮੰਥਲੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਉਸ ਨੇ ਕਰੀਬ 71 ਲੱਖ ਭਾਰਤੀ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ। ਇਹ ਅਕਾਊਂਟ 1 ਅਪ੍ਰੈਲ 2024 ਤੋਂ ਲੈ ਕੇ 30 ਅਪ੍ਰੈਲ ਤੱਕ ਦੇ ਵਿਚਕਾਰ ਕੀਤੇ ਬੈਨ ਗਏ ਹਨ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਯੂਜ਼ਰਜ਼ ਕੰਪਨੀ ਦੀ ਪਾਲਿਸੀ ਦੀ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਬੈਨ ਕੀਤਾ ਜਾਵੇਗਾ।
ਵਟਸਐਪ ਨੇ 1 ਅਪ੍ਰੈਲ ਤੋਂ 30 ਅਪ੍ਰੈਲ 2024 ਦੇ ਵਿਚਕਾਰ 71,82,000 ਅਕਾਊਂਟਸ ਬੈਨ ਕੀਤੇ ਹਨ। ਐਪ ਨੂੰ ਅਪ੍ਰੈਲ 'ਚ ਲਗਭਗ 10 ਹਜ਼ਾਰ ਰਿਪੋਰਟਾਂ ਮਿਲੀਆਂ ਸਨ ਕਿ ਕੁਝ ਅਕਾਊਂਟ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ।