ਸ਼ਾਂਤੀ ਦੇ ਮੰਚ ਦੀ ਬਜਾਏ ਪ੍ਰਦਰਸ਼ਨ ਦਾ ਰੰਗਮੰਚ ਬਣ ਗਈ ਹੈ ਸੁਰੱਖਿਆ ਪ੍ਰੀਸ਼ਦ

Sunday, Jun 29, 2025 - 07:42 PM (IST)

ਸ਼ਾਂਤੀ ਦੇ ਮੰਚ ਦੀ ਬਜਾਏ ਪ੍ਰਦਰਸ਼ਨ ਦਾ ਰੰਗਮੰਚ ਬਣ ਗਈ ਹੈ ਸੁਰੱਖਿਆ ਪ੍ਰੀਸ਼ਦ

ਕਿਸੇ ਵੀ ਇਤਿਹਾਸਕ ਮਾਪਦੰਡ ਅਨੁਸਾਰ, ਮੌਜੂਦਾ ਵਿਸ਼ਵ ਸਥਿਤੀ ਨੂੰ ਆਸਾਨੀ ਨਾਲ ਵਰਗੀਕ੍ਰਿਤ ਨਹੀਂ ਕੀਤਾ ਜਾ ਸਕਦਾ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਵਿਵਸਥਾ, ਜੋ ਅਮਰੀਕੀ ਪ੍ਰਧਾਨਗੀ, ਸੰਸਥਾਗਤ ਬਹੁਪੱਖੀਵਾਦ ਅਤੇ ਆਦਰਸ਼ ਆਮ ਸਹਿਮਤੀ ਦੀ ਝਲਕ ਤੋਂ ਆਕਾਰ ਲੈਂਦੀ ਸੀ, ਨਾ ਸਿਰਫ ਕਮਜ਼ੋਰ ਹੋ ਗਈ ਹੈ ਸਗੋੋਂ ਫਟੀ ਪੁਰਾਣੀ ਪਈ ਹੈ। ਜੋ ਬਾਕੀ ਰਹਿ ਗਿਆ ਹੈ ਉਹ ਕੋਈ ਨਵਾਂ ਸੰਤੁਲਨ ਨਹੀਂ ਹੈ ਬਲਕਿ ਇਕ ਗੈਰ-ਸੰਗਠਿਤ, ਅਸਥਿਰ ਅਤੇ ਬਹੁਤ ਹੀ ਖਤਰਨਾਕ ਖਲਾਅ ਹੈ।

ਲਗਭਗ ਇਕ ਸਦੀ ਪਹਿਲਾਂ, ਐਂਟੋਨੀਓ ਗ੍ਰਾਮਸੀ ਨੇ ਅਜਿਹੀਆਂ ਤਬਦੀਲੀਆਂ ਨੂੰ ਭਵਿੱਖਬਾਣੀ ਸਪੱਸ਼ਟਤਾ ਨਾਲ ਲਿਖਿਆ ਸੀ। ‘ਪੁਰਾਣੀ ਦੁਨੀਆ ਮਰ ਰਹੀ ਹੈ ਅਤੇ ਨਵੀਂ ਦੁਨੀਆ ਜਨਮ ਲੈਣ ਲਈ ਸੰਘਰਸ਼ ਕਰ ਰਹੀ ਹੈ। ਹੁਣ ਰਾਖਸ਼ਸਾਂ ਦਾ ਸਮਾਂ ਹੈ।’ ਇਹ ਹੱਲ ਹੁਣ ਘੱਟ ਦਾਰਸ਼ਨਿਕ ਅਤੇ ਜ਼ਿਆਦਾ ਭਵਿੱਖਬਾਣੀ ਵਾਲਾ ਲੱਗਦਾ ਹੈ। ਅਸੀਂ ਇਕ ਗਲੋਬਲ ਆਰਡਰ ਵਿਵਸਥਾ ਤੋਂ ਦੂਜੀ ਵਿਸ਼ਵ ਵਿਵਸਥਾ ਵਿਚ ਇਕ ਪ੍ਰਬੰਧਿਤ ਤਬਦੀਲੀ ਨਹੀਂ ਦੇਖ ਰਹੇ ਹਾਂ। ਅਸੀਂ ਇਕ ਅੰਤਰਾਲ ਦੇ ਦੌਰ ’ਚੋਂ ਲੰਘ ਰਹੇ ਹਾਂ। ਇਕ ਅਸ਼ਾਂਤ ਵਿਰਾਮ ਜਿਸ ਦੇ ਹੱਲ ਦਾ ਕੋਈ ਭਰੋਸਾ ਨਹੀਂ ਹੈ।

ਇਸ ਸੰਕਟ ਦੇ ਮੂਲ ’ਚ ਅਮਰੀਕੀ ਸ਼ਕਤੀ ਦੀ ਘਟਦੀ ਇਕਸਾਰਤਾ ਹੈ। ਸੰਯੁਕਤ ਰਾਜ ਅਮਰੀਕਾ, ਜਿਸਦੀ ਆਰਥਿਕ ਤਾਕਤ ਫੌਜੀ ਸ਼ਕਤੀ ਅਤੇ ਸੰਸਥਾਗਤ ਕਲਪਨਾ ਨੇ 1945 ਤੋਂ ਬਾਅਦ ਇਕ ਢਾਂਚੇ ਦਾ ਨਿਰਮਾਣ ਕੀਤਾ ਅਤੇ ਉਸ ਨੂੰ ਕਾਇਮ ਰੱਖਿਆ, ਹੁਣ ਸੰਸਾਰਿਕ ਸਥਿਰਤਾ ਦਾ ਭਰੋਸੇਯੋਗ ਪ੍ਰਬੰਧਕ ਨਹੀਂ ਰਹਿ ਗਿਆ ਹੈ। ਬ੍ਰੈਟਨ ਵੁੱਡਸ ਤੋਂ ਲੈ ਕੇ ਨਾਟੋ ਤੱਕ, ਮਾਰਸ਼ਲ ਯੋਜਨਾ ਪਲਾਨ ਤੋਂ ਲੈ ਕੇ ਪੈਕਸ ਅਮਰੀਕਾ ਤੱਕ, ਅਮਰੀਕਾ ਦੀ ਅਗਵਾਈ ਵਾਲੀ ਵਿਵਸਥਾ ਦੀ ਇਮਾਰਤ ਭਰੋਸੇਯੋਗਤਾ ਅਤੇ ਲਗਾਤਾਰਤਾ ’ਤੇ ਆਧਾਰਤ ਸੀ। ਇਹ ਢਾਂਚਾ ਹੁਣ ਅਨਿਯਮਿਤ ਇਕਤਰਫਾਬਾਦ, ਗਠਜੋੜ ਦੀ ਥਕਾਵਟ ਅਤੇ ਰਣਨੀਤਿਕ ਝਟਕੇ ’ਚ ਢਹਿ ਗਿਆ ਹੈ।

1960 ਤੋਂ ਬਾਅਦ ਸੰਸਾਰਿਕ ਅਰਥਵਿਵਸਥਾ ’ਚ ਅਮਰੀਕਾ ਦੀ ਹਿੱਸੇਦਾਰੀ ਲਗਭਗ ਅੱਧੀ ਰਹਿ ਗਈ ਹੈ। 2024 ’ਚ ਅਮਰੀਕੀ ਫੌਜੀ ਖਰਚ 997 ਬਿਲੀਅਨ ਅਮਰੀਕੀ ਡਾਲਰ ਹੋਵੇਗਾ ਜੋ ਅਗਲੇ 9 ਦੇਸ਼ਾਂ ਦੇ ਸੰਯੁਕਤ ਖਰਚ ਤੋਂ ਵੀ ਵੱਧ ਹੈ। ਪਰ ਸ਼ਾਇਦ ਹਮੇਸ਼ਾ ਸਹੀ ਨਹੀਂ ਹੁੰਦਾ। ਵਿਸ਼ੇਸ਼ ਤੌਰ ’ਤੇ ਅਜਿਹੇ ਵਿਸ਼ਵ ’ਚ ਜਿੱਥੇ ਰਣਨੀਤਿਕ ਅਪਸਪੱਸ਼ਟਤਾ ਅਕਸਰ ਜਾਲਮਾਨਾ ਬਲ ਨੂੰ ਹਰਾ ਦਿੰਦੀ ਹੈ। ਅਮਰੀਕਾ ਦੀ ਜ਼ਬਰਦਸਤ ਮਾਰਕ ਸਮਰੱਥਾ, ਭਾਵੇਂ ਉਹ ਇਰਾਕ ਹੋਵੇ, ਅਫਗਾਨਿਸਤਾਨ ਹੋਵੇ ਜਾਂ ਹੁਣ ਮੱਧ ਪੂਰਬ, ਸਥਿਰਤਾ ਿਲਆਉਣ ’ਚ ਅਸਫਲ ਰਹੀ ਹੈ।

21 ਜੂਨ, 2025 ਨੂੰ ਸੰਯੁਕਤ ਰਾਜ ਅਮਰੀਕਾ ਨੇ ਈਰਾਨ ਦੇ ਪ੍ਰਮਾਣੂ ਬੁਨਿਆਦੀ ਢਾਂਚੇ ’ਤੇ ਸਿੱਧਾ ਹਮਲਾ ਕੀਤਾ,ਜਿਸ ’ਚ ਵੱਡੇ ਪੈਮਾਨੇ ’ਤੇ ਜੰਗੀ ਹਥਿਆਰਾਂ ਨਾਲ ਲੈਸ ਬੀ-2 ਸਟੀਲਥ ਬੰਬਾਰਾਂ ਦੇ ਨਾਲ ਫੋਰਡੋ, ਨਤਾਂਜ਼ ਅਤੇ ਇਸਫਾਹਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਈਰਾਨ ਹੁਣ ਤੱਕ ਇਕ ਖੇਤਰੀ ਬਾਹਰੀ ਦੇਸ਼ ਨਹੀਂ ਰਹਿ ਗਿਆ ਹੈ ਸਗੋਂ ਤਹਿਰਾਨ ਤੋਂ ਬੇਰੂਤ ਤੱਕ ਫੈਲੀ ਇਕ ਵਿਆਪਕ ਧੁਰੀ ਦਾ ਨੋਡ ਬਣ ਗਿਆ ਹੈ।

ਇਰਾਕ, ਸੀਰੀਆ ਅਤੇ ਲੇਬਨਾਨ ਵਿਚ ਇਸ ਦੀਆਂ ਲਗਭਗ 200,000 ਪ੍ਰੌਕਸੀ ਫੌਜਾਂ ਹਨ ਅਤੇ ਇਸਨੇ ਚੀਨ ਨਾਲ 25 ਸਾਲਾਂ ਦੀ ਰਣਨੀਤਕ ਭਾਈਵਾਲੀ ’ਤੇ ਦਸਤਖਤ ਕੀਤੇ ਹਨ। ਇੱਥੇ ਇਹ ਗਲਤ ਹਿਸਾਬ ਤੇਲ ਬਾਜ਼ਾਰ ਨੂੰ ਘਾਟੇ ’ਚ ਪਾ ਸਕਦਾ ਹੈ। ਹੋਰਮੁਜ਼ ਜਲਡਮਰੂ ਮੱਧ, ਜੋ ਕਿ ਆਪਣੇ ਸਭ ਤੋਂ ਤੰਗ ਬਿੰਦੂ ’ਤੇ ਸਿਰਫ 21 ਸਮੁੰਦਰੀ ਮੀਲ ਚੌੜਾ ਹੈ, ਦੁਨੀਆ ਦਾ ਸਭ ਤੋਂ ਮਹੱਤਵਪੂਰਨ ਊਰਜਾ ਰੋਕੂ ਪੁਆਇੰਟ ਹੈ।

ਰੋਜ਼ਾਨਾ 20 ਮਿਲੀਅਨ ਬੈਰਲ ਤੋਂ ਵੱਧ ਤੇਲ ਇੱਥੋਂ ਲੰਘਦਾ ਹੈ, ਜੋ ਕਿ ਵਿਸ਼ਵਵਿਆਪੀ ਖਪਤ ਦਾ ਲਗਭਗ ਪੰਜਵਾਂ ਹਿੱਸਾ ਹੈ। ਈਰਾਨ ਦੀ ਸੰਸਦ ਨੇ ਪਹਿਲਾਂ ਹੀ ਹੋਰਮੁਜ਼ ਜਲਡਮਰੂ ਮੱਧ ਨੂੰ ਬੰਦ ਕਰਨ ਲਈ ਵੋਟਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਦੋਂ ਕਿ ਅੰਤਿਮ ਫੈਸਲਾ ਸੁਪਰੀਮ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੁਆਰਾ ਲਿਆ ਜਾਣਾ ਹੈ। ਭੂਚਾਲ ਦੇ ਝਟਕੇ ਨਵੀਂ ਦਿੱਲੀ, ਬੀਜਿੰਗ, ਟੋਕੀਓ ਅਤੇ ਬਰਲਿਨ ਤੱਕ ਮਹਿਸੂਸ ਕੀਤੇ ਜਾਣਗੇ।

ਪੱਛਮੀ ਏਸ਼ੀਆ ’ਚ ਜਿੱਥੇ ਉਥਲ-ਪੁਥਲ ਮਚੀ ਹੋਈ ਹੈ, ਉੱਥੇ ਹੀ ਯੂਰਪ ’ਚ ਵੀ ਖੂਨ ਵਹਿ ਰਿਹਾ ਹੈ। ਯੂਕ੍ਰੇਨ ਵਿਚ ਜੰਗ, ਜੋ ਹੁਣ ਆਪਣੇ 40ਵੇਂ ਮਹੀਨੇ ਵਿਚ ਦਾਖਲ ਹੋ ਚੁੱਕੀ ਹੈ, 1945 ਤੋਂ ਬਾਅਦ ਮਹਾਦੀਪ ਦੀ ਸਭ ਤੋਂ ਵੱਡੀ ਜੰਗ ਬਣ ਗਈ ਹੈ। ਜਾਨੀ ਨੁਕਸਾਨ ਦੀ ਗਿਣਤੀ ਹੈਰਾਨ ਕਰ ਦੇਣ ਵਾਲੀ ਹੈ। ਫੌਜੀ ਅਤੇ ਨਾਗਰਿਕ ਮਿਲਾ ਕੇ ਲੱਖਾਂ ਲੋਕ ਮਾਰੇ ਗਏ ਜਾਂ ਜ਼ਖਮੀ ਹੋਏ ਹਨ ਅਤੇ 10 ਮਿਲੀਅਨ ਤੋਂ ਵੱਧ ਯੂਕ੍ਰੇਨੀਅਨ ਬੇਘਰ ਹੋ ਗਏ ਹਨ। ਜੰਗ ਸ਼ੁਰੂ ਹੋਣ ਦੇ ਬਾਅਦ ਤੋਂ ਅਮਰੀਕਾ, ਯੂਰਪੀ ਸੰਘ ਅਤੇ ਹੋਰ ਸਹਿਯੋਗੀਆਂ ਨੇ ਯੂਕ੍ਰੇਨ ਨੂੰ ਸਹਾਇਤਾ ਦੇਣ ਲਈ ਸਮੂਹਿਕ ਤੌਰ ’ਤੇ 287 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਖਰਚ ਕੀਤੇ ਹਨ।

ਇਸ ਦੌਰਾਨ, ਵਿਸ਼ਵਵਿਆਪੀ ਸ਼ਾਸਨ ਪ੍ਰਣਾਲੀ ਢਹਿ ਗਈ ਹੈ। ਸੁਰੱਖਿਆ ਪ੍ਰੀਸ਼ਦ, ਜੋ ਕਦੇ ਯੁੱਧ ਤੋਂ ਬਾਅਦ ਸ਼ਾਂਤੀ ਸਥਾਪਨਾ ਦਾ ਚਾਨਣ ਮੁਨਾਰਾ ਸੀ, ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਵੀਟੋ ਰਾਜਨੀਤੀ ਅਤੇ ਮਹਾਸ਼ਕਤੀਆਂ ਦੀ ਦੁਸ਼ਮਣੀ ਦੁਆਰਾ ਅਧਰੰਗ ਦੀ ਸ਼ਿਕਾਰ ਹੋ ਗਈ ਹੈ। ਗਾਜ਼ਾ ਸੰਕਟ ’ਤੇ ਮਤਾ ਜਾਰੀ ਕਰਨ ਵਿਚ ਇਕ ਮਹੀਨਾ ਲੱਗਿਆ। ਇਹ ਸੰਸਥਾ ਸ਼ਾਂਤੀ ਲਈ ਇਕ ਮੰਚ ਦੀ ਬਜਾਏ ਪ੍ਰਦਰਸ਼ਨ ਦਾ ਇਕ ਰੰਗਮੰਚ ਬਣ ਗਈ ਹੈ।

ਲੋਕਤੰਤਰ ਖੁਦ ਪਿੱਛੇ ਹਟ ਰਿਹਾ ਹੈ। ਇੰਟਰਨੈਸ਼ਨਲ ਆਈ. ਡੀ. ਈ. ਏ. ਦੀ ਗਲੋਬਲ ਸਟੇਟ ਆਫ਼ ਡੈਮੋਕਰੇਸੀ ਰਿਪੋਰਟ ਅਨੁਸਾਰ ਪਿਛਲੇ 5 ਸਾਲਾਂ ਵਿਚ 82 ਦੇਸ਼ਾਂ ’ਚ ਘੱਟੋ-ਘੱਟ ਇਕ ਮੁੱਖ ਸੂਚਕ ਵਿਚ ਲੋਕਤੰਤਰੀ ਗਿਰਾਵਟ ਦੇਖੀ ਗਈ ਹੈ। ਇਹ ਲਗਾਤਾਰ ਸੱਤਵੇਂ ਸਾਲ ਵਿਸ਼ਵਵਿਆਪੀ ਲੋਕਤੰਤਰੀ ਗਿਰਾਵਟ ਨੂੰ ਦਰਸਾਉਂਦਾ ਹੈ, ਜੋ 1975 ਵਿਚ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਲੰਬਾ ਨਿਰੰਤਰ ਸਮਾਂ ਹੈ। ਇਕੱਲੇ 2024 ਵਿਚ, ਦੁਨੀਆ ਨੇ 36 ਦੇਸ਼ਾਂ ਵਿਚ 61 ਜੰਗਾਂ ਦੇਖੀਆਂ, ਜੋ 1946 ਤੋਂ ਬਾਅਦ ਦਰਜ ਕੀਤੀ ਗਈ ਸਭ ਤੋਂ ਵੱਧ ਸੰਖਿਆ ਹੈ।

ਜਦਕਿ ਵਿਸ਼ਵਵਿਆਪੀ ਸ਼ਾਸਨ ਲੜਖੜਾ ਰਿਹਾ ਹੈ, ਪ੍ਰਮਾਣੂ ਖ਼ਤਰਾ ਬਦਲੇ ਦੇ ਨਾਲ ਵਾਪਸ ਆ ਰਿਹਾ ਹੈ। ਹਥਿਆਰ ਕੰਟਰੋਲ ਜੋ ਕਦੇ ਸੀਤ ਯੁੱਧ ਤੋਂ ਬਾਅਦ ਦੀ ਕੂਟਨੀਤੀ ਦਾ ਸਿਖਰ ਸੀ, ਹੁਣ ਢਹਿ ਗਿਆ ਹੈ। ਦੁਨੀਆ ਕੋਲ ਹੁਣ 12,000 ਤੋਂ ਵੱਧ ਪ੍ਰਮਾਣੂ ਹਥਿਆਰ ਹਨ ਅਤੇ ਸਰਗਰਮ ਭੰਡਾਰ ਵਧ ਰਹੇ ਹਨ। 2024 ਵਿਚ ਪ੍ਰਮਾਣੂ ਹਥਿਆਰਾਂ ’ਤੇ ਵਿਸ਼ਵਵਿਆਪੀ ਖਰਚ 100 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੋ ਜਾਵੇਗਾ।

ਜੇ ਇਤਿਹਾਸ ਸਾਨੂੰ ਕੁਝ ਸਿਖਾਉਂਦਾ ਹੈ, ਤਾਂ ਉਹ ਇਹ ਕਿ ਨਵੀਆਂ ਵਿਵਸਥਾਵਾਂ ਹੌਲੀ-ਹੌਲੀ ਨਹੀਂ ਉੱਭਰਦੀਆਂ। ਵੈਸਟਫਾਲੀਆ ਦੀ ਸ਼ਾਂਤੀ ਤੀਹ ਸਾਲਾਂ ਦੀ ਜੰਗ ਤੋਂ ਬਾਅਦ ਹੋਈ। ਨੈਪੋਲੀਅਨ ਦੀ ਤਬਾਹੀ ਤੋਂ ਬਾਅਦ ਵਿਯਨਾ ਕਾਂਗਰਸ ਦਾ ਉਦੈ ਹੋਇਆ। 1945 ਤੋਂ ਬਾਅਦ ਦੀ ਵਿਵਸਥਾ ਵਿਸ਼ਵਵਿਆਪੀ ਟਕਰਾਅ ਦੇ ਸੁਲਗਦੇ ਨਤੀਜਿਆਂ ਤੋਂ ਪੈਦਾ ਹੋਈ ਸੀ। ਜੇਕਰ ਇਹ ਪੈਟਰਨ ਜਾਰੀ ਰਹਿੰਦਾ ਹੈ ਤਾਂ ਅਸੀਂ ਅਸਥਾਈ ਨਪੁੰਸਕਤਾ ਨਹੀਂ ਦੇਖਾਂਗੇ ਸਗੋਂ ਇਹ ਪ੍ਰਣਾਲੀਗਤ ਤਬਦੀਲੀ ਦੀ ਸ਼ੁਰੂਆਤ ਹੋਵੇਗੀ, ਸ਼ਾਇਦ ਟਕਰਾਅ ਦੇ ਰਾਹੀਂ, ਸ਼ਾਇਦ ਢਹਿ-ਢੇਰੀ ਹੋ ਕੇ।

ਭਾਰਤ ਲਈ ਇਹ ਪਲ ਖ਼ਤਰੇ ਅਤੇ ਮੌਕੇ ਦੋਵਾਂ ਨਾਲ ਭਰਿਆ ਹੋਇਆ ਹੈ। ਇਸ ਤੋਂ ਪਹਿਲਾਂ ਕਦੇ ਵੀ ਨਵੀਂ ਦਿੱਲੀ ਭੂ-ਰਾਜਨੀਤਿਕ ਮੁਕਾਬਲੇ ਦੇ ਇੰਨੇ ਸਾਰੇ ਓਵਰਲੈਪਿੰਗ ਖੇਤਰਾਂ ਵਿਚ ਇੰਨੀ ਕੇਂਦਰੀ ਨਹੀਂ ਰਹੀ, ਭਾਵੇਂ ਇਹ ਹਿੰਦ-ਪ੍ਰਸ਼ਾਂਤ, ਪੱਛਮੀ ਏਸ਼ੀਆ ਜਾਂ ਯੂਰੇਸ਼ੀਆ ਹੋਵੇ। ਗੁੱਟ- ਨਿਰਲੇਪਤਾ ਦਾ ਯੁੱਗ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪ੍ਰਸੰਗਿਕ ਹੈ।

ਸੰਯੁਕਤ ਰਾਜ ਅਮਰੀਕਾ ਇਕਪਾਸੜਵਾਦ ਦੇ ਰਾਹੀਂ ਆਪਣੀ ਪ੍ਰਧਾਨਗੀ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਚੀਨ ਵਿਸ਼ਵਵਿਆਪੀ ਪਹੁੰਚ ਦੇ ਨਾਲ ਰਾਜ-ਕੇਂਦ੍ਰਿਤ ਪੂੰਜੀਵਾਦ ਦਾ ਪਿੱਛਾ ਕਰਦਾ ਹੈ। ਰੂਸ ਪ੍ਰਭਾਵ ਦੇ ਖੇਤਰਾਂ ਨਾਲ ਜੁੜਿਆ ਹੋਇਆ ਹੈ ਅਤੇ ਖੇਤਰੀ ਸ਼ਕਤੀਆਂ ਆਪਣੇ ਖੁਦ ਦੇ ਖੁਦਮੁਖਤਿਆਰ ਰਸਤੇ ਤਿਆਰ ਕਰਦੀਆਂ ਹਨ ਪਰ ਕਿਸੇ ਵੀ ਇਕ ਢਾਂਚੇ ’ਤੇ ਕੋਈ ਸਹਿਮਤੀ ਨਹੀਂ ਹੁੰਦੀ। ਭਾਰਤ ਨੂੰ ਆਪਣੇ ਪੈਰਾਂ ਦੇ ਹੇਠਲੇ ਪੱਥਰਾਂ ਨੂੰ ਮਹਿਸੂਸ ਕਰਦੇ ਹੋਏ ਸਾਵਧਾਨੀ ਨਾਲ ਅੱਗੇ ਵਧਣਾ ਚਾਹੀਦਾ ਹੈ।

ਮਨੀਸ਼ ਤਿਵਾੜੀ (ਵਕੀਲ, ਸੰਸਦ ਮੈਂਬਰ ਅਤੇ ਸਾਬਕਾ ਮੰਤਰੀ)


author

Rakesh

Content Editor

Related News