ਕੀ ਨੈੱਟਫਲਿਕਸ-ਵਾਰਨਰ ਸਮਝੌਤਾ ਸਿਨੇਮਾ ਜਗਤ ਲਈ ਖਤਰਾ ਹੈ ?

Tuesday, Dec 16, 2025 - 04:36 PM (IST)

ਕੀ ਨੈੱਟਫਲਿਕਸ-ਵਾਰਨਰ ਸਮਝੌਤਾ ਸਿਨੇਮਾ ਜਗਤ ਲਈ ਖਤਰਾ ਹੈ ?

5 ਦਸੰਬਰ ਨੂੰ ਨੈੱਟਫਲਿਕਸ ਨੇ ਐਲਾਨ ਕੀਤਾ ਕਿ ਉਹ ਵਾਰਨਰ ਬ੍ਰਦਰਸ਼ ਨੂੰ ਅਪਣਾਵੇਗੀ, ਜਿਸ ’ਚ ਉਸ ਦੇ ਫਿਲਮ, ਟੈਲੀਵੀਜ਼ਨ ਸਟੂਡੀਓ ਅਤੇ ਐੱਚ. ਬੀ. ਓ. ਵਰਗੀਆਂ ਪ੍ਰੀਮੀਅਮ ਸਟ੍ਰੀਮਿੰਗ ਸੰਪੱਤੀਆਂ ਸ਼ਾਮਲ ਹਨ। ਇਹ ਸੌਦਾ ਲੱਗਭਗ 82.7 ਅਰਬ ਡਾਲਰ ਦਾ ਹੈ। ਇਹ ਵਲੀਨਤਾ ਇਕ ਕ੍ਰਾਂਤੀਕਾਰੀ ਬਦਲਾਅ ਦਾ ਪ੍ਰਤੀਕ ਹੈ, ਜਿੱਥੇ ਇਕ ਨਵੇਂ ਯੁੱਗ ਦਾ ਸਟ੍ਰੀਮਿੰਗ ਪਲੇਟਫਾਰਮ ਇਕ ਰਵਾਇਤੀ ਹਾਲੀਵੁੱਡ ਸਟੂਡੀਓ ਨੂੰ ਆਪਣੇ ’ਚ ਸ਼ਾਮਲ ਕਰ ਰਿਹਾ ਹੈ ਅਤੇ ਉਸ ਨੂੰ ਮੁਕੰਮਲ ਏਕੀਕ੍ਰਿਤ ਉਤਪਾਦਨ-ਸਹਿ ਵਿਤਰਣ ਸ਼ਕਤੀ ਕੇਂਦਰ ’ਚ ਬਦਲ ਰਹੀ ਹੈ।

ਇਸ ਨਾਲ ਨੈੱਟਫਲਿਕਸ ਨੂੰ ਕੀ ਲਾਭ ਮਿਲੇਗਾ : ਇਸ ਸੌਦੇ ਨਾਲ ਨੈੱਟਫਲਿਕਸ ਨੂੰ ਕੰਟੈਂਟ ਨਿਰਮਾਣ, ਮਾਲਕੀ,ਵੰਡ ਅਤੇ ਪ੍ਰਦਰਸ਼ਨ ’ਤੇ ਵੱਡਾ ਕੰਟਰੋਲ ਪ੍ਰਾਪਤ ਹੋ ਸਕਦਾ ਹੈ। ਹਾਲਾਂਕਿ ਇਹ ਵਲੀਨਤਾ ਨੈੱਟਫਲਿਕਸ ਦੇ ਕੰਟੈਂਟ ਭੰਡਾਰ ਨੂੰ ਵਧਾਏਗੀ, ਲਾਗਤ ਘੱਟ ਕਰੇਗੀ ਅਤੇ ਉਤਪਾਦਨ ਅਤੇ ਵੰਡ ਨੂੰ ਏਕੀਕ੍ਰਿਤ ਕਰ ਕੇ ਉਸ ਨੂੰ ਵਿਆਪਕ ਲਾਭ ਦਿਵਾਏਗਾ ਪਰ ਰਚਨਾਤਮਕ ਉਦਯੋਗਾਂ, ਆਜ਼ਾਦ ਪ੍ਰਤੀਭਾਵਾਂ, ਖਪਤਕਾਰਾਂ ਦੀ ਪੰਸਦ ਅਤੇ ਸਿਨੇਮਾਈ ਤਜਰਬੇ ’ਤੇ ਇਸ ਦਾ ਭਾਰੀ ਨਾਕਾਰਾਤਮਕ ਪ੍ਰਭਾਵ ਪੈ ਸਕਦਾ ਹੈ।

ਕੀ ਪਲੇਟਫਾਰਮ ਨੇ ਦੇਖਣ ਦੇ ਪੈਟਰਨ ਨੂੰ ਬਦਲ ਦਿੱਤਾ ਹੈ : ਨੈੱਟਫਲਿਕਸ , ਅਮੇਜਨ ਪ੍ਰਾਈਮ ਵੀਡੀਓ, ਡਿਜ਼ਨੀ ਵਰਗੇ ਹੋਰ ਸਟ੍ਰੀਮਿੰਗ ਪਲੇਟਫਾਰਮਾਂ ਨੇ ਦਰਸ਼ਕਾਂ ਦੇ ਫਿਲਮ ਦੇਖਣ ਅਤੇ ਲੱਭਣ ਦੇ ਤਰੀਕੇ ਨੇ ਜ਼ਬਰਦਸਤ ਬਦਲਾਅ ਲਿਆ ਦਿੱਤਾ ਹੈ। ਡਿਵਾਈਸ ’ਤੇ ਅਤੇ ਆਨ-ਡਿਮਾਂਡ ਦੇਖਣ ਦੇ ਤਜਰਬੇ ਨੇ ਸਿਨੇਮਾਘਰਾਂ ’ਚ ਰਿਲੀਜ਼ ਹੋਣ ਅਤੇ ਵੱਖ-ਵੱਖ ਸਮੇਂ ’ਤੇ ਲਾਂਚ ਹੋਣ ਦੇ ਰਵਾਇਤੀ ਮਾਡਲ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। ਸਟ੍ਰੀਮਿੰਗ ਪਲੇਟਫਾਰਮਜ਼ ਨੇ ਫਿਲਮਾਂ, ਟੀ.ਵੀ. ਸ਼ੋਅ ਅਤੇ ਡਾਕੂਮੈਂਟ੍ਰੀਜ਼ ਦੀ ਵਿਸ਼ਾਲ ਲਾਇਬ੍ਰੇਰੀ ਨੂੰ ਦੁਨੀਆ ਭਰ ਦੇ ਸਬਸਕ੍ਰਾਈਬਰ ਦੇ ਲਈ ਤੁਰੰਤ ਉਪਲਬਧ ਕਰਾ ਦਿੱਤਾ ਹੈ, ਜਿਸ ਨਾਲ ਘਰ ’ਚ, ਇਕੱਠੇ ਕਈ ਐਪੀਸੋਡ ਦੇਖਣ ਅਤੇ ਸਿੱਧੇ ਸਟ੍ਰੀਮਿੰਗ ’ਤੇ ਰਿਲੀਜ਼ ਹੋਣ ਦਾ ਇਕ ਨਵਾਂ ਤਜਰਬਾ ਮਿਲ ਰਿਹਾ ਹੈ।

ਪਰ ਇਸ ਕ੍ਰਾਂਤੀ ਦੇ ਨਾਲ ਕੁਝ ਕਮੀਆਂ ਵੀ ਆਈਆਂ ਹਨ। ਸਟ੍ਰੀਮਿੰਗ ਦੇ ਉਦੈ ਨੇ ਨਾ ਸਿਰਫ ਸਿਨੇਮਾਘਰਾਂ ਦੇ ਦਬਦਬੇ ਨੂੰ ਘੱਟ ਕੀਤਾ ਹੈ, ਸਗੋਂ ਪਲੇਟਫਾਰਮਜ਼ ਰਾਹੀਂ ਪਸੰਦ ਕੀਤੇ ਜਾਣ ਵਾਲੇ ਕੰਟੈਂਟ ਦੇ ਪ੍ਰਕਾਰ ਨੂੰ ਵੀ ਬਦਲ ਦਿੱਤਾ ਹੈ। ਉਦਾਹਰਣ ਵਜੋਂ, ਸੀਰੀਅਲ ਲੜੀਆਂ ਅਤੇ ਦਰਸ਼ਕਾਂ ਦੇ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਿਆ ਕੰਟੈਂਟ ਹੁਣ ਸਟ੍ਰੀਮਿੰਗ ਪਲੇਟਫਾਰਮ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ।

ਮੈਂਬਰਸ਼ਿਪ ਮਾਡਲ ਵਾਲੀਆਂ ਫਿਲਮਾਂ, ਸਟੈਂਡਅਾਲੋਨ ਫਿਲਮਾਂ ਦੀ ਤੁਲਨਾ ’ਚ ਜ਼ਿਆਦਾ ਵਾਰ ਵੰਡੀਆਂ ਜਾਂਦੀਆਂ ਹਨ। ਇਹ ਵਲੀਨਤਾ ਸਟ੍ਰੀਮਿੰਗ ਮਾਧਿਅਮ ਨੂੰ ਅੰਦਰ ਤੋਂ ਹੋਰ ਵੀ ਨਵਾਂ ਰੂਪ ਦੇਵੇਗੀ, ਜਿਸ ਨਾਲ ਨਾ ਸਿਰਫ ਸਮੱਗਰੀ ਦੀ ਮਾਲਕੀ ਤੈਅ ਹੋਵੇਗੀ, ਸਗੋਂ ਇਹ ਵੀ ਤੈਅ ਹੋਵੇਗਾ ਕਿ ਕੀ ਬਣਾਇਆ ਜਾਵੇਗਾ, ਕੀ ਪ੍ਰਚਾਰਿਤ ਕੀਤਾ ਜਾਵੇਗਾ ਅਤੇ ਦਰਸ਼ਕ ਕੀ ਦੇਖਣਗੇ।

ਅੱਜ ਦੀ ਦੁਨੀਆ ’ਚ ਜਿੱਥੇ ਫਿਲਮਾਂ ਲੈਪਟਾਪ ਅਤੇ ਫੋਨ ’ਤੇ ਟੁਕੜਿਆਂ-ਟੁਕੜਿਆਂ ’ਚ, ਅਕਸਰ ਹੋਰ ਗਤੀਵਿਧੀਆਂ ਦੇ ਨਾਲ ਦੇਖੀਆਂ ਜਾਂਦੀਆਂ ਹਨ, ਸਿਨੇਮਾਈ ਤਜਰਬਾ ਦਾ ਉਹ ਆਕਰਸ਼ਣ-ਹਨੇਰਾ ਰੰਗ-ਮੰਚ, ਸਮੂਹਿਕ ਦਰਸ਼ਕ, ਡੂੰਘਾ ਤਜਰਬਾ ਖੋਹ ਗਿਆ ਹੈ। ਸਟ੍ਰੀਮਿੰਗ ਮਾਧਿਅਮ ਨੇ ‘ਫਿਲਮ’ ਦੀ ਧਾਰਨਾ ਨੂੰ ਸੂਖਮ ਤੌਰ ’ਤੇ ਬਦਲ ਦਿੱਤਾ ਹੈ-ਇਕ ਕਲਾਤਮਕ ਆਯੋਜਨ ਤੋਂ ਹਟ ਕੇ, ਇਸ ਨੂੰ ਇਕ ਅਜਿਹੀ ਸਮੱਗਰੀ ਬਣਾ ਦਿੱਤਾ ਗਿਆ ਹੈ, ਜਿਸ ਨੂੰ ਇਕੱਲੇ ਦੇਖਿਆ ਜਾ ਸਕਦਾ ਹੈ ਅਤੇ ਵਾਰ- ਵਾਰ ਛੋਟੇ-ਛੋਟੇ ਸੈਸ਼ਨਾਂ ’ਚ ਮਿਲਾਇਆ ਜਾ ਸਕਦਾ ਹੈ। ਇਸ ਸਮਝੌਤੇ ਨਾਲ ਸਟ੍ਰੀਮਿੰਗ ਮਾਧਿਅਮ ਹੋਰ ਵੀ ਜ਼ਿਆਦਾ ਸਮਰੂਪ ਅਤੇ ਕੇਂਦਰੀਕ੍ਰਿਤ ਹੋ ਜਾਵੇਗਾ ਕਿਉਂਕਿ ਸੰਯੁਕਤ ਇਕਾਈ ਨਾ ਸਿਰਫ ਵੰਡ, ਸਗੋਂ ਵੱਡੇ ਪੱਧਰ ’ਤੇ ਸਮੱਗਰੀ ਦੇ ਨਿਰਮਾਣ ਅਤੇ ਚੋਣ ਨੂੰ ਵੀ ਕੰਟਰੋਲ ਕਰੇਗੀ।

ਅਤੇ ਇਸ ਮਾਧਿਅਮ ’ਚ ਸ਼ਾਮਲ ‘ਸੰਦੇਸ਼’ ਸੰਭਾਵਿਤ ਤੌਰ ’ਤੇ ਅਜਿਹੀ ਸਮੱਗਰੀ ਨੂੰ ਪਹਿਲ ਦੇਵੇਗਾ, ਜੋ ਸਟ੍ਰੀਮਿੰਗ ਮਾਪਦੰਡਾਂ, ਜਿਵੇਂ ਕਿ ਵੱਧ ਮਾਤਰਾ ਅਤੇ ਵਾਰ-ਵਾਰ ਰਿਲੀਜ਼ ਦੇ ਲਈ ਅਨੁਕੂਲ ਹੋਵੇ, ਬਜਾਏ ਇਸ ਦੇ ਕਿ ਹਿੰਮਤੀ, ਚੁਣੌਤੀਪੂਰਨ ਜਾਂ ਪ੍ਰਯੋਗਾਤਮਕ ਫਿਲਮ ਨਿਰਮਾਣ ਨੂੰ ਬੜਾਵਾ ਦਿੱਤਾ ਜਾਵੇ, ਜੋ ਸਿਨੇਮਾਈ ਰੂਪ, ਗਤੀ ਜਾਂ ਨਾਟਕ ਤਜਰਬੇ ਦਾ ਧਿਆਨ ਰੱਖਦਾ ਹੋਵੇ।

ਰਚਨਾਤਮਕ ਆਜ਼ਾਦੀ ਨੂੰ ਕਿਸ ਤਰ੍ਹਾਂ ਖਤਰਾ ਹੋਵੇਗਾ- ਇਸ ਸੌਦੇ ਨਾਲ ਰਚਨਾਤਮਕ ਆਜ਼ਾਦੀ ਅਤੇ ਖਪਤਕਾਰਾਂ ਬਦਲਾਂ ਲਈ ਕਈ ਆਪਸੀ ਜੁੜੇ ਜੋਖਿਮ ਪੈਦਾ ਹੁੰਦੇ ਹਨ। ਨੈੱਟਫਲਿਕਸ ਅਧੀਨ ਉਤਪਾਦਨ, ਕੰਟੈਂਟ ਲਾਇਬ੍ਰੇਰੀ ਅਤੇ ਵਿਤਰਣ ਦੇ ਏਕੀਕਰਨ ਤੋਂ ਬਾਅਦ, ਰਚਨਾਤਮਕ ਫੈਸਲਿਆਂ ’ਤੇ ਕਾਰਪੋਰੇਟ ਕੰਟਰੋਲ ਅਤੇ ਕਾਰੋਬਾਰੀ ਦਬਾਅ ਵਧ ਸਕਦਾ ਹੈ। ਪ੍ਰਾਜੈਕਟਾਂ ਦੀ ਮਨਜ਼ੂਰੀ, ਬਜਟ ਅਤੇ ਪ੍ਰਚਾਰ ਪ੍ਰਸਾਰ ਇਕ ਅਜਿਹੀ ਸੰਸਥਾ ਰਾਹੀਂ ਹੋਣਗੇ ਜੋ ਐਲਗੋਰਿਦਮਿਕ ਫੈਸਲੇ ਲੈਣ ਨੂੰ ਤਰਜੀਹ ਦਿੰਦੀ ਹੈ ਅਤੇ ਤਾਜ਼ੇ ਰਚਨਾਤਮਕ ਵਿਚਾਰਾਂ ਦੀ ਤੁਲਨਾ ’ਚ ਵਿਆਪਕਤਾ ਅਤੇ ਅਗਾਊਂ ਅਨੁਮਾਨ ਨੂੰ ਮਹੱਤਵ ਦਿੰਦੀ ਹੈ। ਸੁਤੰਤਰ ਜਾਂ ਜੋਖਿਮ ਲੈਣ ਵਾਲੇ ਫਿਲਮ ਨਿਰਮਾਤਾਵਾਂ ਨੂੰ ਅਜਿਹੀ ਪ੍ਰਣਾਲੀ ਵਿਚ ਪੈਰ ਜਮ੍ਹਾਉਣ ਵਿਚ ਮੁਸ਼ਕਲ ਹੋ ਸਕਦੀ ਹੈ।

ਨੈੱਟਫਲਿਕਸ ਦੁਆਰਾ ਸੁਝਾਏ ਗਏ ਕੰਟੈਂਟ ਨਾਲ ਖਪਤਕਾਰਾਂ ਦੀ ਪਸੰਦ ਸੀਮਿਤ ਹੋ ਜਾਵੇਗੀ।

ਪ੍ਰਤੀਯੋਗੀ ਆਪਣੀ ਰਣਨੀਤੀ ’ਚ ਕੀ ਬਦਲਾਅ ਕਰਨਗੇ : ਡਿਜ਼ਨੀ ਅਤੇ ਅਮੇਜਨ ਪ੍ਰਾਈਮ ਵੀਡੀਓ, ਐੱਚ. ਬੀ. ਓ, ਮੈਕਸ (ਹਾਲਾਂਕਿ ਇਸ ਸਮਝੌਤੇ ਦੇ ਤਹਿਤ ਸ਼ਾਮਲ ਹੋ ਗਿਆ ਹੈ) ਅਤੇ ਛੋਟੀਆਂ ਸਟ੍ਰੀਮਿੰਗ ਸੇਵਾਵਾਂ ਜਿਵੇਂ ਮੁਕਾਬਲੇਬਾਜ਼ ਦੇ ਸਾਹਮਣੇ ਹੁਣ ਇਕ ਬਿਲਕੁਲ ਨਵਾਂ ਦ੍ਰਿਸ਼ ਹੈ। ਇਕ ਸ਼ਕਤੀਸ਼ਾਲੀ, ਏਕੀਕ੍ਰਿਤ ਸੁਪਰ-ਸਟੂਡੀਓ ਦੇ ਉਭਰਨ ਨਾਲ, ਵਿਰੋਧੀਆਂ ਨੂੰ ਗੱਠਜੋੜ ਬਣਾਉਣ,ਵਲੀਨਤਾ ਕਰਨ ਜਾਂ ਖਾਸ ਰਣਨੀਤੀਆਂ ’ਤੇ ਧਿਆਨ ਕੇਂਦਰਿਤ ਕਰ ਕੇ ਆਪਣੇ ਆਪ ਨੂੰ ਮਜ਼ਬੂਤ ​​ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ। ਮੀਡੀਆ ਏਕੀਕਰਨ ਦੀ ਇਕ ਨਵੀਂ ਲਹਿਰ ਪੂਰੇ ਉਦਯੋਗ ਵਿਚ ਫੈਲ ਸਕਦੀ ਹੈ, ਸੁਤੰਤਰ ਪਲੇਟਫਾਰਮਾਂ ਦੀ ਸਮੁੱਚੀ ਵਿਭਿੰਨਤਾ ਨੂੰ ਘਟਾ ਸਕਦੀ ਹੈ।

ਪੈਰਾਮਾਊਂਟ ਨੇ ਕੀ ਕੀਤਾ ਹੈ : ਨੈੱਟਫਲਿਕਸ ਦੇ ਐਲਾਨ ਤੋਂ ਕੁਝ ਦਿਨ ਬਾਅਦ,ਪੈਰਾਮਾਊਂਟ ਸਕਾਈਡਾਂਸ ਨੇ ਵਾਰਨਰ ਬਰੋਸ ਨੂੰ ਪ੍ਰਾਪਤ ਕਰਨ ਲਈ 108.4 ਬਿਲੀਅਨ ਡਾਲਰ ਦੀ ਨਕਦ ਬੋਲੀ ਲਗਾਈ। ਜਿੱਥੇ ਨੈੱਟਫਲਿਕਸ ਦੇ ਨਾਲ ਹੋਏ ਸੌਦੇ ਉਤਪਾਦਨ ਅਤੇ ਸਟ੍ਰੀਮਿੰਗ-ਵੰਡ ਦੇ ਕੰਟਰੋਲ ’ਤੇ ਕੇਂਦ੍ਰਿਤ ਹੋ ਗਏ ਹਨ, ਉਥੇ ਹੀ ਪੈਰਾਮਾਊਂਟ ਦੀ ਬੋਲੀ ਵਿਚ ਦੋ ਵੱਕਾਰੀ ਹਾਲੀਵੁੱਡ ਸਟੂਡੀਓ, ਕਈ ਸਟ੍ਰੀਮਿੰਗ ਪਲੇਟਫਾਰਮ ਅਤੇ ਨਿਊਜ਼ ਆਊਟਲੈਟਸ ਸ਼ਾਮਲ ਹੋਣਗੇ।

–ਜਾਨ ਜੇਵੀਅਰ


author

Harpreet SIngh

Content Editor

Related News