ਕੀ ਇਹ ਹੈ ਭਾਰਤ ਦੇਸ਼ ਸਾਡਾ? ਦੇਸ਼ ’ਚ ਸੈਕਸ ਅਪਰਾਧਾਂ ਦੀ ਹਨੇਰੀ

Saturday, Sep 07, 2024 - 02:11 AM (IST)

ਕੀ ਇਹ ਹੈ ਭਾਰਤ ਦੇਸ਼ ਸਾਡਾ? ਦੇਸ਼ ’ਚ ਸੈਕਸ ਅਪਰਾਧਾਂ ਦੀ ਹਨੇਰੀ

ਦੇਸ਼ ’ਚ ਵਾਸਨਾ ਦੇ ਭੁਖੇ ਭੇੜੀਆਂ ਵਲੋਂ ਮਾਸੂਮ ਲੜਕੀਆਂ ਅਤੇ ਔਰਤਾਂ ਦਾ ਸ਼ੋਸ਼ਣ ਲਗਾਤਾਰ ਜਾਰੀ ਹੈ ਅਤੇ ਹੁਣ ਇਨ੍ਹਾਂ ’ਚ ਲੜਕਿਆਂ ਨਾਲ ਕੁਕਰਮ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਅੱਜ ਦਾ ਇਨਸਾਨ ਨੈਤਿਕਤਾ ਤੋਂ ਕਿਸ ਕਦਰ ਡਿੱਗਦਾ ਜਾ ਰਿਹਾ ਹੈ ਇਹ ਸਿਰਫ ਇਕ ਹਫਤੇ ’ਚ ਸਾਹਮਣੇ ਆਈਆਂ ਹੇਠਲੀਆਂ ਅਜੀਬੋ-ਗਰੀਬ, ਹੈਰਾਨੀਜਨਕ ਅਤੇ ਸ਼ਰਮਨਾਕ ਘਟਨਾਵਾਂ ਤੋਂ ਸਪੱਸ਼ਟ ਹੈ :

* 31 ਅਗਸਤ ਨੂੰ ਨੋਇਡਾ ਦੇ ‘ਕਾਸਨਾ’ ਥਾਣਾ ਇਲਾਕੇ ’ਚ ਇਕ ਮੋਟਰ ਗੈਰਾਜ ਦੇ ਮੁਲਾਜ਼ਮ ਨੇ ਆਪਣੇ ਹੀ ਸਹਿਕਰਮੀ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ ’ਤੇ ਉਸ ਦੇ ਗੁਪਤ ਅੰਗ ’ਚ ਕੰਪ੍ਰੈਸ਼ਰ ਨਾਲ ਹਵਾ ਭਰ ਦਿੱਤੀ ਜਿਸ ਨਾਲ ਉਸ ਦੀਆਂ ਅੰਤੜੀਆਂ ਫਟ ਗਈਆਂ।

* 1 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ‘ਖਿਰੌਲੀ’ ਵਿਚ ਜਨਮ ਦਿਨ ਪਾਰਟੀ ’ਚ ਨੱਚਣ ਲਈ ਬੁਲਾਈਆਂ ਗਈਆਂ 2 ਡਾਂਸਰ ਭੈਣਾਂ ਨਾਲ 6 ਨੌਜਵਾਨਾਂ ਨੇ ਜਬਰ-ਜ਼ਨਾਹ ਕਰ ਦਿੱਤਾ।

* 1 ਸਤੰਬਰ ਨੂੰ ਹੀ ਲਖਨਊ ’ਚ ਫਿਲਮ ’ਚ ਕੰਮ ਦਿਵਾਉਣ ਦੇ ਬਹਾਨੇ ਬੁਲਾ ਕੇ 3 ਲੋਕਾਂ ਵਿਰੁੱਧ ਇਕ ਚਲਦੀ ਕਾਰ ’ਚ ਇਕ ਮਾਡਲ ਨਾਲ ਜਬਰ-ਜ਼ਨਾਹ ਅਤੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ’ਚ ਪੁਲਸ ਨੇ ਕੇਸ ਦਰਜ ਕੀਤਾ।

* 2 ਸਤੰਬਰ ਨੂੰ ਗਾਜ਼ੀਆਬਾਦ ’ਚ 3 ਲੋਕਾਂ ਨੇ 4 ਮਹੀਨੇ ਦੀ ਗਰਭਵਤੀ ਔਰਤ ਨੂੰ ਫੁਸਲਾ ਕੇ ਆਪਣੇ ਨਾਲ ਲਿਜਾ ਕੇ ਕੋਲਡ ਡ੍ਰਿੰਕ ’ਚ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ। ਹੋਸ਼ ’ਚ ਆਉਣ ’ਤੇ ਉਸ ਨੇ ਕਿਹਾ-ਮੈਨੂੰ ਛੱਡ ਦਿਓ ਮੈਂ ਗਰਭਵਤੀ ਹਾਂ ਪਰ ਦੋਸ਼ੀਆਂ ਨੇ ਉਸ ਦੇ ਨਾਲ ਮੁੜ ਜਬਰ-ਜ਼ਨਾਹ ਕੀਤਾ।

* 2 ਸਤੰਬਰ ਨੂੰ ਹੀ ਬਿਹਾਰ ’ਚ ਸਮਸਤੀਪੁਰ ਜੰਕਸ਼ਨ ਦੇ ਪਲੇਟਫਾਰਮ ’ਤੇ ਇਕ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।

* 2 ਸਤੰਬਰ ਨੂੰ ਹੀ ਹਾਪੁੜ ਸਥਿਤ ਇਕ ਮੰਦਿਰ ’ਚ ਖੇਡ ਰਹੀਆਂ ਬੱਚੀਆਂ ਨਾਲ ਪੁਜਾਰੀ ਨੇ ਅਸ਼ਲੀਲ ਹਰਕਤ ਕਰ ਦਿੱਤੀ ਜਿਸ ’ਤੇ ਲੋਕਾਂ ਨੂੰ ਉਸ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਪੁਲਸ ਦੇ ਹਵਾਲੇ ਕਰ ਦਿੱਤਾ।

* 3 ਸਤੰਬਰ ਨੂੰ ਹੀ ਮੱਧ ਪ੍ਰਦੇਸ਼ ਦੇ ਇੰਦੌਰ ’ਚ ਮੋਬਾਇਲ ’ਤੇ ਪੋਰਨ ਦੇਖਣ ਤੋਂ ਬਾਅਦ ਨਸ਼ੇ ਦੀ ਹਾਲਤ ’ਚ 34 ਸਾਲਾ ਇਕ ਔਰਤ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਅਤੇ ਉਸ ਨੂੰ ਨਗਨ ਹਾਲਤ ’ਚ ਅੱਧੇ ਘੰਟੇ ਤੱਕ ਨੱਚਣ ਲਈ ਮਜਬੂਰ ਕਰਨ ਦੇ ਦੋਸ਼ ’ਚ 5 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ।

* 4 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਸਿਧਾਰਥ ਨਗਰ ਦੇ ‘ਬਾਂਸੀ’ ਥਾਣਾ ਇਲਾਕੇ ’ਚ ਗੰਭੀਰ ਤੌਰ ’ਤੇ ਬੀਮਾਰ ਮਰੀਜ਼ ਨੂੰ ਲਿਜਾ ਰਹੀ ਐਂਬੂਲੈਂਸ ਦੇ ਡਰਾਈਵਰ ਅਤੇ ਉਸ ਦੇ ਸਾਥੀ ਨੇ ਮਰੀਜ਼ ਦੀ ਪਤਨੀ ਨੂੰ ਗੱਡੀ ਤੋਂ ਉਤਾਰ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ’ਚ ਅਸਫਲ ਰਹਿਣ ’ਤੇ ਉਸ ਦੇ ਪਤੀ ਦਾ ਆਕਸੀਜਨ ਮਾਸਕ ਉਤਾਰ ਕੇ ਸੁੱਟ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ।

* 4 ਸਤੰਬਰ ਨੂੰ ਹੀ ਦਿੱਲੀ ਦੇ ਗੋਵਿੰਦਪੁਰੀ ਇਲਾਕੇ ’ਚ ਇਕ 6 ਸਾਲਾ ਲੜਕੇ ਦਾ ਉਸ ਦੇ ਗੁਆਂਢੀ ਬਲਰਾਮ ਦਾਸ ਨੇ ਸੈਕਸ ਸ਼ੋਸ਼ਣ ਕਰ ਦਿੱਤਾ।

* 4 ਸਤੰਬਰ ਨੂੰ ਹੀ ਰਾਜਸਥਾਨ ਦੇ ‘ਬੂੰਦੀ’ ਜ਼ਿਲੇ ’ਚ ਇਕ 28 ਸਾਲਾ ਵਿਅਕਤੀ ਨੇ ਨਸ਼ੇ ਦੀ ਹਾਲਤ ’ਚ ਆਪਣੀ ਮਾਂ ਨਾਲ ਜਬਰ-ਜ਼ਨਾਹ ਕਰ ਦਿੱਤਾ।

* 4 ਸਤੰਬਰ ਨੂੰ ਹੀ ਕਰਨਾਟਕ ਪੁਲਸ ਨੇ ਇਕ ਯੋਗ ਗੁਰੂ ‘ਪ੍ਰਦੀਪ ਉੱਲਾਲ’ ਨੂੰ ਇਕ ਐੱਨ.ਆਰ.ਆਈ. ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।

* 4 ਸਤੰਬਰ ਨੂੰ ਹੀ ਬਿਹਾਰ ਦੇ ਲੱਖੀਸਰਾਏ ’ਚ ਦੁੱਧ ਲੈਣ ਗਈ 14 ਸਾਲਾ ਲੜਕੀ ਨਾਲ ਦੁੱਧ ਕੇਂਦਰ ਦੇ ਸੰਚਾਲਕ ਨੇ ਜਬਰ-ਜ਼ਨਾਹ ਕਰ ਦਿੱਤਾ।

* 5 ਸਤੰਬਰ ਨੂੰ ਮੱਧ ਪ੍ਰਦੇਸ਼ ਦੇ ਉੱਜੈਨ ’ਚ ਵਿਆਹ ਦਾ ਵਾਅਦਾ ਕਰ ਕੇ ਇਕ ਔਰਤ ਨੂੰ ਸ਼ਰਾਬ ਪਿਲਾ ਕੇ ਫੁੱਟਪਾਥ ’ਤੇ ਹੀ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।

* 5 ਸਤੰਬਰ ਨੂੰ ਹੀ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲੇ ’ਚ ਦੁਕਾਨ ’ਤੇ ਬਿਸਕੁੱਟ ਲੈਣ ਗਈ 10 ਸਾਲਾ ਬੱਚੀ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਪੁਲਸ ਨੇ ਇਕ 70 ਸਾਲਾ ਦੁਕਾਨਦਾਰ ਵਿਰੁੱਧ ਕੇਸ ਦਰਜ ਕੀਤਾ।

* 5 ਸਤੰਬਰ ਨੂੰ ਹੀ ਦੱਖਣੀ ਭਾਰਤੀ ਅਦਾਕਾਰਾ ‘ਸੌਮਿਆ’ ਨੇ ਤਮਿਲ ਫਿਲਮਾਂ ਦੇ ਡਾਇਰੈਕਟਰ ’ਤੇ ਉਸ ਦਾ ਮਾਨਸਿਕ, ਸਰੀਰਕ ਅਤੇ ਸੈਕਸ ਸ਼ੋਸ਼ਣ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਮਨੋਰੰਜਨ ਲਈ ਉਸ ਦੇ ਪ੍ਰਾਈਵੇਟ ਪਾਰਟ ’ਚ ਰਾਡ ਪਾਉਂਦਾ ਸੀ ਅਤੇ ਇਸ ਘਟਨਾ ਤੋਂ ਉੱਭਰਨ ’ਚ ਉਸ ਨੂੰ 30 ਸਾਲ ਲੱਗੇ। ਇਕ ਪਾਸੇ ਉਹ ਉਸ ਨੂੰ ਬੇਟੀ ਕਹਿੰਦਾ, ਦੂਜੇ ਪਾਸੇ ਉਸ ਨਾਲ ਜਬਰ-ਜ਼ਨਾਹ ਕਰਦਾ ਅਤੇ ਉਸ ਨੂੰ ‘ਸੈਕਸ ਸਲੇਵ’ ਵਾਂਗ ਇਸਤੇਮਾਲ ਕਰਦਾ ਸੀ।

* 5 ਸਤੰਬਰ ਨੂੰ ਗੁਜਰਾਤ ਦੇ ਖੇੜਾ ਜ਼ਿਲੇ ਦੇ ‘ਕਠਲਾਲ’ ਵਿਚ ਚੌਥੀ ਜਮਾਤ ਦੀ ਇਕ ਵਿਦਿਆਰਥਣ ਨੂੰ ਸਫਾਈ ਦੇ ਬਹਾਨੇ ਕਮਰੇ ’ਚ ਬੁਲਾ ਕੇ ਉਸ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ’ਚ 47 ਸਾਲਾ ਅਖਤਰ ਅਲੀ ਮਹਿਬੂਬ ਮੀਆਂ ਸਈਦ ਨਾਂ ਦੇ ਅਧਿਆਪਕ ਨੂੰ ਗ੍ਰਿਫਤਾਰ ਕੀਤਾ ਗਿਆ।

ਦਰਿੰਦਗੀ ਦੀਆਂ ਉਕਤ ਮਿਸਾਲਾਂ ਪੜ੍ਹ ਕੇ ਮਨ ’ਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਹ ਕੀ ਕਰ ਰਹੇ ਹੋ? ਇਹ ਕੀ ਹੋ ਰਿਹਾ ਹੈ? ਕੀ ਇਹ ਹੈ -ਭਾਰਤ ਦੇਸ਼ ਸਾਡਾ ।

–ਵਿਜੇ ਕੁਮਾਰ


author

Harpreet SIngh

Content Editor

Related News