ਭਾਰਤ ਦੀਆਂ ‘ਵਰਲਡ-ਰੈਂਕਡ’ ਪ੍ਰਾਈਵੇਟ ਯੂਨੀਵਰਸਿਟੀਆਂ ਸੈਲਰੀ ਟੈਸਟ ’ਚ ਕਿਉਂ ਫੇਲ ਹੋ ਰਹੀਆਂ ਹਨ

Tuesday, Feb 17, 2026 - 05:04 PM (IST)

ਭਾਰਤ ਦੀਆਂ ‘ਵਰਲਡ-ਰੈਂਕਡ’ ਪ੍ਰਾਈਵੇਟ ਯੂਨੀਵਰਸਿਟੀਆਂ ਸੈਲਰੀ ਟੈਸਟ ’ਚ ਕਿਉਂ ਫੇਲ ਹੋ ਰਹੀਆਂ ਹਨ

ਟਾਈਮਜ਼ ਹਾਇਰ ਐਜੂਕੇਸ਼ਨ (ਟੀ. ਐੱਚ. ਈ.) ਵਰਲਡ ਯੂਨੀਵਰਸਿਟੀ ਰੈਂਕਿੰਗ 2026 ਦੀ ਪਰਫਾਰਮੈਂਸ ਦੀ ਤੁਲਨਾ ਭਾਰਤ ਦੇ ਐੱਨ.ਆਈ.ਆਰ.ਐੱਫ. 2025 (ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ) ਦੇ ਸੈਲਰੀ ਡਾਟਾ ਨਾਲ ਕਰਨ ’ਤੇ ਇਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਉਂਦੀ ਹੈ—ਇਨ੍ਹਾਂ ’ਚੋਂ ਕੁਝ ਟੀ.ਐੱਚ.ਈ. ਦੀਆਂ ਟਾਪ ਪ੍ਰਾਈਵੇਟ ਯੂਨੀਵਰਸਿਟੀਆਂ ’ਚੋਂ ਯੂ. ਜੀ. 4 ਸਾਲ ਦੇ ਸਟੂਡੈਂਟ ਦੀ ਸੈਲਰੀ, ਟੀ.ਐੱਚ.ਈ. ਦੇ ‘ਘੱਟ ਰੈਂਕ ਵਾਲੇ’ ਆਈ.ਆਈ.ਟੀਜ਼ ਤੋਂ 5 ਗੁਣਾ ਘੱਟ ਹੈ।

ਸ਼ੂਲਿਨੀ ਬਨਾਮ ਆਈ.ਆਈ.ਟੀ. ਗੁਹਾਟੀ: ਉਦਾਹਰਣ ਲਈ, ਹਿਮਾਚਲ ਪ੍ਰਦੇਸ਼ ਦੀ ਸ਼ੂਲਿਨੀ ਯੂਨੀਵਰਸਿਟੀ ਆਫ ਬਾਇਓਟੈਕਨਾਲੋਜੀ ਐਂਡ ਮੈਨੇਜਮੈਂਟ ਸਾਇੰਸਿਜ਼ ਨੂੰ ਟੀ.ਐੱਚ.ਈ. ਨੇ 401-500 ਬੈਂਡ ’ਚ ਰੈਂਕ ਕੀਤਾ ਸੀ, ਜੋ ਆਈ.ਆਈ.ਟੀ. ਗੁਹਾਟੀ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ (801-1000 ਬੈਂਡ, 2025) ਅਤੇ ਫਿਰ ਵੀ ਆਈ.ਆਈ.ਟੀ. ਗੁਹਾਟੀ ’ਚ ਮੀਡੀਅਨ ਸੈਲਰੀ 19.48 ਲੱਖ ਰੁਪਏ (2023-24 ਏ.ਵਾਈ.) ਸੀ, ਜਦਕਿ ਸ਼ੂਲਿਨੀ ’ਚ 3.84 ਲੱਖ ਰੁਪਏ ਸੀ।

ਸਵਿਤਾ ਬਨਾਮ ਬਿਟਸ ਪਿਲਾਨੀ: ਇਸੇ ਤਰ੍ਹਾਂ, ਬਿਟਸ ਪਿਲਾਨੀ, ਜਿਸ ਨੂੰ ਟੀ.ਐੱਚ.ਈ. ਨੇ 801-1000 ਬੈਂਡ ’ਚ ਰੈਂਕ ਕੀਤਾ ਸੀ, ਨੇ 18 ਲੱਖ ਰੁਪਏ (2023-24 ਏ.ਵਾਈ.) ਦੀ ਮੀਡੀਅਨ ਸੈਲਰੀ ਆਫਰ ਕੀਤੀ ਪਰ ‘ਬਹੁਤ ਬਿਹਤਰ’ ਸਵਿਤਾ ਇੰਸਟੀਚਿਊਟ ਆਫ ਮੈਡੀਕਲ ਐਂਡ ਟੈਕਨੀਕਲ ਸਾਇੰਸਿਜ਼ (351-400 ਬੈਂਡ) ਸਿਰਫ 4.72 ਲੱਖ ਰੁਪਏ ਹੀ ਮੈਨੇਜ ਕਰ ਸਕਿਆ।

ਲਵਲੀ ਬਨਾਮ ਆਈ.ਆਈ.ਟੀ. ਗਾਂਧੀਨਗਰ : ਆਈ.ਆਈ.ਟੀ. ਗਾਂਧੀਨਗਰ (1001-1200 ਬੈਂਡ ’ਚ) ਨੇ ਆਪਣੇ ਸਟੂਡੈਂਟਸ ਨੂੰ 14 ਲੱਖ ਰੁਪਏ (2023-24 ਏ.ਵਾਈ.) ਦੀ ਮੀਡੀਅਨ ਸੈਲਰੀ ਆਫਰ ਕੀਤੀ ਪਰ ‘ਬਹੁਤ ਬਿਹਤਰ’ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (501-600 ਬੈਂਡ) ਸਿਰਫ 8 ਲੱਖ ਰੁਪਏ ਹੀ ਮੈਨੇਜ ਕਰ ਸਕੀ।

ਇਕ ਐਜੂਕੇਸ਼ਨ ਐਨਾਲਿਸਟ ਨੇ ਦੱਸਿਆ, ‘‘ਸੈਲਰੀ ਡਾਟਾ ਅਕਸਰ ਮਾਰਕੀਟ ਤੋਂ ਚੱਲਣ ਵਾਲੇ ਝੂਠ ਫੜਨ ਵਾਲੇ ਡਿਟੈਕਟਰ ਵਾਂਗ ਕੰਮ ਕਰਦਾ ਹੈ। ਜੇਕਰ ਇਹ ਪ੍ਰਾਈਵੇਟ ਯੂਨੀਵਰਸਿਟੀਆਂ ਸੱਚਮੁੱਚ ਵਰਲਡ-ਕਲਾਸ ਹੁੰਦੀਆਂ ਅਤੇ ਆਈ.ਆਈ.ਟੀਜ਼ ਤੋਂ ਬਿਹਤਰ ਹੁੰਦੀਆਂ, ਜਿਵੇਂ ਕਿ ਟੀ.ਐੱਚ.ਈ. ’ਚ ਦਿਖਾਇਆ ਗਿਆ ਹੈ, ਤਾਂ ਇੰਡਸਟਰੀ ਆਪਣੇ ਗ੍ਰੈਜੂਏਟਸ ਲਈ ਜ਼ਿਆਦਾ ਪੈਸੇ ਦਿੰਦੀ ਪਰ ਅਜਿਹਾ ਨਹੀਂ ਹੈ।’’

ਬਿਟਸ ਪਿਲਾਨੀ ਨੇ ਨਾਂ ਵਾਪਸ ਲਿਆ: ਜਨਵਰੀ ’ਚ, ਬਿਟਸ ਪਿਲਾਨੀ ਨੇ ਵੀ ਪੁਰਾਣੇ ਆਈ.ਆਈ.ਟੀਜ਼ ਦੇ ਨਾਲ ਟੀ.ਐੱਚ.ਈ. ਰੈਂਕਿੰਗ ਤੋਂ ਨਾਂ ਵਾਪਸ ਲੈ ਲਿਆ। ਆਈ.ਆਈ.ਟੀ. ਦਿੱਲੀ (2016-21) ਦੇ ਸਾਬਕਾ ਡਾਇਰੈਕਟਰ ਅਤੇ ਬਿਟਸ ਪਿਲਾਨੀ ਦੇ ਮੌਜੂਦਾ ਗਰੁੱਪ ਵਾਈਸ-ਚਾਂਸਲਰ ਪ੍ਰੋਫੈਸਰ ਵੀ. ਰਾਮਗੋਪਾਲ ਰਾਓ ਨੇ ਇਸ ਸਿਸਟਮ ਨੂੰ ਇਕ ਤੇਜ਼ੀ ਨਾਲ ਧੁੰਦਲਾ ਹੁੰਦਾ ‘ਬਲੈਕ ਬਾਕਸ’ ਦੱਸਿਆ।

ਪ੍ਰੋਫੈਸਰ ਰਾਓ ਨੇ ਕਿਹਾ, ‘‘ਚਿੰਤਾ ਵਧ ਗਈ ਹੈ।’’ ਜਦਕਿ 2020 ਦੇ ਆਈ.ਆਈ.ਟੀ. ਬਾਈਕਾਟ ’ਚ ਧੁੰਦਲੇ ਰੈਪੂਟੇਸ਼ਨ ਸਰਵੇ - ਜਾਂ ਪ੍ਰਸੈਪਸ਼ਨ - ’ਤੇ ਫੋਕਸ ਸੀ, ਇਹ ਮੁੱਦੇ ਹੁਣ ‘ਰਿਸਰਚ ਕੁਆਲਿਟੀ’ ਪਿਲਰ ’ਚ ਸ਼ਾਮਲ ਹੋ ਗਏ ਹਨ, ਜੋ ਓਵਰਆਲ ਸਕੋਰ ਦਾ 30 ਫੀਸਦੀ ਹੈ। ਇਸ ਦੇ ਚਾਰੇ ਸਬ-ਇੰਡੀਕੇਟਰ - ਸਾਈਟੇਸ਼ਨ ਇੰਪੈਕਟ, ਰਿਸਰਚ ਸਟ੍ਰੈਂਥ, ਰਿਸਰਚ ਐਕਸੀਲੈਂਸ ਅਤੇ ਰਿਸਰਚ ਇਨਫਲੂਐਂਸ, ਸਾਈਟੇਸ਼ਨ ਬਿਹੇਵੀਅਰ ਤੋਂ ਲਏ ਗਏ ਹਨ।

ਪ੍ਰੋਫੈਸਰ ਰਾਓ ਨੇ ਕਿਹਾ, ‘‘ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਆਈ.ਆਈ.ਐੱਸ.ਸੀ), ਜਿਸ ਨੂੰ ਵੱਡੇ ਪੱਧਰ ’ਤੇ ਭਾਰਤ ਦਾ ਸਭ ਤੋਂ ਵੱਡਾ ਰਿਸਰਚ ਇੰਸਟੀਚਿਊਸ਼ਨ ਮੰਨਿਆ ਜਾਂਦਾ ਹੈ, ਭਾਰਤ ਦੇ ਬਹੁਤ ਨਵੇਂ ਇੰਸਟੀਚਿਊਸ਼ਨਜ਼ ਦੀ ਤੁਲਨਾ ’ਚ ਗਲੋਬਲ ਰਿਸਰਚ ਕੁਆਲਿਟੀ ਇੰਡੀਕੇਟਰ ’ਤੇ ਕਾਫੀ ਹੇਠਾਂ ਦਿਸਦਾ ਹੈ।’’ ਉਨ੍ਹਾਂ ਨੇ ਇਕ ਵੱਡੀ ਕਮੀ ਵੱਲ ਇਸ਼ਾਰਾ ਕੀਤਾ- ਟੀ.ਐੱਚ.ਈ. ਦਾ ਡਾਕੂਮੈਂਟੇਸ਼ਨ ਕਨਫਰਮ ਕਰਦਾ ਹੈ ਕਿ ਉਨ੍ਹਾਂ ਦੇ ਡਾਟਾ ’ਚ ਸੈਲਫ-ਸਾਈਟੇਸ਼ਨ ਸ਼ਾਮਲ ਹਨ। ਇਨ੍ਹਾਂ ਨੂੰ ਬਾਹਰ ਕੀਤੇ ਬਿਨਾਂ ਸਾਈਟੇਸ਼ਨ-ਹੈਵੀ ਕੰਪੋਜ਼ਿਟ ਸਾਈਟੇਸ਼ਨ ਨੈੱਟਵਰਕ ਅਤੇ ਜ਼ਰੂਰੀ ਅੰਡਰ-ਗ੍ਰੈਜੂਏਟ ਪਬਲਿਸ਼ਿੰਗ ਪ੍ਰੈਕਟਿਸ ਪ੍ਰਤੀ ਸੈਂਸੇਟਿਵ ਹੋ ਜਾਂਦੇ ਹਨ, ਜੋ ਅਸਲ ਰਿਸਰਚ ਮੈਚਿਓਰਿਟੀ ਨਾਲ ਮੇਲ ਨਹੀਂ ਖਾਂਦੇ।

ਪ੍ਰੋਫੈਸਰ ਰਾਓ ਨੇ ਦੱਸਿਆ ਕਿ ਬਿਟਸ ਪਿਲਾਨੀ ਦੇ ਹਟਣ ਦੇ ਫੈਸਲੇ ਪਿੱਛੇ ਕਈ ਸਾਲਾਂ ਦਾ ਇੰਟਰਨਲ ਅਸੈਸਮੈਂਟ ਸੀ, ਜਿਸ ’ਚ ਪਾਇਆ ਗਿਆ ਕਿ ਟੀ.ਐੱਚ.ਈ. ਦੇ ਨਤੀਜਿਆਂ ਨੂੰ ਰਿਸਰਚ ਫੰਡਿੰਗ, ਕੰਸਲਟੈਂਸੀ ਇਨਕਮ ਅਤੇ ਇੰਡਸਟਰੀ ਇੰਗੇਜਮੈਂਟ ਵਰਗੇ ਸੁਤੰਤਰ ਤੌਰ ’ਤੇ ਵੈਰੀਫਾਈ ਕੀਤੇ ਜਾ ਸਕਣ ਵਾਲੇ ਇੰਡੀਕੇਟਰਸ ਦੇ ਨਾਲ ਮਿਲਾਉਣਾ ਨਾਮੁਮਕਿਨ ਹੈ- ਇਹ ਸਾਰੇ ਐੱਨ.ਆਈ.ਆਰ.ਐੱਫ. ਦੁਆਰਾ ਟ੍ਰਾਂਸਪੇਰੈਂਟਲੀ ਕੈਪਚਰ ਕੀਤੇ ਜਾਂਦੇ ਹਨ, ਪਰ ਸ਼ਾਇਦ ਟੀ.ਐੱਚ.ਈ. ਦੇ ‘ਰਿਸਰਚ ਕੁਆਲਿਟੀ’ ਐਲਗੋਰਿਦਮ ਦੁਆਰਾ ਨਜ਼ਰਅੰਦਾਜ਼ ਕਰ ਦਿੱਤੇ ਜਾਂਦੇ ਹਨ।

ਟੀ.ਐੱਚ.ਈ. ਨੇ ‘ਗੇਮਿੰਗ’ ਅਤੇ ‘ਆਊਟਲਾਇਰਸ’ ਨੂੰ ਮੰਨਿਆ : ਸਾਡੀ ਸ਼ੁਰੂਆਤੀ ਰਿਪੋਰਟ ਤੋਂ ਬਾਅਦ, ਟੀ.ਐੱਚ.ਈ. ਦੇ ਚੀਫ ਗਲੋਬਲ ਅਫੇਅਰਜ਼ ਆਫੀਸਰ, ਫਿਲ ਬੈਟੀ ਨੇ ਪਬਲਿਕਲੀ ਇਸ ਪ੍ਰਾਬਲਮ ਨੂੰ ਮੰਨਿਆ। 17 ਪ੍ਰਫਾਰਮੈਂਸ ਮੈਟ੍ਰਿਕਸ ਦੀ ਵਰਤੋਂ ਦਾ ਬਚਾਅ ਕਰਦੇ ਹੋਏ, ਬੈਟੀ ਨੇ ਮੰਨਿਆ, ‘ਰਿਸਰਚ ਕੁਆਲਿਟੀ ਮੈਟ੍ਰਿਕਸ ’ਚ ਸਾਫ ਤੌਰ ’ਤੇ ਕੁਝ ਆਊਟਲਾਇਰਸ ਹਨ ਅਤੇ ਅਸੀਂ ਸੰਭਾਵਿਤ ਗੇਮਿੰਗ ਅਤੇ ਰਿਸਰਚ ਇੰਟੈਗ੍ਰਿਟੀ ਚੈਲੇਂਜਿਸ ਨੂੰ ਬਹੁਤ ਕਰੀਬ ਤੋਂ ਦੇਖ ਰਹੇ ਹਾਂ।’

ਕੀ ਐੱਨ.ਆਈ.ਆਰ.ਐੱਫ. ਇਮਿਊਨ ਹੈ : ਹਾਲਾਂਕਿ ਪ੍ਰੋਫੈਸਰ ਰਾਓ ਨੇ ਐੱਨ.ਆਈ.ਆਰ.ਐੱਫ. ਨੂੰ ਇਸ ਦੇ ਟ੍ਰਾਂਸਪੇਰੈਂਟ ਮੈਥਡ ਅਤੇ ਡਾਟਾ ਦੇ ਪਬਲਿਕ ਡਿਸਕਲੋਜ਼ਰ ਦੀ ਵਜ੍ਹਾ ਕਾਰਨ ਇਕ ‘ਸਾਊਂਡ ਫਾਊਂਡੇਸ਼ਨਲ ਆਰਕੀਟੈਕਚਰ’ ਦੱਸਿਆ, ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਇੰਸਟੀਚਿਊਸ਼ਨ ਆਟੋਮੈਟਿਕ ਪਾਰਟੀਸੀਪੇਸ਼ਨ ਦੀ ਬਜਾਏ ਰੈਂਕਿੰਗ ਦੇ ਨਾਲ ‘ਸਿਲੈਕਟਿਵ ਅਤੇ ਪ੍ਰਿੰਸੀਪਲਡ ਇੰਗੇਜਮੈਂਟ’ ਨੂੰ ਤੇਜ਼ੀ ਨਾਲ ਚੁਣ ਸਕਦੇ ਹਨ।

ਐਜੂਕੇਸ਼ਨ ਐਨਾਲਿਸਟ ਉਨ੍ਹਾਂ ਨੇ ਕਿਹਾ ਕਿ ਐੱਨ.ਆਈ.ਆਰ.ਐੱਫ. ’ਚ ਵੀ, ਪ੍ਰਾਈਵੇਟ ਪਲੇਅਰਸ ’ਤੇ ‘ਡਾਟਾ ਇਨਫਲੇਸ਼ਨ’ ਦਾ ਦੋਸ਼ ਲੱਗਦਾ ਹੈ। ਕੈਗ ਆਡਿਟ ਦੇ ਅਧੀਨ ਸਰਕਾਰੀ ਆਈ.ਆਈ.ਟੀਜ਼ ਦੇ ਉਲਟ, ਪ੍ਰਾਈਵੇਟ ਯੂਨੀਵਰਸਿਟੀਆਂ ਸੈਲਫ ਰਿਪੋਰਟਿੰਗ ’ਤੇ ਨਿਰਭਰ ਕਰਦੀਆਂ ਹਨ। ਕਈ ਡਿਪਾਰਟਮੈਂਟਸ ’ਚ ਇਕ ਹੀ ਪ੍ਰੋਫੈਸਰ ਦੀ ਲਿਸਟਿੰਗ ਅਤੇ ਵੱਡੇ ਮਾਰਕੀਟਿੰਗ ਬਜਟ ਰਾਹੀਂ ‘ਪ੍ਰਸੈਪਸ਼ਨ’ ਸਕੋਰ ’ਚ ਹੇਰਾਫੇਰੀ ਵੱਡੀ ਚਿੰਤਾ ਬਣੀ ਹੋਈ ਹੈ।

ਆਖ਼ਰੀ ਫੈਸਲਾ : ‘ਸਾਈਟੇਸ਼ਨ ਕਾਰਟੇਲ’ ਦੀ ਟ੍ਰੈਜੇਡੀ ਇਹ ਹੈ ਕਿ ਸਟੂਡੈਂਟਸ ਅਤੇ ਪੇਰੈਂਟਸ ਨੂੰ ਗਲਤ ਜਾਣਕਾਰੀ ਵੇਚੀ ਜਾਂਦੀ ਹੈ। ਜਦੋਂ ਕੋਈ ਪ੍ਰਾਈਵੇਟ ਯੂਨੀਵਰਸਿਟੀ ਪ੍ਰੀਮੀਅਮ ਟਿਊਸ਼ਨ ਨੂੰ ਸਹੀ ਠਹਿਰਾਉਣ ਲਈ ਆਪਣੇ ਟਾਪ-500 ਗਲੋਬਲ ਸਟੇਟਸ ਦੀ ਵਰਤੋਂ ਕਰਦੀ ਹੈ, ਤਾਂ ਉਹ ਇਕ ਅਜਿਹੀ ਕਹਾਣੀ ਵੇਚ ਰਹੀ ਹੁੰਦੀ ਹੈ, ਜਿਸ ਨੂੰ ਨਾ ਤਾਂ ਭਾਰਤ ਸਰਕਾਰ ਐੱਨ.ਆਈ.ਆਰ.ਐੱਫ. ਰਾਹੀਂ ਅਤੇ ਨਾ ਹੀ ਜੌਬ ਮਾਰਕੀਟ (ਸੈਲਰੀ ਰਾਹੀਂ) ਸਪੋਰਟ ਕਰਦਾ ਹੈ।

ਜਿਵੇਂ-ਜਿਵੇਂ ਭਾਰਤ ਦਾ ਐਜੂਕੇਸ਼ਨ ਸੈਕਟਰ ਮੈਚਿਓਰ ਹੋ ਰਿਹਾ ਹੈ, ‘ਰੈਂਕਡ ਕੁਆਲਿਟੀ’ ਅਤੇ ‘ਐਕਚੁਅਲ ਕੁਆਲਿਟੀ’ ਵਿਚਾਲੇ ਦਾ ਫਰਕ ਇਕ ਖਾਈ ਬਣਦਾ ਜਾ ਰਿਹਾ ਹੈ। ਜਦੋਂ ਤੱਕ ਗਲੋਬਲ ਰੈਂਕਿੰਗ ਬਾਡੀਜ਼ ਸਾਈਟੇਸ਼ਨ ਮੈਨੀਪੁਲੇਸ਼ਨ ਅਤੇ ਪ੍ਰਸੈਪਸ਼ਨ ਇਨਫਲੇਸ਼ਨ ਨੂੰ ਠੀਕ ਨਹੀਂ ਕਰਦੀਆਂ, ਤਦ ਤੱਕ ਇਹ ਲੀਡਰਬੋਰਡ ਉਨ੍ਹਾਂ ਲੋਕਾਂ ਲਈ ਸਕੋਰਬੋਰਡ ਬਣੇ ਰਹਿਣਗੇ, ਜੋ ਸਿਸਟਮ ਨੂੰ ਚਲਾਉਣਾ ਜਾਣਦੇ ਹਨ, ਨਾ ਕਿ ਉਨ੍ਹਾਂ ਲੋਕਾਂ ਲਈ ਜੋ ਕਲਾਸਰੂਮ ’ਚ ਬਹੁਤ ਚੰਗਾ ਕਰਦੇ ਹਨ।

-ਵਿਕਰਮ ਚੌਧਰੀ


author

Harpreet SIngh

Content Editor

Related News