ਭਾਰਤ ਦੇ ਕੱਪੜਾ ਉਦਯੋਗ ਦੀ ਹੋਰ ਸਫਲਤਾ ਦੇ ਤਾਣੇ-ਬਾਣੇ ਬੁਣਨਾ

Wednesday, Feb 25, 2026 - 05:16 PM (IST)

ਭਾਰਤ ਦੇ ਕੱਪੜਾ ਉਦਯੋਗ ਦੀ ਹੋਰ ਸਫਲਤਾ ਦੇ ਤਾਣੇ-ਬਾਣੇ ਬੁਣਨਾ

ਭਾਰਤ ਦਾ ਘਰੇਲੂ ਕੱਪੜਾ ਅਤੇ ਪਹਿਰਾਵਾ ਬਾਜ਼ਾਰ ਲੱਗਭਗ 180 ਅਰਬ ਡਾਲਰ ਦਾ ਹੈ ਅਤੇ 10 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ। ਭਾਰਤ ਗਲੋਬਲ ਪੱਧਰ ’ਤੇ ਕਪਾਹ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ। (50 ਲੱਖ ਮੀਟ੍ਰਿਕ ਟਨ) ਅਤੇ ਦੁਨੀਆ ’ਚ ਦੂਜੀ ਸਭ ਤੋਂ ਵੱਡੀ ਕਤਾਈ ਸਮਰੱਥਾ (60 ਮਿਲੀਅਨ ਤੋਂ ਵੱਧ ਸਪਿੰਡਲ) ਰੱਖਦਾ ਹੈ। ਫਿਰ ਵੀ, ਇਹ ਦਲੀਲ ਦਿੱਤੀ ਜਾ ਸਕਦਾ ਹੈ ਕਿ ਭਾਰਤ ਨੇ ਇਸ ਮੌਕੇ ਦਾ ਪੂਰੀ ਤਰ੍ਹਾਂ ਲਾਭ ਨਹੀਂ ਉਠਾਇਆ ਹੈ।

4.5 ਕਰੋੜ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇਣ ਅਤੇ ਸਾਲਾਨਾ ਲੱਗਭਗ 22 ਅਰਬ ਰੁਪਏ ਦੇ ਕੱਪੜਿਆਂ ਦਾ ਉਤਪਾਦਨ ਕਰਨ ਦੇ ਬਾਵਜੂਦ, ਬਰਾਮਦ ਲੱਗਭਗ ਇਕ ਦਹਾਕੇ ਤੋਂ 37 ਅਰਬ ਡਾਲਰ ਦੇ ਆਸ-ਪਾਸ ਸਥਿਰ ਬਣੀ ਹੋਈ ਹੈ, ਜਦਕਿ ਮੁਕਾਬਲੇਬਾਜ਼ ਸੋਰਸਿੰਗ ਹੱਬ ਲਗਾਤਾਰ ਬਾਜ਼ਾਰ ਹਿੱਸੇਦਾਰੀ ਵਧਾ ਰਹੇ ਹਨ। ਲੁਧਿਆਣਾ ਜਾਂ ਤਿਰੂਪੁਰ ਕਲੱਸਟਰ ਬਾਰੇ ਓਨੀ ਚਰਚਾ ਕਿਉਂ ਨਹੀਂ ਹੁੰਦੀ ਜਿੰਨੀ ਹੋਰ ਸ਼੍ਰੇਣੀਆਂ ’ਚ ਇਸੇ ਤਰ੍ਹਾਂ ਦੇ ਕਲੱਸਟਰਾਂ ਦੇ ਬਾਰੇ ’ਚ ਹੁੰਦੀ ਹੈ, ਜਿੱਥੇ ਭਾਰਤ ਕੁਝ ਫੈਸਲਾਕੁੰਨ ਕਦਮ ਉਠਾ ਰਿਹਾ ਹੈ?

ਭਾਰਤ ਨੂੰ ਇਕ ਸਹਾਇਕ ਨਿਰਮਾਣ ਕੇਂਦਰ ਦੀ ਬਜਾਏ ਇਕ ਅਸਲ ਬਦਲਵੇਂ ਵੀ-ਨਿਰਮਾਣ ਕੇਂਦਰ ਵਜੋਂ ਉਭਰਨ ਲਈ, ਉਦਯੋਗ ਨੂੰ ਤੇਜ਼ੀ ਨਾਲ ਹਿੰਮਤੀ ਫੈਸਲੇ ਲੈਣ ਅਤੇ ਤਬਦੀਲ ਕਰਨ ਦੀ ਲੋੜ ਹੈ। ਟੈਰਿਫ, ਗਲੋਬਲ ਸਪਲਾਈ ਚੇਨ ਦੇ ਮੁੜ-ਗਠਨ ਅਤੇ ਮੁੜ-ਰਚਨਾ ਨਾਲ ਉਦਯੋਗ ਲਈ ਇਕ ਵਿਲੱਖਣ ਮੌਕਾ ਮਿਲਦਾ ਹੈ, ਜੋ ਸਾਡੇ ਵਿਚਾਰ ’ਚ ਇਕ ਮਹੱਤਵਪੂਰਨ ਮੋੜ ’ਤੇ ਹੈ।

ਭਾਰਤ ਮੁੱਖ ਤੌਰ ’ਤੇ ਅੱਪਸਟ੍ਰੀਮ ਕਾਰੋਬਾਰ ’ਤੇ ਧਿਆਨ ਕੇਂਦਰਿਤ ਕਰਦਾ ਹੈ, ਜਿਸ ’ਚ ਪੂੰਜੀ ’ਤੇ ਪ੍ਰਤੀਫਲ ਕਾਫ਼ੀ ਘੱਟ ਹੈ। ਇਸਦਾ ਕਾਰਨ ਬਿਖਰੀਆਂ ਹੋਈਆਂ ਕੰਪਨੀਆਂ ਹਨ, ਜਿਨ੍ਹਾਂ ’ਚ ਲੱਗਭਗ 10 ਕੰਪਨੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਮਾਲੀਆ 500 ਮਿਲੀਅਨ ਡਾਲਰ ਤੋਂ ਵੱਧ ਹੈ। ਸਰਕਾਰ ਨੇ ਨੀਤੀ ਅਤੇ ਸੁਧਾਰਾਂ ਰਾਹੀਂ ਇਸ ਖੇਤਰ ਨੂੰ ਸਰਗਰਮੀ ਨਾਲ ਸਮਰਥਨ ਦਿੱਤਾ ਹੈ। ਤਾਂ ਸਵਾਲ ਇਹ ਹੈ ਕਿ ਕੰਪਨੀਆਂ ਨੂੰ ਕੀ ਕਰਨਾ ਚਾਹੀਦਾ ਹੈ?

ਸਭ ਤੋਂ ਪਹਿਲਾਂ, ਬੁਨਿਆਦੀ ਗੱਲਾਂ ’ਤੇ ਚਰਚਾ ਕਰਦੇ ਹਾਂ - ਉਤਪਾਦਨ ਵਧਾਉਣਾ, ਏਕੀਕਰਨ ਕਰਨਾ ਅਤੇ ਆਧੁਨਿਕੀਕਰਨ ਕਰਨਾ ਤਾਂ ਜੋ ਕੱਪੜਾ ਮੁੱਲ ਲੜੀ ’ਚ ਵੱਡਾ ਹਿੱਸਾ ਹਾਸਲ ਕੀਤਾ ਜਾ ਸਕੇ। ਕਤਾਈ ਦੇ ਖੇਤਰ ’ਚ ਭਾਰਤ ਨੇ ਪ੍ਰਭਾਵਸ਼ਾਲੀ ਸਮਰੱਥਾ ਵਿਕਸਿਤ ਕੀਤੀ ਹੈ, ਜੋ ਚੀਨ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਹਾਲਾਂਕਿ, ਬੁਣਾਈ, ਪ੍ਰੋਸੈਸਿੰਗ ਅਤੇ ਵਸਤਰ ਨਿਰਮਾਣ ’ਚ ਇਹ ਸਫਲਤਾ ਦੁਹਰਾਈ ਨਹੀਂ ਜਾ ਸਕੀ ਹੈ, ਜਿੱਥੇ ਉਤਪਾਦਕਤਾ ਅਤੇ ਏਕੀਕਰਨ ਸਭ ਤੋਂ ਜ਼ਿਆਦਾ ਮਾਅਨੇ ਰੱਖਦੇ ਹਨ। ਕਤਾਈ ਦੇ ਉਲਟ, 85 ਫੀਸਦੀ ਕੱਪੜਾ ਛੋਟੇ ਉਤਪਾਦਕਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ ਜੋ ਅਸਮਰੱਥ ਹੈ ਅਤੇ ਉਨ੍ਹਾਂ ਕੋਲ ਉਤਪਾਦਨ ਸਮਰੱਥਾ ਦੀ ਕਮੀ ਹੈ।

ਇਸਦੇ ਨਤੀਜੇ ਵਜੋਂ ਮੁਕਾਬਲੇਬਾਜ਼ਾਂ ਦੇ ਮੁਕਾਬਲੇ ਉਤਪਾਦਕਤਾ ਘੱਟ ਹੈ (ਚੀਨ ਅਤੇ ਬੰਗਲਾਦੇਸ਼ ਤੋਂ 30 ਫੀਸਦੀ ਤੋਂ ਵੱਧ ਦਾ ਫਰਕ)। ਇਸ ਖੇਤਰ ਦੇ ਮੋਹਰੀ ਖਿਡਾਰੀਆਂ ਨੂੰ ਇਕ ਰਣਨੀਤਕ ਖਾਕਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਵਿਸ਼ਵ ਪੱਧਰੀ ਪ੍ਰਤੀਫਲ ਲਈ ਨਿਵੇਸ਼ ਕਰਨ ਦਾ ਭਰੋਸਾ ਦੇਵੇ।

ਦੂਜਾ, ਡੇਟਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੇ ਨਾਲ ਉਤਪਾਦਕਤਾ ਵਧਾਓ। ਭਾਵੇਂ ਹੀ ਭਾਰਤ ਵੱਡੇ ਪੱਧਰ ’ਤੇ ਸੰਚਾਲਨ ਸਥਾਪਤ ਕਰ ਰਿਹਾ ਹੈ ਪਰ ਇੱਥੋਂ ਦੇ ਨਿੱਜੀ ਖੇਤਰ ਦੇ ਖਿਡਾਰੀਆਂ ਕੋਲ ਉਤਪਾਦਕਤਾ ਵਧਾਉਣ ਅਤੇ ਗਲੋਬਲ ਮੁਕਾਬਲੇਬਾਜ਼ਾਂ ਦੇ ਮੁਕਾਬਲੇ ਲੀਡ ਟਾਈਮ ਨੂੰ 30-50 ਫੀਸਦੀ ਤੱਕ ਘੱਟ ਕਰਨ ਦਾ ਮੌਕਾ ਹੈ। ਇਹ ਘੱਟ ਲਾਗਤ ਵਾਲੀ ਏ. ਆਈ. ਨੂੰ ਤੇਜ਼ੀ ਨਾਲ ਅਪਣਾਉਣ, ਕੁਸ਼ਲਤਾ ਵਧਾਉਣ ’ਚ ਸਹਾਇਕ ਯੋਜਨਾ ਪ੍ਰਣਾਲੀਆਂ ਅਤੇ ਵੀਅਤਨਾਮ ਵਰਗੇ ਖੇਤਰੀ ਮੁਕਾਬਲੇਬਾਜ਼ਾਂ ਦੇ ਮੁਕਾਬਲੇ ਤੁਰੰਤ ‘ਟਰਨਅਰਾਊਂਡ ਟਾਈਮ’ ਦੇ ਰਾਹੀਂ ਸੰਭਵ ਹੋ ਸਕਦਾ ਹੈ।

ਸੰਚਾਲਨ ’ਚ ਤਬਦੀਲੀ ਅਤੇ ਢੁੱਕਵੇਂ ਡਿਜੀਟਲ ਯੋਜਨਾ ਦੇ ਹੱਲ ਦੀ ਵਰਤੋਂ ਕਰ ਕੇ ਉਤਪਾਦਕਤਾ ਅਤੇ ਕੁਸ਼ਲਤਾ ਨੂੰ 20-30 ਫੀਸਦੀ ਤੱਕ ਵਧਾਉਣ ਦਾ ਮੌਕਾ ਹੈ। ਇਸਦੇ ਲਈ ਮੁੱਲ ਲੜੀ ’ਚ ਕੁਸ਼ਲਤਾ ਨੂੰ ਲੈ ਕੇ ਨਿਰੰਤਰ ਯਤਨ ਜ਼ਰੂਰੀ ਹਨ। ਲੀਡ ਟਾਈਮ ਨੂੰ ਘੱਟ ਕਰਨਾ ਅਤੇ ਪਹਿਲਾਂ ਹੀ ਅੰਦਾਜ਼ੇ ਲਾਉਣਾ ਅਤੇ ਖਰੀਦਦਾਰ ਦੇ ਵਤੀਰੇ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰਦਾ ਹੈ। ਕੰਪਨੀਆਂ ਨੂੰ ਪਾਇਲਟ ਪ੍ਰਾਜੈਕਟ ਤੱਕ ਸੀਮਤ ਰਹਿਣ ਦੀ ਬਜਾਏ, ਲੀਡ ਟਾਈਮ ਅਤੇ ਤਬਦੀਲੀ ਨੂੰ ਸਾਰਥਕ ਰੂਪ ’ਚ ਘੱਟ ਕਰਨ ਲਈ ਟੈਕਨਾਲੋਜੀ ਨੂੰ ਅਪਣਾਉਣਾ ਚਾਹੀਦਾ ਹੈ।

ਤੀਜਾ, ਆਪਣੇ ਫੋਕਸ ਪੋਰਟਫੋਲੀਓ ’ਤੇ ਮੁੜ-ਵਿਚਾਰ ਕਰੋ ਅਤੇ ਤੇਜ਼ੀ ਨਾਲ ਪ੍ਰਗਤੀ ਕਰੋ। ਕੱਪੜਾ ਉਦਯੋਗ ’ਚ ਮੁੱਲ ਸਿਰਜਣ ਦਾ ਸਰੂਪ ਬਦਲ ਰਿਹਾ ਹੈ। ਵਿਕਾਸ ਨੂੰ ਬਨਾਉਟੀ ਰੇਸ਼ਿਆਂ, ਤਕਨੀਕੀ ਕੱਪੜਿਆਂ, ਡਿਜ਼ਾਈਨ-ਆਧਾਰਿਤ ਸੇਵਾਵਾਂ ਅਤੇ ਸਥਿਰਤਾ ਨਾਲ ਜੁੜੇ ਨਿਖੇੜੇ ਤੋਂ ਤਾਕਤ ਮਿਲ ਰਹੀ ਹੈ। ਗਲੋਬਲ ਪੱਧਰ ’ਤੇ, ਬਨਾਉਟੀ ਰੇਸ਼ਿਆਂ ਦਾ ਕੱਚੇ ਮਾਲ ਦੀ ਖਪਤ ’ਚ ਲੱਗਭਗ 70 ਫੀਸਦੀ ਹਿੱਸਾ ਹੈ, ਜਦਕਿ ਭਾਰਤ ਦਾ ਉਤਪਾਦਨ ਲੱਗਭਗ 60 ਫੀਸਦੀ ਕਪਾਹ ’ਤੇ ਕੇਂਦਰਿਤ ਹੈ।

ਜਿੱਥੇ ਭਾਰਤੀ ਕੰਪਨੀਆਂ ਨੇ ਉੱਚ-ਮੁੱਲ ਵਾਲੇ ਵਿਸ਼ੇਸ਼ ਖੇਤਰਾਂ ’ਚ ਕਦਮ ਰੱਖਿਆ ਹੈ, ਉੱਥੇ ਆਰਥਿਕ ਲਾਭ ਪਹਿਲਾਂ ਹੀ ਦਿਖਾਈ ਦੇ ਰਹੇ ਹਨ, ਕਿਉਂਕਿ ਡਾਊਨਸਟ੍ਰੀਮ ਅਤੇ ਵਿਸ਼ੇਸ਼ ਖੇਤਰ ਅੱਪਸਟ੍ਰੀਮ ਵੀ ਨਿਰਮਾਣ ਦੇ ਮੁਕਾਬਲੇ ਕਾਫ਼ੀ ਵੱਧ ਲਾਭ ਮਾਰਜਨ ਪ੍ਰਦਾਨ ਕਰ ਰਹੇ ਹਨ।

ਇਸ ਲਈ, ਭਾਰਤ ਦੇ ਕੱਪੜਾ ਉਦਯੋਗ ਦੇ ਅਗਲੇ ਪੜਾਅ ਨੂੰ ਸਮਰੱਥਾ ਵਾਧੇ ਦੇ ਦਿਖਾਵੇ ਦੀ ਬਜਾਏ ਅਮਲ ਸੰਬੰਧੀ (ਬਦਲਾਂ) ਨਾਲ ਵਧੇਰੇ ਪਰਿਭਾਸ਼ਿਤ ਕੀਤਾ ਜਾਵੇਗਾ। ਕੀ ਸੂਬਿਆਂ ’ਚ ਵੱਡੇ ਪੱਧਰ ’ਤੇ ਪੈਮਾਨਿਆਂ ਦੇ ਅਨੁਸਾਰ ਸਮਰੱਥਾ ਨੂੰ ਭਰੋਸੇਯੋਗ ਤਰੀਕੇ ਨਾਲ ਵਧਾਇਆ ਜਾ ਸਕਦਾ ਹੈ, ਜਦਕਿ ਅੱਜ ਸਿਰਫ ਇਕ ਦਰਜਨ ਤੋਂ ਵੀ ਘੱਟ ਕੱਪੜਾ ਕੰਪਨੀਆਂ 5,000 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਹਾਸਲ ਕਰਦੀਆਂ ਹਨ?

ਭਾਰਤ ਦੇ ਸਾਹਮਣੇ ਮੌਕਾ ਤਾਂ ਹੈ ਪਰ ਇਹ ਹਮੇਸ਼ਾ ਲਈ ਨਹੀਂ ਰਹੇਗਾ। ਗਲੋਬਲ ਖਰੀਦਦਾਰ ਹੁਣ ਤੋਂ ਹੀ ਖਰੀਦਦਾਰੀ ਦੀ ਮਾਤਰਾ ਨਿਰਧਾਰਤ ਕਰ ਰਹੇ ਹਨ ਅਤੇ ਮੁਕਾਬਲੇਬਾਜ਼ ਪ੍ਰਣਾਲੀਆਂ ਤੇਜ਼ੀ ਅਤੇ ਤਾਲਮੇਲ ਨਾਲ ਅੱਗੇ ਵਧ ਰਹੀਆਂ ਹਨ। ਘਰੇਲੂ ਮੰਗ ਉਦਯੋਗ ਦੇ ਵਾਧੇ ਦਾ ਆਧਾਰ ਬਣੀ ਰਹੇਗੀ ਪਰ ਬਰਾਮਦ ਤੋਂ ਬਿਹਤਰ ਲਾਭ ਮਿਲਣ ਦੀ ਸੰਭਾਵਨਾ ਹੈ।

ਭਾਰਤ ਨੂੰ ਇਕ ਸਹਾਇਕ ਵੀ-ਨਿਰਮਾਣ ਕੇਂਦਰ ਦੀ ਬਜਾਏ ਇਕ ਅਸਲ ਬਦਲਵੇਂ ਵੀ-ਨਿਰਮਾਣ ਕੇਂਦਰ ਦੇ ਰੂਪ ’ਚ ਉਭਰਨ ਲਈ ਉਦਯੋਗ ਨੂੰ ਤੇਜ਼ੀ ਨਾਲ ਹਿੰਮਤੀ ਫੈਸਲੇ ਲੈਣ ਅਤੇ ਖੁਦ ਨੂੰ ਬਦਲਣ ਦੀ ਲੋੜ ਹੈ। ਆਉਣ ਵਾਲੇ ਕੁਝ ਸਾਲਾਂ ’ਚ ਪ੍ਰਤਿਭਾ ਨੂੰ ਪੁਰਸਕਾਰ ਨਹੀਂ ਦਿੱਤਾ ਜਾਵੇਗਾ, ਸਗੋਂ ਉਨ੍ਹਾਂ ਲੋਕਾਂ ਨੂੰ ਤਰਜੀਹ ਦਿੱਤੀ ਜਾਵੇਗੀ ਜੋ ਲਗਾਤਾਰ ਕੰਮ ਕਰਦੇ ਹਨ, ਡੂੰਘਾ ਏਕੀਕਰਨ ਕਰਦੇ ਹਨ ਅਤੇ ਇਕ ਅਜਿਹੀ ਦੁਨੀਆ ’ਚ ਪੂਰਵ-ਅਨੁਮਾਨਿਤ ਨਤੀਜੇ ਦਿੰਦੇ ਹਨ ਜੋ ਬਿਆਨਬਾਜ਼ੀ ਦੀ ਬਜਾਏ ਭਰੋਸੇਯੋਗਤਾ ਨੂੰ ਵੱਧ ਮਹੱਤਵ ਦਿੰਦੀ ਹੈ।

-ਰਾਹੁਲ ਜੈਨ, ਨਮਿਤ ਪੁਰੀ


author

Harpreet SIngh

Content Editor

Related News