‘ਰਾਫੇਲ ਦੀ ਬਾਡੀ ਹੀ ਨਹੀਂ’ ਪੂਰਾ ਲੜਾਕੂ ਜਹਾਜ਼ ਬਣਾਉਣ ਦੀ ਲੋੜ!

Saturday, Jun 07, 2025 - 06:40 AM (IST)

‘ਰਾਫੇਲ ਦੀ ਬਾਡੀ ਹੀ ਨਹੀਂ’ ਪੂਰਾ ਲੜਾਕੂ ਜਹਾਜ਼ ਬਣਾਉਣ ਦੀ ਲੋੜ!

ਭਾਰਤ ਅਤੇ ਪਾਕਿਸਤਾਨ ਵਿਚਾਲੇ 1999 ’ਚ ਕਾਰਗਿਲ ਜੰਗ ਦੌਰਾਨ ਸਵੀਡਨ ਤੋਂ ਇਪੋਰਟ ਕੀਤੀ ਗਈ ਬੋਫੋਰਸ ਤੋਪ ਦੀ ਅਹਿਮ ਭੂਮਿਕਾ ਰਹੀ ਸੀ। ਇਸ ਤੋਪ ਦੇ ਗੋਲੇ ਜਲੰਧਰ ’ਚ ਵੀ ਬਣਾਏ ਜਾਂਦੇ ਸਨ। ਜੇਕਰ ਉਸ ਸਮੇਂ ਦੇਸ਼ ਦੇ ਕੋਲ ਬੋਫੋਰਸ ਤੋਪ ਨਾ ਹੁੰਦੀ ਤਾਂ ਸ਼ਾਇਦ ਇਸ ਜੰਗ ਨੂੰ ਜਿੱਤਣ ’ਚ ਭਾਰਤ ਨੂੰ ਜ਼ਿਆਦਾ ਮੁਸ਼ੱਕਤ ਕਰਨੀ ਪੈਂਦੀ।

ਦੇਸ਼ 1999 ਤੋਂ 26 ਸਾਲ ਅੱਗੇ ਵਧ ਚੁੱਕਾ ਹੈ ਅਤੇ ਹੁਣ ਜੰਗ ਦੇ ਤੌਰ-ਤਰੀਕੇ ਅਤੇ ਤਕਨੀਕ ਵੀ ਬਦਲ ਰਹੀ ਹੈ। ਭਾਰਤ ਨੇ ਆਪਣੀਆਂ ਰੱਖਿਆ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਫਰਾਂਸ ਦੀ ਕੰਪਨੀ ਡਸਾਲਟ ਐਵੀਏਸ਼ਨ ਤੋਂ 2016 ’ਚ 58,000 ਕਰੋੜ ਰੁਪਏ ’ਚ 36 ਰਾਫੇਲ ਲੜਾਕੂ ਜਹਾਜ਼ ਖਰੀਦੇ ਸਨ। ਹੁਣ ਇਸ ਸਾਲ ਅਪ੍ਰੈਲ ’ਚ ਭਾਰਤ ਨੇ ਇਕ ਵਾਰ ਫਿਰ 26 ਹੋਰ ਰਾਫੇਲ ਲੜਾਕੂ ਜਹਾਜ਼ ਖਰੀਦਣ ਲਈ ਫਰਾਂਸ ਦੇ ਨਾਲ 63,887 ਕਰੋੜ ਰੁਪਏ ਦੀ ਡੀਲ ਕੀਤੀ ਹੈ।

ਇਸ ਦੌਰਾਨ ਹੁਣ ਭਾਰਤ ਦੀ ਟਾਟਾ ਐਡਵਾਂਸਡ ਸਿਸਟਮਜ਼, ਫਰਾਂਸ ਦੀ ਡਸਾਲਟ ਐਵੀਏਸ਼ਨ ਲਈ ਰਾਫੇਲ ਲੜਾਕੂ ਜਹਾਜ਼ ਦੀ ਬਾਡੀ ਦਾ ਨਿਰਮਾਣ ਭਾਰਤ ’ਚ ਕਰੇਗੀ। ਪਹਿਲੀ ਵਾਰ ਇਸ ਲੜਾਕੂ ਜਹਾਜ਼ ਦੀ ਬਾਡੀ ਫਰਾਂਸ ਦੇ ਬਾਹਰ ਕਿਸੇ ਦੇਸ਼ ’ਚ ਬਣਾਈ ਜਾਵੇਗੀ।

ਰਿਪੋਰਟਸ ਦੇ ਅਨੁਸਾਰ ਇਸ ਕਰਾਰ ਦੇ ਤਹਿਤ ਟਾਟਾ ਸਮੂਹ ਹੈਦਰਾਬਾਦ ’ਚ ਅਤਿਆਧੁਨਿਕ ਉਤਪਾਦਨ ਇਕਾਈ ਸਥਾਪਿਤ ਕਰੇਗਾ। ਇਸ ਪਲਾਂਟ ’ਚ ਿਵੱਤੀ ਸਾਲ 2027-28 ’ਚ ਉਤਪਾਦਨ ਸ਼ੁਰੂ ਹੋ ਜਾਣ ਦੀ ਉਮੀਦ ਹੈ। ਇੱਥੇ ਹਰ ਮਹੀਨੇ 2 ਬਾਡੀ ਬਣਾਈ ਜਾਵੇਗੀ।

ਡਸਾਲਟ ਐਵੀਏਸ਼ਨ ਦੇ ਚੇਅਰਮੈਨ ਅਤੇ ਸੀ. ਈ. ਓ. ਏਰਿਕ ਟ੍ਰੈਪੀਅਰ ਨੇ ਕਿਹਾ ਕਿ ਇਹ ਭਾਰਤ ’ਚ ਕੰਪਨੀ ਦੀ ਸਪਲਾਈ ਚੇਨ ਮਜ਼ਬੂਤ ਕਰਨ ਦੀ ਿਦਸ਼ਾ ’ਚ ਮਹੱਤਵਪੂਰਨ ਕਦਮ ਹੈ। ਟਾਟਾ ਐਡਵਾਂਸਡ ਸਿਸਟਮਜ਼ ਦੇ ਸੀ. ਈ. ਓ. ਅਤੇ ਮੈਨੇਜਿੰਗ ਡਾਇਰੈਕਟਰ ਸੁਕਰਨ ਸਿੰਘ ਨੇ ਕਿਹਾ ਕਿ ਰਾਫੇਲ ਦੀ ਸਾਰੀ ਬਾਡੀ ਭਾਰਤ ’ਚ ਬਣਾਉਣ ਨਾਲ ਏਅਰੋਸਪੇਸ ਮੈਨੂਫੈਕਚਰਿੰਗ ਈਕੋ-ਸਿਸਟਮ ’ਚ ਭਾਰਤ ਦੀ ਤਰੱਕੀ ਦਾ ਵੀ ਪਤਾ ਚੱਲਦਾ ਹੈ।

ਇਸ ਦੌਰਾਨ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਨਾਗਪੁਰ ’ਚ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ‘‘ਸਾਨੂੰ ਆਪਣੀ ਸੁਰੱਖਿਆ ਦੇ ਮਾਮਲੇ ’ਚ ‘ਆਤਮਨਿਰਭਰ’ ਹੋਣਾ ਚਾਹੀਦਾ ਹੈ ਅਤੇ ਇਸ ਦੇ ਲਈ ਸੈਨਾ ਸ਼ਾਸਨ-ਪ੍ਰਸ਼ਾਸਨ ਦੇ ਨਾਲ ਸਮਾਜ ਦਾ ਬਲ ਜ਼ਰੂਰੀ ਹੈ।’’

22 ਅਪ੍ਰੈਲ ਨੂੰ ਪਹਿਲਗਾਮ ’ਚ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੈਦਾ ਹੋਈ ਤਣਾਅ ਦੀ ਸਥਿਤੀ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਸਕੱਤਰ ਰਾਜੇਸ਼ ਕੁਮਾਰ ਿਸੰਘ ਨੇ ਵੀ ਦੇਸ਼ ਦਾ ਰੱਖਿਆ ਬਜਟ ਵਧਾਉਣ ਦੀ ਲੋੜ ਦੱਸੀ ਹੈ।

ਉਨ੍ਹਾਂ ਨੇ ਿਕਹਾ ਕਿ ਭਾਰਤ ਆਪਣੀ ਕੁੱਲ ਜੀ. ਡੀ. ਪੀ. ਦਾ 1.9 ਫੀਸਦੀ ਖਰਚ ਡਿਫੈਂਸ ’ਤੇ ਕਰਦਾ ਹੈ। ਇਸ ਨੂੰ ਵਿੱਤੀ ਸਾਲ 2029-30 ਤੱਕ ਜੀ. ਡੀ. ਪੀ. ਦਾ 2.5 ਫੀਸਦੀ ਤੱਕ ਕਰਨ ਦੀ ਲੋੜ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੇ 5 ਸਾਲਾਂ ’ਚ ਪਹਿਲੀ ਵਾਰ ਦੇਸ਼ ਦੇ ਫੌਜੀ ਅਾਧੁਨਿਕੀਕਰਨ ਦਾ ਬਜਟ ਪੂਰੀ ਤਰ੍ਹਾਂ ਵਰਤੋਂ ’ਚ ਲਿਆਂਦਾ ਗਿਆ ਹੈ ਅਤੇ ਰੱਖਿਆ ਮੰਤਰਾਲੇ ਨੇ ਇਸ ਸਾਲ ਰਿਕਾਰਡ 2 ਲੱਖ ਕਰੋੜ ਰੁਪਏ ਦੇ ਕਰਾਰਾਂ ’ਤੇ ਦਸਤਖਤ ਕੀਤੇ ਹਨ। ਅਗਲੇ ਬਜਟ ’ਚ ਰੱਖਿਆ ਮੰਤਰਾਲਾ ਵਿੱਤ ਵਿਭਾਗ ਤੋਂ ਰੱਖਿਆ ਬਜਟ ਵਧਾਉਣ ਦੀ ਮੰਗ ਕਰ ਸਕਦਾ।

ਭਾਰਤ ’ਚ ਰਾਫੇਲ ਵਰਗੇ ਲੜਾਕੂ ਜਹਾਜ਼ ਦੀ ਬਾਡੀ ਦਾ ਿਨਰਮਾਣ ਨਿਸ਼ਚਿਤ ਤੌਰ ’ਤੇ ਦੇਸ਼ ਦੇ ਰੱਖਿਆ ਖੇਤਰ ’ਚ ਹੋ ਰਹੀ ਤਰੱਕੀ ਨੂੰ ਦਰਸਾਉਂਦਾ ਹੈ ਪਰ ਦੇਸ਼ ’ਚ ਸਿਰਫ ਰਾਫੇਲ ਦੀ ਬਾਡੀ ਦਾ ਿਨਰਮਾਣ ਹੀ ਨਹੀਂ ਹੋਣਾ ਚਾਹੀਦਾ ਸਗੋਂ ਰਾਫੇਲ ਵਰਗੀ ਉੱਨਤ ਤਕਨੀਕ ਦੇ ਲੜਾਕੂ ਜਹਾਜ਼ ਪੂਰੀ ਤਰ੍ਹਾਂ ਨਾਲ ਭਾਰਤ ’ਚ ਬਣਾਉਣ ਦੀ ਤਕਨੀਕ ਵਿਕਸਤ ਕੀਤੇ ਜਾਣ ਦੀ ਲੋੜ ਹੈ।

ਇਸ ਤਰ੍ਹਾਂ ਭਾਰਤ ਨਾ ਸਿਰਫ ਰੱਖਿਆ ਦੇ ਖੇਤਰ ’ਚ ਮਜ਼ਬੂਤ ਹੋ ਸਕੇਗਾ, ਸਗੋਂ ਇਸ ਨਾਲ ਦੇਸ਼ ਦਾ ਡਿਫੈਂਸ ਐਕਸਪੋਰਟ ਵੀ ਵਧੇਗਾ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।

–ਵਿਜੇ ਕੁਮਾਰ
 


author

Sandeep Kumar

Content Editor

Related News