Tokyo Olympics : ਤੀਰਅੰਦਾਜ਼ ਤਰੁਣਦੀਪ ਦੂਜੇ ਦੌਰ ’ਚ ਪਹੁੰਚੇ

07/28/2021 10:28:43 AM

ਸਪੋਰਟਸ ਡੈਸਕ– ਭਾਰਤ ਦੇ ਤਜਰਬੇਕਾਰ ਤੀਰਅੰਦਾਜ਼ ਤਰੁਣਦੀਪ ਰਾਏ ਨੇ ਹਵਾਵਾਂ ਨਾਲ ਜੂਝਦੇ ਹੋਏ ਬੁੱਧਵਾਰ ਨੂੰ ਇੱਥੇ ਯੂਕ੍ਰੇਨ ਦੇ ਓਲੇਕਸੀ ਹਨਬਿਨ ਖ਼ਿਲਾਫ਼ 6-4 ਨਾਲ ਰੋਮਾਂਚਕ ਜਿੱਤ ਦਰਜ ਕਰਕੇ ਟੋਕੀਓ ਓਲੰਪਿਕ ਖੇਡਾਂ ’ਚ ਪੁਰਸ਼ਾਂ ਦੇ ਨਿੱਜੀ ਵਰਗ ਦੇ ਦੂਜੇ ਦੌਰ ’ਚ ਜਗ੍ਹਾ ਬਣਾਈ।

ਆਪਣਾ ਤੀਜਾ ਓਲੰਪਿਕ ਖੇਡ ਰਿਹਾ ਫ਼ੌਜ ਦਾ ਇਹ 37 ਸਾਲਾ ਤੀਰਅੰਦਾਜ਼ ਯੂਕ੍ਰੇਨੀ ਖਿਡਾਰੀ ਤੋਂ ਇਕ ਸਮੇਂ 2-4 ਨਾਲ ਪਿੱਛੇ ਚਲ ਰਿਹਾ ਸੀ ਪਰ ਉਸ ਨੇ ‘ਪਰਫ਼ੈਕਟ 10’’ ਦੇ ਤਿੰਨ ਸਕੋਰ ਬਣਾ ਕੇ ਆਖ਼ਰੀ ਦੋ ਸੈੱਟ ਜਿੱਤੇ ਤੇ ਮੈਚ ਆਪਣੇ ਨਾਂ ਕੀਤਾ। ਵਿਸ਼ਵ ਦੇ 54ਵੇਂ ਨੰਬਰ ਦੇ ਰਾਏ ਦਾ ਸਾਹਮਣਾ ਹੁਣ ਇਜ਼ਰਾਇਲ ਦੇ ਇਤਾਏ ਸ਼ੈਨੀ ਨਾਲ ਹੋਵੇਗਾ ਜੋ ਉਨ੍ਹਾਂ ਤੋਂ ਘੱਟ ਰੈਂਕਿੰਗ ਦੇ ਹਨ।
 


Tarsem Singh

Content Editor

Related News