ਰਮਿਤ ਟੰਡਨ ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ ਦੇ ਦੂਜੇ ਦੌਰ ''ਚ ਪੁੱਜਾ

Saturday, May 11, 2024 - 02:20 PM (IST)

ਰਮਿਤ ਟੰਡਨ ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ ਦੇ ਦੂਜੇ ਦੌਰ ''ਚ ਪੁੱਜਾ

ਨਵੀਂ ਦਿੱਲੀ, (ਭਾਸ਼ਾ) ਭਾਰਤ ਦੇ ਰਮਿਤ ਟੰਡਨ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਅਮਰੀਕਾ ਦੇ ਫਰਾਜ਼ ਖਾਨ ਨੂੰ ਹਰਾ ਕੇ ਕਾਹਿਰਾ 'ਚ ਚੱਲ ਰਹੀ ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ ਦੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ। ਵਿਸ਼ਵ 'ਚ 36ਵੇਂ ਸਥਾਨ 'ਤੇ ਕਾਬਜ਼ ਟੰਡਨ ਨੇ ਇਸ ਟੂਰਨਾਮੈਂਟ 'ਚ ਸਿੱਧੀ ਐਂਟਰੀ ਹਾਸਲ ਕਰਦੇ ਹੋਏ ਦੁਨੀਆ 'ਚ 57ਵੇਂ ਸਥਾਨ 'ਤੇ ਕਾਬਜ਼ ਅਮਰੀਕੀ ਖਿਡਾਰੀ ਨੂੰ ਸਿਰਫ 13 ਮਿੰਟ 'ਚ 11-1, 11-3, 11-3 ਨਾਲ ਹਰਾਇਆ। ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ ਇਕਲੌਤੇ ਭਾਰਤੀ ਖਿਡਾਰੀ ਟੰਡਨ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਇੰਗਲੈਂਡ ਦੇ ਸੱਤਵਾਂ ਦਰਜਾ ਪ੍ਰਾਪਤ ਮੁਹੰਮਦ ਅਲ ਸ਼ੋਰਬਾਗੀ ਨਾਲ ਹੋਵੇਗਾ। ਮੁਹੰਮਦ ਅਲ ਸ਼ੋਰਬਾਗੀ ਵਿਸ਼ਵ ਚੈਂਪੀਅਨਸ਼ਿਪ ਵਿੱਚ 10 ਵਾਰ ਦਾ ਤਗਮਾ ਜੇਤੂ ਹੈ। 


author

Tarsem Singh

Content Editor

Related News