ਵਿਨੇਸ਼, ਰਿਤਿਕਾ, ਮਾਨਸੀ ਤੇ ਅੰਸ਼ੂ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਦੇ ਨੇੜੇ

Saturday, Apr 20, 2024 - 09:17 PM (IST)

ਬਿਸ਼ਕੇਕ (ਕ੍ਰਿਗਿਸਤਾਨ)– ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਟ ਪੈਰਿਸ ਓਲੰਪਿਕ ਕੋਟਾ ਹਾਸਲ ਕਰਨ ਤੋਂ ਇਕ ਜਿੱਤ ਦੂਰ ਹੈ ਜਦਕਿ ਅੰਸ਼ੂ ਮਲਿਕ ਤੇ ਅੰਡਰ-23 ਚੈਂਪੀਅਨ ਰਿਤਿਕਾ ਨੇ ਵੀ ਇੱਥੇ ਏਸ਼ੀਆ ਓਲੰਪਿਕ ਕੁਆਲੀਫਾਇਰ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਵਿਨੇਸ਼ ਨੇ ਮਹਿਲਾਵਾਂ ਦੀ 50 ਕਿਲੋ ਵਿਚ ਕੋਰੀਆਈ ਵਿਰੋਧੀ ਮਿਰਾਨ ਚਿਯੋਨ ਨੂੰ ਇਕ ਮਿੰਟ 39 ਸੈਕੰਡ ਵਿਚ ਹਰਾਇਆ। ਅਗਲੇ ਮੁਕਾਬਲੇ ਵਿਚ ਉਸ ਨੇ 67 ਸੈਕੰਡ ਵਿਚ ਕੰਬੋਡੀਆ ਦੀ ਐਸਮਾਨਾਂਗ ਨੂੰ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਫਾਈਨਲ ਵਿਚ ਪਹੁੰਚਣ ਵਾਲੇ ਪਹਿਲਵਾਨਾਂ ਨੂੰ ਆਪਣੇ ਦੇਸ਼ ਲਈ ਕੋਟਾ ਮਿਲੇਗਾ। ਚੋਣ ਟ੍ਰਾਇਲ ਜਿੱਤਣ ਤੋਂ ਬਾਅਦ ਵਿਨੇਸ਼ 50 ਕਿਲੋ ਵਰਗ ਵਿਚ ਖੇਡ ਰੀਹ ਹੈ। ਉਹ ਜੇਕਰ ਖੁੰਝ ਵੀ ਜਾਂਦੀ ਹੈ ਤਾਂ 53 ਕਿਲੋ ਵਰਗ ਵਿਚ ਦਾਅਵੇਦਾਰ ਹੋਵੇਗੀ,ਜਿਸ ਵਿਚ ਅੰਤਿਮ ਪੰਘਾਲ ਨੇ ਕੋਟਾ ਜਿੱਤਿਆ ਹੈ। ਅੰਤਿਮ ਨੂੰ ਇਕ ਹੋਰ ਟ੍ਰਾਇਲ ਵਿਚ ਉਤਰਨ ਲਈ ਕਿਹਾ ਜਾ ਸਕਦਾ ਹੈ।
ਵਿਸ਼ਵ ਚੈਂਪੀਅਨਸ਼ਿਪ 2021 ਚਾਂਦੀ ਤਮਗਾ ਜੇਤੂ ਅੰਸ਼ੂ ਨੂੰ ਕੁਆਰਟਰ ਫਾਈਨਲ ਵਿਚ ਸਿੱਧੇ ਪ੍ਰਵੇਸ਼ ਮਿਲਿਆ, ਜਿਸ ਵਿਚ ਉਸ ਨੇ ਕ੍ਰਿਗਿਸਤਾਨ ਦੀ ਕਲਮੀਰਾ ਬਿਲਿਮਬੇਕੋਵਾ ਨੂੰ ਤਕਨੀਕੀ ਸ੍ਰੇਸ਼ਠਤਾ ’ਤੇ ਜਿੱਤਿਆ। ਅੰਡਰ-23 ਵਿਸ਼ਵ ਚੈਂਪੀਅਨ ਰਿਤਿਕਾ (76 ਕਿਲੋ) ਨੇ ਯੁੰਜੂ ਹਵਾਂਗ ਨੂੰ ਹਰਾਇਆ। ਪਹਿਲੇ ਦੌਰ ਵਿਚ ਉਸ ਨੇ ਤਕਨੀਕੀ ਸ੍ਰੇਸ਼ਠਤਾ ਦੇ ਆਧਾਰ ’ਤੇ ਜਿੱਤ ਦਰਜ ਕੀਤੀ ਸੀ। ਇਸ ਤੋ2 ਬਾਅਦ ਮੰਗੋਲੀਆ ਦੀ ਦਾਵਾਨਾਸਾਨ ਏਂਖ ਏਮਾਰ ਨੂੰ ਵੀ ਇਸੇ ਤਰ੍ਹਾਂ ਨਾਲ ਹਰਾਇਆ।
ਮਾਨਸੀ ਅਹਿਲਾਵਤ (62 ਕਿਲੋ) ਵੀ ਆਖਰੀ 4 ਵਿਚ ਪਹੰਚ ਗਈ। ਨਿਸ਼ਾ ਦਹੀਆ (68 ਕਿਲੋ) ਸੈਮੀਫਾਈਨਲ ਵਿਚ ਜਗ੍ਹਾ ਨਹੀਂ ਬਣਾ ਸਕੀ। ਪੈਰਿਸ ਓਲੰਪਿਕ ਦਾ ਆਖਰੀ ਵਿਸ਼ਵ ਕੁਆਲੀਫਾਰ ਤੁਰਕੀ ਵਿਚ 9 ਮਈ ਨੂੰ ਖੇਡਿਆ ਜਾਵੇਗਾ।


Aarti dhillon

Content Editor

Related News