ਭਾਵੇਸ਼ ਤੇ ਸਿਮਰਨਪ੍ਰੀਤ ਨੇ 25 ਮੀਟਰ ਪਿਸਟਲ ਓਲੰਪਿਕ ਚੋਣ ਟ੍ਰਾਇਲ ਜਿੱਤਿਆ

04/23/2024 12:08:20 PM

ਨਵੀਂ ਦਿੱਲੀ–ਭਾਵੇਸ਼ ਸ਼ੇਖਾਵਤ ਤੇ ਸਿਮਰਨਪ੍ਰੀਤ ਕੌਰ ਬਰਾੜ ਨੇ ਪਹਿਲੇ ਓਲੰਪਿਕ ਚੋਣ ਟ੍ਰਾਇਲ (ਓ. ਐੱਸ. ਟੀ.) ਵਿਚ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਤੇ ਮਹਿਲਾਵਾਂ ਦੀ 25 ਮੀਟਰ ਪਿਸਟਲ ਵਿਚ ਓ. ਐੱਸ. ਟੀ.-2 ਜਿੱਤ ਲਿਆ ਹੈ। ਕਰਣੀ ਸਿੰਘ ਨਿਸ਼ਾਨੇਬਾਜ਼ੀ ਰੇਂਜ ’ਚ ਚੱਲ ਰਹੇ ਟ੍ਰਾਇਲ ਵਿਚ ਭਾਵੇਸ਼ ਨੇ ਫਾਈਨਲ ਵਿਚ 34 ਦਾ ਸਕੋਰ ਕੀਤਾ ਤੇ ਓ. ਐੱਸ. ਟੀ.-1 ਦੇ ਜੇਤੂ ਅਨੀਸ਼ ਭਾਨਵਾਲਾ (29) ਤੋਂ ਅੱਗੇ ਰਿਹਾ। ਵਿਜੇਵੀਰ ਸਿੱਧੂ 2 ਨਿਸ਼ਾਨਿਆਂ ਨਾਲ ਤੀਜੇ ਸਥਾਨ ’ਤੇ ਰਿਹਾ।

ਮਹਿਲਾ ਵਰਗ ਵਿਚ ਸਿਮਰਨਪ੍ਰੀਤ ਨੇ 5-5 ਸ਼ਾਟਾਂ ਦੀ ਪਹਿਲੀ 10 ਸੀਰੀਜ਼ ਵਿਚ 37 ਦਾ ਸਕੋਰ ਕੀਤਾ। ਉਸ ਨੇ ਓ. ਐੱਸ. ਟੀ.-1 ਜੇਤੂ ਤੇ ਓਲੰਪੀਅਨ ਮਨੂ ਭਾਕਰ ਨੂੰ ਪਛਾੜਿਆ, ਜਿਸ ਨੇ 35 ਦਾ ਸਕੋਰ ਕੀਤਾ। ਈਸ਼ਾ ਸਿੰਘ 30 ਨਿਸ਼ਾਨਿਆਂ ਦੇ ਨਾਲ ਤੀਜੇ ਸਥਾਨ ’ਤੇ ਰਹੀ। ਰਿਧਮ ਸਾਂਗਵਾਨ (24) ਚੌਥੇ ਤੇ ਅਭਿੰਦਿਆ ਪਾਟਿਲ (16) ਪੰਜਵੇਂ ਸਥਾਨ ’ਤੇ ਰਹੀ।


Aarti dhillon

Content Editor

Related News