ਭਾਰਤੀ ਤੀਰਅੰਦਾਜ਼ ਵਿਸ਼ਵ ਕੱਪ ਦੇ ਪਹਿਲੇ ਪੜਾਅ ਦੇ ਫਾਈਨਲ ''ਚ

04/25/2024 4:46:00 PM

ਸ਼ੰਘਾਈ, (ਭਾਸ਼ਾ) ਭਾਰਤ ਦੇ ਤਰੁਣਦੀਪ ਰਾਏ, ਧੀਰਜ ਬੋਮਾਦੇਵਰਾ ਅਤੇ ਪ੍ਰਵੀਨ ਜਾਧਵ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਪਹਿਲੇ ਪੜਾਅ ਵਿਚ ਪੁਰਸ਼ਾਂ ਦੇ ਰਿਕਰਵ ਫਾਈਨਲ ਵਿਚ ਪਹੁੰਚ ਕੇ ਤਮਗਾ ਪੱਕਾ ਕਰ ਲਿਆ ਹੈ। ਭਾਰਤੀ ਟੀਮ ਨੇ ਇਟਲੀ ਨੂੰ 5-1 ਨਾਲ ਹਰਾਇਆ।ਹੁਣ ਉਸ ਦਾ ਸਾਹਮਣਾ ਚੋਟੀ ਦਾ ਦਰਜਾ ਪ੍ਰਾਪਤ ਦੱਖਣੀ ਕੋਰੀਆ ਨਾਲ ਹੋਵੇਗਾ। ਕੋਰੀਆਈ ਟੀਮ ਵਿੱਚ ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਕਿਮ ਵੂਜਿਨ, ਲੀ ਵੂ ਸੇਓਕ ਅਤੇ ਕਿਮ ਜੀ ਡੀਓਕ ਸ਼ਾਮਲ ਹਨ। ਕੋਰੀਆ ਨੇ ਚੀਨੀ ਤਾਈਪੇ ਦੇ ਤਾਨ ਚਿਹ ਚੁਨ, ਲਿਨ ਜਿਹ ਹਸਿਆਂਗ ਅਤੇ ਤਾਈ ਯੂ ਸੁਆਨ ਨੂੰ 6-0 ਨਾਲ ਹਰਾਇਆ। 

ਭਾਰਤੀ ਟੀਮ ਨੂੰ ਪਹਿਲੇ ਦੌਰ ਵਿੱਚ ਬਾਈ ਮਿਲਿਆ ਜਿਸ ਤੋਂ ਬਾਅਦ ਉਸ ਨੇ 15ਵਾਂ ਦਰਜਾ ਪ੍ਰਾਪਤ ਇੰਡੋਨੇਸ਼ੀਆ ਨੂੰ 5-3(55-56, 54-54, 55-51, 55-53) ਨਾਲ ਹਰਾਇਆ। ਅਗਲੇ ਮੈਚ ਵਿੱਚ ਸਪੇਨ ਨੂੰ 5-1 (59-54, 56-55, 55-55) ਨਾਲ ਹਰਾਇਆ। ਪਹਿਲੇ ਹੀ ਮੈਚ ਵਿੱਚ ਭਾਰਤੀ ਮਹਿਲਾ ਟੀਮ ਨੂੰ ਮੈਕਸੀਕੋ ਨੇ 5-3 ਨਾਲ ਹਰਾਇਆ। ਦੀਪਿਕਾ ਕੁਮਾਰੀ, ਅੰਕਿਤਾ ਭਗਤ ਅਤੇ ਭਜਨ ਕੌਰ ਦੀ ਤਿਕੜੀ ਕੁਆਲੀਫਾਇਰ ਵਿੱਚ ਛੇਵੇਂ ਸਥਾਨ ’ਤੇ ਰਹੀ। ਪਹਿਲੇ ਗੇੜ ਵਿੱਚ ਬਾਈ ਮਿਲਣ ਤੋਂ ਬਾਅਦ ਅਗਲੇ ਮੈਚ ਵਿੱਚ ਭਾਰਤੀਆਂ ਨੇ ਦੂਜੇ ਸੈੱਟ 'ਚ  3-1 ਦੀ ਬੜ੍ਹਤ ਬਣਾਉਣ ਦੇ ਬਾਅਦ ਮੁਕਾਬਲਾ ਗੁਆ ਦਿੱਤਾ।


Tarsem Singh

Content Editor

Related News