ਆਦਰਸ਼ ਤੇ ਮਨੂ 25 ਮੀਟਰ ਓਲੰਪਿਕ ਚੋਣ ਟ੍ਰਾਇਲ ਦੇ ਕੁਆਲੀਫਿਕੇਸ਼ਨ ’ਚ ਚੋਟੀ ’ਤੇ

Tuesday, May 14, 2024 - 10:45 AM (IST)

ਆਦਰਸ਼ ਤੇ ਮਨੂ 25 ਮੀਟਰ ਓਲੰਪਿਕ ਚੋਣ ਟ੍ਰਾਇਲ ਦੇ ਕੁਆਲੀਫਿਕੇਸ਼ਨ ’ਚ ਚੋਟੀ ’ਤੇ

ਭੋਪਾਲ–ਮਨੂ ਭਾਕਰ ਤੇ ਆਦਰਸ਼ ਸਿੰਘ ਨੇ ਓਲੰਪਿਕ ਚੋਣ ਟ੍ਰਾਇਲ ਵਿਚ ਕ੍ਰਮਵਾਰ ਮਹਿਲਾ ਦੀ 25 ਮੀਟਰ ਪਿਸਟਲ ਤੇ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਪ੍ਰਤੀਯੋਗਿਤਾ ਦੇ ਕੁਆਲੀਫਿਕੇਸ਼ਨ ਦੌਰ ਵਿਚ ਪਹਿਲਾ ਸਥਾਨ ਹਾਸਲ ਕੀਤਾ। ਮਹਿਲਾ ਤੇ ਪੁਰਸ਼ ਵਰਗ ਦੇ 5 ਨਿਸ਼ਾਨੇਬਾਜ਼ ਹੁਣ ਮੰਗਲਵਾਰ ਨੂੰ ਇੱਥੇ ਮੱਧ ਪ੍ਰਦੇਸ਼ ਨਿਸ਼ਾਨੇਬਾਜ਼ੀ ਅਕੈਡਮੀ ਰੇਂਜ ’ਚ ਫਾਈਨਲਸ ਵਿਚ ਭਿੜਨਗੇ।
ਅਨੀਸ਼ ਭਾਨਵਾਲਾ ਨੇ ਦੂਜੇ ਰੈਪਿਡ ਫਾਇਰ ਗੇੜ ਵਿਚ ਚਾਰ ਅੰਕਾਂ ਦੀ ਬੜ੍ਹਤ ਹਾਸਲ ਕਰ ਲਈ ਸੀ ਪਰ ਆਦਰਸ਼ ਨੇ ਸ਼ਾਨਦਾਰ ਵਾਪਸੀ ਕਰਕੇ ਭੀਤਰੀ 10 ਵਿਚ 24 ਨਿਸ਼ਾਨੇ ਲਾਏ। ਅੰਕੁਰ ਗੋਇਲ ਦਾ ਵੀ ਬਰਾਬਰ ਸਕੋਰ ਸੀ ਪਰ ਭੀਤਰੀ ਰਿੰਗ ਵਿਚ ਉਸਦੇ 10 ਨਿਸ਼ਾਨੇ ਘੱਟ ਸੀ। ਵਿਜਯਵੀਰ ਸਿੱਧੂ 581 ਅੰਕਾਂ ਨਾਲ ਚੌਥੇ ਸਥਾਨ ’ਤੇ ਰਿਹਾ।
ਭਾਵੇਸ਼ ਸ਼ੇਖਾਵਤ ਪੰਜਵੇਂ ਸਥਾਨ ’ਤੇ ਰਿਹਾ। ਮਨੂ ਨੇ ਭਾਤਰੀ 10 ਨਿਸ਼ਾਨਿਆਂ ਦੇ ਆਧਾਰ ’ਤੇ ਈਸ਼ਾ ਸਿੰਘ ਨੂੰ ਹਰਾਇਆ ਕਿਉਂਕਿ ਦੋਵਾਂ ਦਾ ਸਕੋਰ 586 ਸੀ। ਰਿਧਮ ਸਾਂਗਵਾਨ ਤੀਜੇ, ਅਭਿੰਧਯਾ ਪਾਟਿਲ ਚੌਥੇ ਤੇ ਸਿਮਰਨਪ੍ਰੀਤ ਕੌਰ ਬਰਾੜ ਪੰਜਵੇਂ ਸਥਾਨ ’ਤੇ ਰਹੀ।


author

Aarti dhillon

Content Editor

Related News