ਮਹੇਸ਼ਵਰੀ ਨੇ ਮਹਿਲਾ ਸਕੀਟ ’ਚ ਚਾਂਦੀ ਤਮਗੇ ਨਾਲ ਦੇਸ਼ ਲਈ ਓਲੰਪਿਕ ਦਾ 21ਵਾਂ ਕੋਟਾ ਕੀਤਾ ਹਾਸਲ
Sunday, Apr 28, 2024 - 09:09 PM (IST)
ਨਵੀਂ ਦਿੱਲੀ– ਨਿਸ਼ਾਨੇਬਾਜ਼ ਮਹੇਸ਼ਵਰੀ ਚੌਹਾਨ ਨੇ ਐਤਵਾਰ ਨੂੰ ਦੋਹਾ ਵਿਚ ਆਈ. ਐੱਸ. ਐੱਸ. ਐੱਫ. ਸ਼ਾਟਗਨ ਓਲੰਪਿਕ ਕੁਆਲੀਫਿਕੇਸ਼ਨ ਚੈਂਪੀਅਨਸ਼ਿਪ ਦੇ ਸਮਾਪਤੀ ਦੇ ਦਿਨ ਮਹਿਲਾਵਾਂ ਦੀ ਸਕੀਟ ਪ੍ਰਤੀਯੋਗਿਤਾ ਵਿਚ ਚਾਂਦੀ ਤਮਗਾ ਜਿੱਤ ਕੇ ਪੈਰਿਸ ਓਲੰਪਿਕ ਲਈ ਭਾਰਤ ਦਾ 21ਵਾਂ ਕੋਟਾ ਹਾਸਲ ਕਰ ਲਿਆ। ਪਹਿਲੀ ਵਾਰ ਫਾਈਨਲ ਵਿਚ ਖੇਡ ਰਹੀ ਮਹੇਸ਼ਵਰੀ ਨੂੰ ਸੋਨ ਤਮਗੇ ਦੇ ਲਈ ਸ਼ੂਟਆਫ ਵਿਚ ਚਿਲੀ ਦੀ ਫਰਾਂਸਿਸਕਾ ਕ੍ਰੋਵੇਟੋ ਚਾਡਿਡ ਨੇ 4-3 ਨਾਲ ਹਰਾਇਆ। ਇਸ ਤੋਂ ਪਹਿਲਾਂ ਦੋਵੇਂ ਨਿਸ਼ਾਨੇਬਾਜ਼ਾਂ ਨੇ 60 ਵਿਚੋਂ ਇਕ ਬਰਾਬਰ 54 ਅੰਕ ਬਣਾਏ ਸਨ। ਇਹ ਮਹਿਲਾ ਸਕੀਟ ਵਿਚ ਭਾਰਤ ਦਾ ਦੂਜਾ ਓਲੰਪਿਕ ਕੋਟਾ ਸਥਾਨ ਹੈ।