ਅੰਜੁਮ ਤੇ ਐਸ਼ਵਰਿਆ ਤੀਜੇ ਓਲੰਪਿਕ ਕੁਆਲੀਫਿਕੇਸ਼ਨ ਟ੍ਰਾਇਲਾਂ ’ਚ ਚੋਟੀ ’ਤੇ

Wednesday, May 15, 2024 - 09:47 PM (IST)

ਅੰਜੁਮ ਤੇ ਐਸ਼ਵਰਿਆ ਤੀਜੇ ਓਲੰਪਿਕ ਕੁਆਲੀਫਿਕੇਸ਼ਨ ਟ੍ਰਾਇਲਾਂ ’ਚ ਚੋਟੀ ’ਤੇ

ਭੋਪਾਲ–ਅੰਜੁਮ ਮੌਦਗਿਲ ਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਓਲੰਪਿਕ ਚੋਣ ਟ੍ਰਾਇਲ ਟੀ3 ਕੁਆਲੀਫਿਕੇਸ਼ਨ ਦੌਰ ਵਿਚ ਮਹਿਲਾਵਾਂ ਤੇ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨ ਕੁਆਲੀਫਿਕੇਸ਼ਨ ਵਿਚ ਪਹਿਲਾ ਸਥਾਨ ਹਾਸਲ ਕੀਤਾ। ਨੀਲਿੰਗ, ਪ੍ਰੋਨ ਤੇ ਸਟੈਂਡਿੰਗ ਪੁਜੀਸ਼ਨ ਵਿਚ 20 ਸ਼ਾਟਾਂ ਤੋਂ ਬਾਅਦ ਅੰਜੁਮ ਦਾ ਸਕੋਰ 600 ਵਿਚੋਂ 502 ਸੀ।
ਉੱਥੇ ਹੀ, ਐਸ਼ਵਰਿਆ ਨੇ 590 ਦਾ ਸਕੋਰ ਕੀਤਾ। ਪੰਜ ਨਿਸ਼ਾਨੇਬਾਜ਼ਾਂ ਦਾ ਫਾਈਨਲ ਵੀਰਵਾਰ ਨੂੰ ਹੋਵੇਗਾ। ਮਹਿਲਾਵਾਂ ਦੀ ਥ੍ਰੀ ਪੁਜੀਸ਼ਨ ਵਿਚ ਭਾਰਤ ਦੀ ਨੰਬਰ ਇਕ ਨਿਸ਼ਾਨੇਬਾਜ਼ ਤੇ ਵਿਸ਼ਵ ਰਿਕਾਰਡਧਾਰੀ ਸਿਫਤ ਕੌਰ ਸਮਰਾ ਦੂਜੇ ਸਥਾਨ ’ਤੇ ਰਹੀ। ਪੁਰਸ਼ਾਂ ਦੀ ਥ੍ਰੀ ਪੁਜੀਸ਼ਨ ਵਿਚ ਸਵਪਨਿਲ ਕੁਸਾਲੇ 587 ਦਾ ਸਕੋਰ ਕਰਕੇ ਦੂਜੇ ਸਥਾਨ ’ਤੇ ਰਿਹਾ। ਅਖਿਲ ਸ਼ਯੋਰਾਣ ਤੀਜੇ, ਚੈਨ ਸਿੰਘ ਚੌਥੇ ਤੇ ਨੀਰਜ ਕੁਮਾਰ 5ਵੇਂ ਸਥਾਨ ’ਤੇ ਰਿਹਾ।


author

Aarti dhillon

Content Editor

Related News