ਸਿਫਤ ਨੇ ਕੌਰ ਨੇ ਜਿੱਤਿਆ ਓਲੰਪਿਕ ਟ੍ਰਾਇਲ

Friday, Apr 26, 2024 - 08:58 PM (IST)

ਸਿਫਤ ਨੇ ਕੌਰ ਨੇ ਜਿੱਤਿਆ ਓਲੰਪਿਕ ਟ੍ਰਾਇਲ

ਨਵੀਂ ਦਿੱਲੀ– ਸਿਫਤ ਕੌਰ ਸਮਰਾ ਨੇ ਸ਼ੁੱਕਰਵਾਰ ਨੂੰ ਇੱਥੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ (3 ਪੀ) ਵਿਚ ਚਾਰ ਓਲੰਪਿਕ ਚੋਣ ਟ੍ਰਾਇਲਾਂ (ਓ. ਐੱਸ. ਟੀ.) ਵਿਚ ਵਿਰੋਧੀਆਂ ਨੂੰ ਪਛਾੜਦੇ ਹੋਏ ਲਗਾਤਾਰ ਪ੍ਰਤੀਯੋਗਿਤਾਵਾਂ ਵਿਚ ਜਿੱਤ ਹਾਸਲ ਕੀਤੀ। ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਵੀ ਓ. ਐੱਸ. ਟੀ. ਵਿਚ ਜੇਤੂ ਰਿਹਾ। ਉਸ ਨੇ ਪੁਰਸ਼ਾਂ ਦਾ ਥ੍ਰੀ ਪੀ ਟੀ-2 ਫਾਈਨਲ ਜਿੱਤਿਆ। ਮੌਜੂਦਾ ਏਸ਼ੀਆਈ ਖੇਡਾਂ ਦੀ ਚੈਂਪੀਅਨ, ਵਿਸ਼ਵ ਰਿਕਾਰਡਧਾਰੀ ਤੇ ਪਿਛਲੇ ਕੁਝ ਸਮੇਂ ਤੋਂ ਮਹਿਲਾਵਾਂ ਦੀ ਥ੍ਰੀ ਪੀ ਵਿਚ ਭਾਰਤ ਦੀ ਨੰਬਰ ਇਕ ਖਿਡਾਰਨ ਸਿਫਤ ਕੌਰ ਨੇ ਓ. ਐੱਸ. ਟੀ. ਟੀ-2 ਫਾਈਨਲ ਵਿਚ 465.1 ਦਾ ਸਕੋਰ ਬਣਾਇਆ। ਇਸ ਤਰ੍ਹਾਂ ਉਸ ਨੇ ਦੂਜੇ ਸਥਾਨ ’ਤੇ ਰਹੀ ਆਸ਼ੀ ਚੌਕਸੀ ਨੂੰ 2-4 ਨਾਲ ਹਰਾਇਆ।
ਅੰਜੂਮ ਮੌਦਗਿਲ ਸ਼ੂਟਆਫ ਤੋਂ ਬਾਅਦ ਤੀਜੇ ਸਥਾਨ ’ਤੇ ਰਹੀ। ਸਿਫਤ ਨੇ ਬੁੱਧਵਾਰ ਨੂੰ ਮਹਿਲਾਵਾਂ ਦੀ ਥ੍ਰੀ ਪੀ ਓ. ਐੱਸ. ਟੀ. ਟੀ-2 ਵੀ ਜਿੱਤੀ ਸੀ।


author

Aarti dhillon

Content Editor

Related News