ਗੋਲਫਰ ਰਿੱਕੀ ਫਾਊਲਰ ਨਵੰਬਰ ’ਚ ਬਣਨਗੇ ਪਿਤਾ, ਪਤਨੀ ਐਲੀਸਨ ਸਟੋਕ ਹੈ ਗਰਭਵਤੀ
Wednesday, Jun 23, 2021 - 01:27 PM (IST)
ਨਵੀਂ ਦਿੱਲੀ— ਗੋਲਫਰ ਰਿੱਕੀ ਫਾਊਲਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਐਲਾਨ ਕੀਤਾ ਹੈ ਕਿ ਉਹ ਨਵੰਬਰ ’ਚ ਪਿਤਾ ਬਣਨਗੇ। ਰਿੱਕੀ ਦੀ ਇਸ ਪੋਸਟ ’ਚ ਉਹ ਆਪਣੀ ਪਤਨੀ ਐਲੀਸਨ ਸਟੋਕ ਦੇ ਨਾਲ ਦਿਖਾਈ ਦੇ ਰਹੇ ਹਨ ਜਦਕਿ ਐਲੀਸਨ ਖ਼ੂਬਸੂਰਤ ਮੁਸਕੁਰਾਹਟ ਦੇ ਨਾਲ ਉਨ੍ਹਾਂ ਦਾ ਸਵਾਗਤ ਕਰ ਰਹੀ ਹੈ। ਇਸ ਪੋਸਟ ਦੇ ਨਾਲ ਰਿੱਕੀ ਨੇ ਕੈਪਸ਼ਨ ਦਿੱਤੀ- ਨਵੰਬਰ ਦੇ ਲਈ ਰਿਜ਼ਰਵੇਸ਼ਨ। ਫਾਊਲਰ ਪਾਰਟੀ ’ਚ ਤੀਜਾ ਆਵੇਗਾ। ਪਿਤਾ-ਧੀ।