ਜਲੰਧਰ: ਦੂਜੀ ਔਰਤ ਨਾਲ PG 'ਚ ਵੜਿਆ ਸੀ ਹੋਮਗਾਰਡ ਮੁਲਾਜ਼ਮ! ਉਪਰੋਂ ਪਹੁੰਚ ਗਈ ਪਤਨੀ, ਫਿਰ ਹੋਇਆ...

Saturday, Feb 21, 2026 - 07:45 PM (IST)

ਜਲੰਧਰ: ਦੂਜੀ ਔਰਤ ਨਾਲ PG 'ਚ ਵੜਿਆ ਸੀ ਹੋਮਗਾਰਡ ਮੁਲਾਜ਼ਮ! ਉਪਰੋਂ ਪਹੁੰਚ ਗਈ ਪਤਨੀ, ਫਿਰ ਹੋਇਆ...

ਜਲੰਧਰ (ਸੋਨੂੰ)- ਜਲੰਧਰ ਦੇ ਮਕਸੂਦਾਂ ਇਲਾਕੇ 'ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਨੇ ਆਪਣੇ ਹੋਮਗਾਰਡ ਪਤੀ ਨੂੰ ਕਿਸੇ ਹੋਰ ਔਰਤ ਨਾਲ ਇਕ ਪੀ. ਜੀ. 'ਚ ਰੰਗੇ ਹੱਥੀਂ ਕਾਬੂ ਕਰ ਲਿਆ। ਨੰਦਨਪੁਰ ਰੋਡ 'ਤੇ ਹੋਏ ਇਸ ਖ਼ੁਲਾਸੇ ਤੋਂ ਬਾਅਦ ਮੌਕੇ 'ਤੇ ਭਾਰੀ ਹੰਗਾਮਾ ਹੋਇਆ, ਜਿਸ ਤੋਂ ਬਾਅਦ ਮਾਮਲਾ ਥਾਣੇ ਤੱਕ ਪਹੁੰਚ ਗਿਆ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਟੁੱਟੀ ਨਹਿਰ!

ਪਤੀ ਦੇ ਪਹਿਲਾਂ ਵੀ ਰਹੇ ਹਨ ਕਈ ਸੰਬੰਧ 
ਪੀੜਤ ਪਤਨੀ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਪੰਜਾਬ ਪੁਲਸ ਵਿਚ ਹੋਮਗਾਰਡ ਵਜੋਂ ਤਾਇਨਾਤ ਹੈ। ਪਤਨੀ ਦੇ ਅਨੁਸਾਰ ਇਹ ਉਸ ਦੇ ਪਤੀ ਨਾਲ ਦੂਜਾ ਵਿਆਹ ਸੀ ਪਰ ਉਸ ਦਾ ਪਤੀ ਫਿਰ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਦੇ ਪਹਿਲਾਂ ਵੀ ਦੁਬਈ ਅਤੇ ਅਬੋਹਰ ਦੀਆਂ ਔਰਤਾਂ ਨਾਲ ਸੰਬੰਧਾਂ ਨੂੰ ਲੈ ਕੇ ਵਿਵਾਦ ਰਹਿ ਚੁੱਕੇ ਹਨ।

PunjabKesari

ਇਹ ਵੀ ਪੜ੍ਹੋ: ਜਲੰਧਰ 'ਚ ਕਬਾੜ ਬਣੇ 105 ਸਾਲ ਪੁਰਾਣੇ ਟਰੈਕਟਰ ਦਾ ਮੁੱਲ ਪਿਆ 1.25 ਕਰੋੜ ਰੁਪਏ! ਕੈਲਫੋਰਨੀਆ ਨੇ ਖ਼ਰੀਦਿਆ

PunjabKesari

ਫੜੀ ਗਈ ਔਰਤ ਵੀ ਨਿਕਲੀ ਵਿਆਹੁਤਾ 
ਇਸ ਮਾਮਲੇ 'ਚ ਇਕ ਹੋਰ ਹੈਰਾਨੀਜਨਕ ਗੱਲ ਇਹ ਰਹੀ ਕਿ ਜਿਸ ਔਰਤ ਨਾਲ ਪਤੀ ਨੂੰ ਫੜਿਆ ਗਿਆ, ਉਸ ਨੇ ਚੂੜਾ ਪਾਇਆ ਹੋਇਆ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਔਰਤ ਦਾ ਵੀ ਕਿਸੇ ਹੋਰ ਨਾਲ ਲਵ ਮੈਰਿਜ ਹੋਈ ਹੈ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਉਸ ਔਰਤ ਦੇ ਪਤੀ ਨੂੰ ਵੀ ਸੂਚਿਤ ਕਰ ਦਿੱਤਾ ਹੈ। ਥਾਣਾ ਮੁਖੀ ਰਾਕੇਸ਼ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਫੜੇ ਗਏ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸ ਨੂੰ ਕਿਰਨ ਨਾਮਕ ਔਰਤ ਨਾਲ ਫੜਿਆ ਗਿਆ ਹੈ। ਪੁੱਛਗਿੱਛ ਦੌਰਾਨ ਗੁਰਪ੍ਰੀਤ ਨੇ ਦਾਅਵਾ ਕੀਤਾ ਕਿ ਉਸ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ ਅਤੇ ਉਹ ਔਰਤ ਸਿਰਫ਼ ਉਸ ਨੂੰ ਮਿਲਣ ਆਈ ਸੀ। ਦੂਜੇ ਪਾਸੇ ਪੁਲਸ 'ਤੇ ਘਟਨਾ ਦੀ ਵੀਡੀਓ ਡਿਲੀਟ ਕਰਨ ਦੇ ਦੋਸ਼ ਵੀ ਲੱਗੇ ਹਨ। ਥਾਣਾ ਮੁਖੀ ਨੇ ਸਪੱਸ਼ਟ ਕੀਤਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵਾਂ ਪੱਖਾਂ ਦੇ ਬਿਆਨ ਦਰਜ ਕਰਕੇ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਆਤਿਸ਼ੀ ਵੀਡੀਓ ਮਾਮਲਾ: ਜਲੰਧਰ ਪੁਲਸ ਕਮਿਸ਼ਨਰ ਨੂੰ ਸੰਮਨ ਜਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News