ਜਲੰਧਰ ''ਚ ਵੱਡਾ ਹਾਦਸਾ! 20 ਫੁੱਟ ਡੂੰਘੇ ਟੋਏ ''ਚ ਡਿੱਗਣ ਕਾਰਨ ਨੌਜਵਾਨ ਦੀ ਮੌਤ, ਸਿਰ ''ਚ ਖੁੱਭਿਆ ਸਰੀਆ
Monday, Mar 02, 2026 - 12:42 PM (IST)
ਜਲੰਧਰ (ਮਹੇਸ਼, ਸੋਨੂੰ)- ਲੰਮਾ ਪਿੰਡ ਚੌਂਕ ਤੋਂ ਪਿੰਡ ਜੰਡੂ ਸਿੰਘਾ ਨੂੰ ਜਾਂਦੀ ਪੁਰਾਣੀ ਹੁਸ਼ਿਆਰਪੁਰ ਰੋਡ 'ਤੇ ਸਥਿਤ ਪਿੰਡ ਕੰਗਣੀਵਾਲ ਨੇੜੇ ਕਾਫ਼ੀ ਸਮੇਂ ਤੋਂ ਪੁੱਟੇ ਹੋਏ 20 ਡੂੰਘੇ ਟੋਏ ਵਿੱਚ ਡਿੱਗਣ ਨਾਲ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਟੋਇਆ ਪੁੱਲ ਬਣਾਉਣ ਵਾਲੀ ਕੰਪਨੀ ਵੱਲੋਂ ਪੁੱਟਿਆ ਗਿਆ ਸੀ ਅਤੇ ਇਸ ਤੋਂ ਪਹਿਲਾਂ ਵੀ ਇਸ ਟੋਏ ਦੇ ਕਾਰਨ ਕਈ ਹਾਦਸੇ ਹੋ ਚੁੱਕੇ ਹਨ।

ਇਹ ਵੀ ਪੜ੍ਹੋ: ਜਲੰਧਰ ਦੇ ਕਰੀਬ 12 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਪਈਆਂ ਭਾਜੜਾਂ, ਪੁਲਸ ਦਾ ਖ਼ੁਲਾਸਾ

ਇਹ ਇਲਾਕਾ ਜ਼ਿਲ੍ਹਾ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਦੇ ਅਧੀਨ ਆਉਂਦਾ ਹੈ ਅਤੇ ਪਤਾਰਾ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਨੌਜਵਾਨ ਇਸ ਡੂੰਘੇ ਟੋਏ ਬਾਰੇ ਨਾ ਕੋਈ ਜਾਣਕਾਰੀ ਹੋਣ ਕਰਕੇ ਇਸ ਵਿੱਚ ਡਿੱਗ ਪਿਆ ਅਤੇ ਟੋਏ ਦੇ ਅੰਦਰ ਲੱਗੇ ਹੋਏ ਸਰੀਏ ਉਸ ਦੇ ਸਿਰ ਵਿੱਚ ਖੁੱਭ ਗਏ, ਇਸ ਦੌਰਾਨ ਉਕਤ ਨੌਜਵਾਨ ਕਈ ਘੰਟੇ ਤੜਫ਼ਦਾ ਰਿਹਾ, ਜਿਸ ਨਾਲ ਉਸ ਦੀ ਮੌਤ ਹੋ ਗਈ ਅਤੇ ਉਹ ਕਾਫ਼ੀ ਸਮੇਂ ਤੱਕ ਟੋਏ ਦੇ ਵਿੱਚ ਹੀ ਸਮੇਤ ਮੋਟਰਸਾਈਕਲ ਪਿਆ ਰਿਹਾ।
ਇਹ ਵੀ ਪੜ੍ਹੋ: ਹੋਲੇ-ਮਹੱਲੇ ਮੌਕੇ ਸ੍ਰੀ ਕੀਰਤਪੁਰ ਸਾਹਿਬ ਦੇ ਧਾਰਮਿਕ ਸਥਾਨਾਂ ’ਤੇ ਲੱਖਾਂ ਦੀ ਤਾਦਾਦ 'ਚ ਸੰਗਤ ਹੋਈ ਨਤਮਸਤਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
