ਪਤਨੀ ਤੇ ਪ੍ਰੇਮੀ ਤੋਂ ਦੁਖ਼ੀ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ! ਝਾੜੀਆਂ 'ਚੋਂ ਮਿਲੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼
Friday, Feb 20, 2026 - 06:50 PM (IST)
ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਦੇ ਮੁਹੱਲਾ ਟਿੱਬਾ ਸਾਹਿਬ ਦੇ ਰਹਿਣ ਵਾਲੇ ਇਕ ਨੌਜਵਾਨ ਵੱਲੋਂ ਪਤਨੀ ਅਤੇ ਉਸ ਦੇ ਪ੍ਰੇਮੀ ਤੋਂ ਦੁਖ਼ੀ ਹੋ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਾਜੇਸ਼ ਕੁਮਾਰ (38) ਵਜੋਂ ਹੋਈ ਹੈ। ਰਾਜੇਸ਼ ਦੇ ਭਰਾ ਨੇ ਦੱਸਿਆ ਕਿ ਰਾਜੇਸ਼ ਨੂੰ ਉਸ ਦੀ ਪਤਨੀ ਪਿਛਲੇ 7-8 ਮਹੀਨਿਆਂ ਤੋਂ ਬੇਹੱਦ ਤੰਗ-ਪਰੇਸ਼ਾਨ ਕਰ ਰਹੀ ਸੀ ਅਤੇ ਰਾਜੇਸ਼ 'ਤੇ ਤਲਾਕ ਲਈ ਦਬਾਅ ਪਾ ਰਹੀ ਸੀ ਅਤੇ ਉਸ ਨੂੰ ਧਮਕੀਆਂ ਦੇ ਰਹੀ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ ਜਾਰੀ! ਆਖਰੀ ਪੜ੍ਹਾਅ 'ਤੇ ਸਰਦੀ, ਵਿਭਾਗ ਵੱਲੋਂ 25 ਫਰਵਰੀ ਤੱਕ ਵੱਡੀ ਭਵਿੱਖਬਾਣੀ

ਉਸ ਨੇ ਦੱਸਿਆ ਕਿ ਰਾਜੇਸ਼ ਦੀ ਪਤਨੀ ਇਕ ਹਸਪਤਾਲ ਵਿਚ ਨਰਸਿੰਗ ਦਾ ਕੰਮ ਕਰਦੀ ਸੀ ਅਤੇ ਨੌਕਰੀ ਦੌਰਾਨ ਹੀ ਉਸ ਦੀ ਹਸਪਤਾਲ ਵਿਚ ਲੈਬ ਦਾ ਕੰਮ ਕਰਨ ਵਾਲੇ ਪਰਮਜੀਤ ਨਾਂ ਦੇ ਸ਼ਖ਼ਸ ਨਾਲ ਨਾਜਾਇਜ਼ ਸੰਬੰਧ ਬਣ ਗਏ ਸਨ। ਉਹ ਰਾਜੇਸ਼ ਨੂੰ ਇਹੀ ਕਹਿੰਦੀ ਸੀ ਕਿ ਉਹ ਹੁਣ ਉਸ ਨਾਲ ਨਹੀਂ ਰਹਿਣਾ ਚਾਹੁੰਦੀ ਤੇ ਪਰਮਜੀਤ ਨਾਲ ਰਹਿਣਾ ਚਾਹੁੰਦੀ ਹੈ। ਇਸੇ ਕਰਕੇ ਘਰ ਵਿਚ ਕਲੇਸ਼ ਰਹਿੰਦਾ ਸੀ। ਕੱਲ੍ਹ ਵੀ ਰਾਜੇਸ਼ ਦੀ ਪਤਨੀ ਨੇ ਤਲਾਕ ਦੇ ਪੇਪਰਾਂ 'ਤੇ ਦਸਤਖ਼ਤ ਕਰਨ ਨੂੰ ਲੈ ਕੇ ਦਬਾਅ ਪਾਇਆ ਸੀ ਜਿਸ ਤੋਂ ਬਾਅਦ ਰਾਜੇਸ਼ ਘਰੋਂ ਚਲਾ ਗਿਆ ਸੀ। ਅਸੀਂ ਉਸ ਦੀ ਬੇਹੱਦ ਭਾਲ ਕੀਤੀ ਪਰ ਉਹ ਨਹੀਂ ਮਿਲਿਆ ਸੀ। ਅੱਜ ਉਸ ਦੀ ਲਾਸ਼ ਸਾਨੂੰ ਫੁੱਟਬਾਲ ਦੀ ਗਰਾਊਂਡ ਨੇੜਿਓਂ ਝਾੜੀਆਂ ਵਿਚੋਂ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ: 'ਰੰਗਲਾ ਪੰਜਾਬ' ਹੁਣ 'ਖ਼ੂਨੀ ਪੰਜਾਬ' ਬਣਿਆ, 2027 'ਚ ਅਕਾਲੀ ਦਲ ਦੀ ਵਾਪਸੀ ਤੈਅ: ਬਿਕਰਮ ਮਜੀਠੀਆ
ਮਾਮਲੇ ਤੋਂ ਬਾਅਦ ਪੁਲਸ ਵੱਲੋਂ ਨੌਜਵਾਨ ਦੀ ਮਾਤਾ ਦੇ ਬਿਆਨਾਂ 'ਤੇ ਪਤਨੀ, ਉਸ ਦੇ ਪ੍ਰੇਮੀ ਅਤੇ ਪਤਨੀ ਦੀ ਭੂਆ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਅਤੇ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਉਦੋਂ ਤੱਕ ਰਾਜੇਸ਼ ਕੁਾਮਰ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਖ਼ੁਦ ਮਹਿਫ਼ੂਜ਼ ਨਹੀਂ ਸੱਤਾਧਾਰੀ! ਤਰਨਤਾਰਨ 'ਚ ਹੁਣ ਤੱਕ ਹੋਏ 'ਆਪ' ਦੇ 7 ਆਗੂਆਂ ਦੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
36 ਦਿਨਾਂ ਬਾਅਦ ਇਟਲੀ ਤੋਂ ਪਿੰਡ ਪਰਤੀ ਨੌਜਵਾਨ ਦੀ ਮ੍ਰਿਤਕ ਦੇਹ, ਧਾਹਾਂ ਮਾਰ ਰੋਂਦਿਆਂ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਈ
