35 ਲੱਖ ਲਾ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਪਤੀ ਦੇ ਸੁਫ਼ਨੇ ਕਰ ''ਤੇ ਚਕਨਾਚੂਰ
Tuesday, Mar 03, 2026 - 05:51 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਕੈਨੇਡਾ ਜਾਣ ਦੇ ਚਾਹਵਾਨ ਇਕ ਨੌਜਵਾਨ ਨਾਲ ਉਸ ਦੀ ਪਤਨੀ ਵੱਲੋਂ 35 ਲੱਖ ਰੁਪਏ ਦੀ ਧੋਖਾਦੇਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਕਕਰਾਰ ਮੁਤਾਬਕ ਪਤੀ ਨੂੰ ਵਿਦੇਸ਼ ਨਾ ਬੁਲਾਉਣ ਅਤੇ ਧੋਖਾ ਦੇਣ ਦੇ ਦੋਸ਼ ਹੇਠ ਲੜਕੀ ਅਤੇ ਉਸ ਦੇ ਭਰਾ ਵਿਰੁੱਧ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਸਾਹਿਲ ਪੁੱਤਰ ਗੁਰਪਾਲ ਰਾਮ ਵਾਸੀ ਪਿੰਡ ਕਮਾਮ ਨੇ ਦੱਸਿਆ ਕਿ ਉਹ ਕੈਨੇਡਾ ਜਾਣ ਦਾ ਇੱਛੁਕ ਸੀ। ਇਸ ਸਬੰਧੀ ਉਸ ਨੇ ਆਪਣੇ ਇਕ ਰਿਸ਼ਤੇਦਾਰ ਰਾਹੀਂ ਰਵਿੰਦਰ ਕੌਰ ਪੁੱਤਰੀ ਬ੍ਰਿਜ ਲਾਲ ਵਾਸੀ ਫਿਲੌਰ ਦੇ ਪਰਿਵਾਰ ਨਾਲ ਰਿਸ਼ਤੇ ਸਬੰਧੀ ਗੱਲ ਕੀਤੀ, ਜੋ ਕੈਨੇਡਾ ਜਾਣਾ ਚਾਹੁੰਦੀ ਸੀ ਪਰ ਪੈਸੇ ਦੀ ਘਾਟ ਸੀ। ਦੋਵਾਂ ਪਰਿਵਾਰਾਂ ’ਚ ਇਹ ਤੈਅ ਹੋਇਆ ਕਿ ਸਾਹਿਲ ਸਾਰਾ ਖਰਚਾ ਕਰੇਗਾ ਅਤੇ ਬਦਲੇ ’ਚ ਰਵਿੰਦਰ ਕੌਰ ਉਸ ਨੂੰ ਕੈਨੇਡਾ ਬੁਲਾਵੇਗੀ। ਇਸੇ ਸਬੰਧ ’ਚ 21 ਅਕਤੂਬਰ 2019 ਨੂੰ ਦੋਵਾਂ ਦਾ ਵਿਆਹ ਹੋ ਗਿਆ।
ਇਹ ਵੀ ਪੜ੍ਹੋ-ਪੰਜਾਬ: ਬਦਮਾਸ਼ਾਂ ਨੇ ਪੁਲਸ ਪਾਰਟੀ 'ਤੇ ਕਰ'ਤੀ ਤਾਬੜਤੋੜ ਫਾਇਰਿੰਗ, ਇਕ ਮੁਲਾਜ਼ਮ ਦੇ ਲੱਗੀ ਗੋਲੀ
ਸਾਹਿਲ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਰਵਿੰਦਰ ਕੌਰ ਦੀ ਆਈਲੈਟਸ ਦੀ ਫੀਸ ਤੋਂ ਲੈ ਕੇ ਕੈਨੇਡਾ ਜਾਣ ਤੱਕ ਦਾ ਸਾਰਾ ਖਰਚਾ ਚੁੱਕਿਆ। ਇਸ ਦੌਰਾਨ ਲੱਗਭਗ 8.54 ਲੱਖ ਰੁਪਏ ਫੀਸ, 5.65 ਲੱਖ ਰੁਪਏ ਜੀ. ਆਈ. ਸੀ., 1 ਲੱਖ ਰੁਪਏ ਦੀਆਂ ਟਿਕਟਾਂ ਅਤੇ ਹੋਰ ਖਰੀਦਦਾਰੀ ਸਮੇਤ ਲੱਖਾਂ ਰੁਪਏ ਖਰਚ ਕੀਤੇ ਗਏ। ਵਿਦੇਸ਼ ਪਹੁੰਚਣ ਤੋਂ ਬਾਅਦ ਵੀ ਸਾਹਿਲ ਨੇ ਅਗਲੇ ਸਮੈਸਟਰਾਂ ਦੀ ਫੀਸ ਅਤੇ ਵਰਕ ਪਰਮਿਟ ਲਈ ਪੈਸੇ ਭੇਜੇ।
ਇਹ ਵੀ ਪੜ੍ਹੋ- ਪੰਜਾਬ 'ਚ ਮਾਰਚ ਮਹੀਨੇ ਹੀ ਗਰਮੀ ਦਾ ਅਹਿਸਾਸ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦੇ ਰਹਿਣਗੇ ਹਾਲਾਤ
ਪਤੀ ਨੇ ਦੋਸ਼ ਲਾਇਆ ਕਿ ਜਦੋਂ ਉਸ ਦੀ ਪਤਨੀ ਨੇ ਉਸ ਨੂੰ ਸਪਾਂਸਰਸ਼ਿਪ ਭੇਜੀ ਤਾਂ ਇਕ ਸਾਜ਼ਿਸ਼ ਤਹਿਤ ਅੰਬੈਸੀ ’ਚ ਗਲਤ ਦਸਤਾਵੇਜ਼ ਲਾ ਦਿੱਤੇ ਗਏ ਤਾਂ ਜੋ ਉਸ ਦਾ ਵੀਜ਼ਾ ਰੱਦ ਹੋ ਜਾਵੇ। ਲੱਗਭਗ 35 ਲੱਖ ਰੁਪਏ ਖਰਚਣ ਦੇ ਬਾਵਜੂਦ ਪਤਨੀ ਨੇ ਉਸ ਨੂੰ ਵਿਦੇਸ਼ ਨਹੀਂ ਬੁਲਾਇਆ। ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਕੀਤੀ ਪੜਤਾਲ ਤੋਂ ਬਾਅਦ ਥਾਣਾ ਸਦਰ ਬੰਗਾ ਦੀ ਪੁਲਸ ਨੇ ਰਵਿੰਦਰ ਕੌਰ ਅਤੇ ਉਸ ਦੇ ਭਰਾ ਜਤਿੰਦਰ ਕੁਮਾਰ ਵਿਰੁੱਧ ਭਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- AI ਨੇ ਮੌਸਮ ਦੀ ਭਵਿੱਖਬਾਣੀ ’ਚ ਲਿਆਂਦੀ ਵੱਡੀ ਕ੍ਰਾਂਤੀ; ਖੇਤੀਬਾੜੀ ਲਈ ਵੀ ਹੋ ਰਹੀ ਵਰਦਾਨ ਸਾਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
