ਦਿਲ-ਦਹਿਲਾਉਣ ਵਾਲੀ ਘਟਨਾ! ਖੇਤਾਂ ਵੱਲ ਪਿਤਾ ਨੂੰ ਖਾਣਾ ਦੇਣ ਗਏ ਜਵਾਕ ਨੂੰ ਕੁੱਤਿਆਂ ਨੇ ਨੋਚਿਆ, ਹੋਈ ਦਰਦਨਾਕ ਮੌਤ
Friday, Feb 27, 2026 - 06:23 PM (IST)
ਜਲੰਧਰ/ ਸੁਲਤਾਨਪੁਰ ਲੋਧੀ (ਸੋਨੂੰ)- ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਸੁਲਤਾਨਪੁਰ ਲੋਧੀ ਵਿੱਚ ਇਕ ਦਿਲ-ਦਹਿਲਾ ਦੇਣ ਵਾਲੀ ਘਟਨਾ ਵਾਰਰੀ, ਜਿੱਥੇ ਅਵਾਰਾ ਕੁੱਤਿਆਂ ਦੇ ਝੁੰਡ ਨੇ ਖੇਤਾਂ ਵਿੱਚ ਆਪਣੇ ਪਿਤਾ ਨੂੰ ਖਾਣਾ ਦੇਣ ਗਏ ਇਕ ਬੱਚੇ 'ਤੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਬੱਚੇ ਨੂੰ ਬੇਰਹਿਮੀ ਨਾਲ ਜ਼ਖ਼ਮੀ ਕਰ ਦਿੱਤਾ। ਪਰਿਵਾਰ ਜ਼ਖ਼ਮੀ ਹਾਲਾਤ ਵਿਚ ਬੱਚੇ ਨੂੰ ਇਲਾਜ ਲਈ ਜਲੰਧਰ ਸਿਵਲ ਹਸਪਤਾਲ ਲੈ ਕੇ ਆਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬੱਚਾ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ: SGPC ਵੱਲੋਂ ਗਿਆਨੀ ਰਘਬੀਰ ਸਿੰਘ 'ਤੇ ਸੁਣਾਏ ਫ਼ੈਸਲੇ ਬਾਰੇ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ
ਮੂਲ ਰੂਪ ਵਿਚ ਪਰਿਵਾਰ ਉੱਤਰ ਪ੍ਰਦੇਸ਼ ਦੇ ਬਹਿਰਾਈਚ ਦਾ ਰਹਿਣ ਵਾਲਾ ਹੈ। ਮਿਲੀ ਜਾਣਕਾਰੀ ਮੁਤਾਬਕ ਬੱਚਾ ਅੱਜ ਦੁਪਹਿਰ ਆਪਣੀ ਮਾਂ ਨਾਲ ਆਪਣੇ ਪਿਤਾ ਨੂੰ ਖਾਣਾ ਦੇਣ ਲਈ ਖੇਤਾਂ ਵਿੱਚ ਗਿਆ ਸੀ, ਇਸੇ ਦੌਰਾਨ ਉਸ 'ਤੇ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ। ਪਿਤਾ ਨੇ ਦੱਸਿਆ ਕਿ ਉਹ ਖੇਤਾਂ ਵਿੱਚ ਆਲੂ ਬੀਜ ਰਿਹਾ ਸੀ ਜਦੋਂ ਉਸ ਦਾ ਪੁੱਤਰ ਅਤੇ ਪਤਨੀ ਖਾਣਾ ਦੇਣ ਲਈ ਪਹੁੰਚੇ। ਫਿਰ ਪੁੱਤਰ ਨੇ ਬਾਥਰੂਮ ਜਾਣ ਲਈ ਕਿਹਾ, ਜਿੱਥੇ 5 ਤੋਂ 6 ਕੁੱਤਿਆਂ ਦੇ ਇਕ ਝੁੰਢ ਨੇ ਉਸ 'ਤੇ ਹਮਲਾ ਕਰ ਦਿੱਤਾ।

ਬੇਟੇ ਦੇ ਰੌਲਾ ਪਾਉਣ ਮਗਰੋਂ ਪਤੀ-ਪਤਨੀ ਭੱਜੇ ਅਤੇ ਬੇਟੇ ਨੂੰ ਕੁੱਤਿਆਂ ਨੂੰ ਬੜੀ ਮੁਸ਼ਕਿਲ ਨਾਲ ਛੁਡਵਾਇਆ। ਇਸ ਘਟਨਾ ਵਿੱਚ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ ਸੀ, ਉਸ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਡੂੰਘੇ ਸਦਮੇ ਵਿੱਚ ਹੈ।
ਇਹ ਵੀ ਪੜ੍ਹੋ: ਗੈਸ-ਸਿਲੰਡਰ ਵਾਲੇ ਖ਼ਪਤਕਾਰਾਂ ਲਈ ਅਹਿਮ ਖ਼ਬਰ! ਇੰਝ ਹੋ ਰਹੀ ਕਾਲਾਬਾਜ਼ਾਰੀ, ਰਹੋ ਸਾਵਧਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
