ਜਹਾਜ਼ ਚੜ੍ਹਦੇ ਹੀ ਬੰਦੇ ਦੀ ਮੌਤ, ਪਤਨੀ ਸਣੇ ਜਾ ਰਿਹਾ ਸੀ ਇਟਲੀ, ਸੁਫ਼ਨਾ ਰਹਿ ਗਿਆ ਅਧੂਰਾ

Thursday, Feb 19, 2026 - 10:00 AM (IST)

ਜਹਾਜ਼ ਚੜ੍ਹਦੇ ਹੀ ਬੰਦੇ ਦੀ ਮੌਤ, ਪਤਨੀ ਸਣੇ ਜਾ ਰਿਹਾ ਸੀ ਇਟਲੀ, ਸੁਫ਼ਨਾ ਰਹਿ ਗਿਆ ਅਧੂਰਾ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਇੱਥੇ ਮੂਨਕਾਂ ਨਾਲ ਸਬੰਧਿਤ ਇਕ ਵਿਅਕਤੀ ਦੀ ਦਿੱਲੀ ਤੋਂ ਇਟਲੀ ਜਾ ਰਹੇ ਜਹਾਜ਼ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਪਰਗਣ ਸਿੰਘ (66) ਦੀ ਪਤਨੀ ਗੁਰਦੀਪ ਕੌਰ ਨੇ ਦੱਸਿਆ ਕਿ ਬੀਤੇ ਦਿਨ ਸਾਡੀ ਦੋਹਾਂ ਦੀ ਆਪਣੇ ਬੱਚਿਆਂ ਕੋਲ ਇਟਲੀ ਜਾਣ ਲਈ ਜਹਾਜ਼ ਦੀ ਫਲਾਈਟ ਸੀ।

ਇਹ ਵੀ ਪੜ੍ਹੋ : ਬਿਨਾਂ ਪ੍ਰਿੰਸੀਪਲਾਂ ਤੋਂ ਚੱਲ ਰਹੇ ਪੰਜਾਬ ਦੇ 51 ਫੀਸਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ

ਇਸ ਸਬੰਧੀ ਅਸੀਂ ਦੋਵੇਂ ਜਣੇ ਜਹਾਜ਼ ਅੰਦਰ ਬੈਠ ਗਏ। ਕੁੱਝ ਸਮੇਂ ਬਾਅਦ ਮੇਰੇ ਪਤੀ ਬੇਹੋਸ਼ ਹੋ ਗਏ। ਡਾਕਟਰਾਂ ਨੇ ਉਨ੍ਹਾਂ ਦਾ ਮੁਆਇਨਾ ਕੀਤਾ ਤਾਂ ਪਰਗਣ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸ ਦਾ ਆਪਣੇ ਬੱਚਿਆਂ ਨੂੰ ਮਿਲਣ ਦਾ ਸੁਫ਼ਨਾ ਅਧੂਰਾ ਹੀ ਰਹਿ ਗਿਆ।

ਇਹ ਵੀ ਪੜ੍ਹੋ : MP ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਸਬੰਧੀ ਸਰਕਾਰ ਨੇ ਦਿੱਤਾ ‘ਹਿੱਟ ਲਿਸਟ’ ਦਾ ਹਵਾਲਾ

ਇਸ ਸਬੰਧੀ ਪੂਰੀ ਕਾਰਵਾਈ ਕਰਨ ਉਪਰੰਤ ਮ੍ਰਿਤਕ ਦੇਹ ਨੂੰ ਪਿੰਡ ਮੂਨਕ ਖੁਰਦ ਵਿਖੇ ਲਿਆਂਦਾ ਗਿਆ। ਇਸ ਘਟਨਾ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News