ਪ੍ਰੋ ਕਬੱਡੀ ਲੀਗ : ਰੌਮਾਂਚਕ ਮੈਚ ''ਚ ਤੇਲੁਗੁ ਤੋਂ ਹਾਰੀ ਮੁੰਬਈ

08/19/2017 11:12:45 PM

ਲਖਨਾਊ— ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ 'ਚ ਸ਼ੁਨੀਵਾਰ ਨੂੰ ਤੇਲੁਗੁ ਟਾਈਟੰਸ ਨੇ ਯੂ ਮੁੱਬਾ ਨੂੰ 37-32 ਨਾਲ ਹਰਾ ਕੇ ਦੂਸਰੀ ਜਿੱਤ ਦਰਜ ਕੀਤੀ। ਤੇਲੁਗੁ ਦੀ ਇਹ 10 ਮੈਚਾਂ 'ਚ ਸਿਰਫ ਦੂਸਰੀ ਜਿੱਤ ਹੈ ਅਤੇ ਇਸ ਤੋਂ ਬਾਅਦ ਉਹ 17 ਅੰਕਾਂ ਨਾਲ ਆਪਣੇ ਗਰੁੱਪ 'ਚ ਚੌਥੇ ਸਥਾਨ 'ਤੇ ਪਹੁੰਚ ਗਈ ਹੈ। ਮੁੰਬਈ 16 ਅੰਕਾਂ ਦੇ ਨਾਲ ਤੀਸਰੇ ਸਥਾਨ 'ਤੇ ਹੈ। ਤੇਲੁਗੁ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਮੁੰਬਈ ਖਿਲਾਫ ਹਮਲਾ ਕਰਦੇ ਹੋਏ ਦਬਾਅ 'ਚ ਰੱਖਿਆ ਅਤੇ ਪਹਿਲੇ ਹਾਫ ਤਕ 19-15 ਦੇ ਸਕੋਰ ਨਾਲ ਬੜ੍ਹਤ ਹਾਸਲ ਕੀਤੀ। ਦੂਸਰੇ ਹਾਫ 'ਚ ਮੁੰਬਈ ਨੇ ਵਾਪਸੀ ਦੀ ਪੂਰੀ ਕੋਸ਼ਿਸ਼ ਕੀਤੀ ਅਤੇ 31ਵੇਂ ਮਿੰਟ 'ਚ ਸ਼ਬੀਰ ਬਾਪੂ ਦੀ ਸਫਲ ਰੇਡ ਤੋਂ 4 ਅੰਕ ਜੋੜਦੇ ਹੋਏ 25-27 ਕਰ ਦਿੱਤਾ ਅਤੇ 32ਵੇਂ ਮਿੰਟ 'ਚ 27-27 ਦੇ ਨਾਲ ਸਕੋਰ ਬਰਾਬਰ ਹੋ ਗਿਆ। ਹਾਲਾਂਕਿ ਇਸ ਤੋਂ ਬਾਅਦ ਤੇਲੁਗੁ ਨੇ ਫਿਰ ਪੂਰਾ ਜੋਰ ਲਗਾਉਦਿਆ ਹੋਇਆ ਮੁੰਬਈ 'ਤੇ ਬੜ੍ਹਤ ਹਾਸਲ ਕੀਤੀ ਜੋ ਆਖਰ ਤਕ ਕਾਇਮ ਰਹੀ।


Related News