ਮੁੰਬਈ ਦੇ 50 ਤੋਂ ਵੱਧ ਹਸਪਤਾਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Tuesday, Jun 18, 2024 - 11:26 PM (IST)
ਨੈਸ਼ਨਲ ਡੈਸਕ - ਮੁੰਬਈ ਦੇ 50 ਤੋਂ ਵੱਧ ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮੁੰਬਈ ਦੇ ਜਸਲੋਕ ਹਸਪਤਾਲ, ਰਹੇਜਾ ਹਸਪਤਾਲ, ਸੇਵਨ ਹਿੱਲ ਹਸਪਤਾਲ, ਕੋਹਿਨੂਰ ਹਸਪਤਾਲ, ਕੇਈਐਮ ਹਸਪਤਾਲ, ਜੇਜੇ ਹਸਪਤਾਲ, ਸੇਂਟ ਜਾਰਜੀਆ ਸਮੇਤ ਕਈ ਹਸਪਤਾਲਾਂ ਨੂੰ ਇਹ ਧਮਕੀ ਮਿਲੀ ਹੈ।
ਇਹ ਵੀ ਪੜ੍ਹੋ- ਤੇਜ਼ ਰਫਤਾਰ ਕੈਂਟਰ ਨੇ 6 ਵਾਹਨਾਂ ਨੂੰ ਮਾਰੀ ਟੱਕਰ; ਗੱਡੀਆਂ ਦੇ ਉੱਡੇ ਪਰਖੱਚੇ, ਕਾਂਸਟੇਬਲ ਦੀ ਮੌਤ
ਇਹ ਧਮਕੀ ਹਸਪਤਾਲਾਂ ਨੂੰ ਈਮੇਲ ਰਾਹੀਂ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪੁਲਸ ਨੇ ਸਰਗਰਮ ਹੋ ਕੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਉਸ ਵੀਪੀਐਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਰਾਹੀਂ ਮੇਲ ਭੇਜਿਆ ਗਿਆ ਸੀ। ਇਸ ਧਮਕੀ ਦੇ ਪਿੱਛੇ ਦੇ ਇਰਾਦੇ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਹਿੰਦੂਜਾ ਕਾਲਜ ਨੂੰ ਵੀ ਮਿਲੀ ਧਮਕੀ
ਮੁੰਬਈ ਪੁਲਸ ਨੇ ਦੱਸਿਆ ਕਿ ਮੁੰਬਈ ਦੇ ਹਿੰਦੂਜਾ ਕਾਲਜ ਆਫ ਕਾਮਰਸ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਦਿੱਤੀ ਗਈ ਹੈ। ਸਥਾਨਕ ਬੰਬ ਨਿਰੋਧਕ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ। ਮੁੰਬਈ ਦੇ ਵੀਪੀ ਰੋਡ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਪਤਨੀ ਦੀ ਮੌਤ ਤੋਂ ਦੁਖੀ ਅਸਾਮ ਦੇ ਗ੍ਰਹਿ ਸਕੱਤਰ ਨੇ ICU 'ਚ ਖੁਦ ਨੂੰ ਮਾਰੀ ਗੋਲੀ, ਮੌਕੇ 'ਤੇ ਹੀ ਹੋਈ ਮੌਤ
ਦੱਸ ਦੇਈਏ ਕਿ ਸੋਮਵਾਰ ਨੂੰ ਵੀ ਮੁੰਬਈ ਦੇ ਮੀਰਾ ਰੋਡ ਸਥਿਤ ਇੱਕ ਹਸਪਤਾਲ ਨੂੰ ਈਮੇਲ ਰਾਹੀਂ ਧਮਕੀ ਦਿੱਤੀ ਗਈ ਸੀ। ਈਮੇਲ ਵਿੱਚ ਕਿਹਾ ਗਿਆ ਹੈ ਕਿ ਹਸਪਤਾਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਪੁਲਸ ਨੇ ਬੈਰੀਕੇਡ ਲਗਾ ਕੇ ਲੋਕਾਂ ਦੀ ਆਵਾਜਾਈ ਨੂੰ ਰੋਕ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e