ਘਰਾਂ ਦੀਆਂ ਕੀਮਤਾਂ ’ਚ ਵਾਧੇ ਦੇ ਮਾਮਲੇ ’ਚ ਮੁੰਬਈ ਤੀਸਰੇ ਸਥਾਨ ’ਤੇ, ਦਿੱਲੀ 5ਵੇਂ ਸਥਾਨ ’ਤੇ

06/14/2024 5:13:43 PM

ਨਵੀਂ ਦਿੱਲੀ (ਭਾਸ਼ਾ) - ਇਸ ਸਾਲ ਜਨਵਰੀ-ਮਾਰਚ ਦੌਰਾਨ ਘਰਾਂ ਦੀਆਂ ਕੀਮਤਾਂ ’ਚ ਵਾਧੇ ਦੇ ਮਾਮਲੇ ’ਚ ਕੌਮਾਂਤਰੀ ਪੱਧਰ ਦੇ ਟਾਪ 44 ਸ਼ਹਿਰਾਂ ’ਚ ਮੁੰਬਈ ਤੀਸਰੇ ਅਤੇ ਦਿੱਲੀ ਪੰਜਵੇਂ ਸਥਾਨ ’ਤੇ ਹੈ।

ਰੀਅਲ ਅਸਟੇਟ ਸਲਾਹਕਾਰ ਕੰਪਨੀ ਨਾਈਟ ਫ੍ਰੈਂਕ ਦੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਨਾਈਟ ਫ੍ਰੈਂਕ ਦੀ ਪਿਛਲੇ ਸਾਲ ਇਸੇ ਮਿਆਦ ਦੀ ਰਿਪੋਰਟ ’ਚ ਮੁੰਬਈ ਛੇਵੇਂ ਅਤੇ ਦਿੱਲੀ 17ਵੇਂ ਸਥਾਨ ’ਤੇ ਸੀ।

ਇਹ ਵੀ ਪੜ੍ਹੋ :     ਸਰਕਾਰ ਨੇ ਦਿੱਤੀ ਖੁਸ਼ਖਬਰੀ, ਮੁਫ਼ਤ 'ਚ ਆਧਾਰ ਅਪਡੇਟ ਕਰਨ ਦੀ ਸਮਾਂ ਮਿਆਦ ਵਧਾਈ

ਮਨੀਲਾ ਘਰਾਂ ਦੀਆਂ ਕੀਮਤਾਂ ਦੇ ਮਾਮਲੇ ’ਚ 26.2 ਫੀਸਦੀ ਦੇ ਸਾਲਾਨਾ ਵਾਧੇ ਨਾਲ ਪਹਿਲੇ ਸਥਾਨ ’ਤੇ ਹੈ, ਜਦਕਿ ਟੋਕੀਓ 12.5 ਫੀਸਦੀ ਦੇ ਸਾਲਾਨਾ ਵਾਧੇ ਨਾਲ ਦੂਜੇ ਸਥਾਨ ’ਤੇ ਹੈ।

ਨਾਈਟ ਫ੍ਰੈਂਕ ਨੇ ਆਪਣੀ ਰਿਪੋਰਟ ‘ਪ੍ਰਾਈਮ ਗਲੋਬਲ ਸਿਟੀਜ਼ ਇੰਡੈਕਸ ਕਿਊ 1, 2024’ ’ਚ ਕਿਹਾ ਕਿ ਮੁੰਬਈ ’ਚ ਮਾਰਚ ਤਿਮਾਹੀ ਵਿਚ ਪ੍ਰਮੁੱਖ ਰਿਹਾਇਸ਼ੀ ਹਿੱਸਿਆਂ ਦੀਆਂ ਕੀਮਤਾਂ ’ਚ 11.5 ਫੀਸਦੀ ਦਾ ਸਾਲਾਨਾ ਵਾਧਾ ਹੋਇਆ ਹੈ।

ਇਸ ਸੂਚੀ ’ਚ ਦਿੱਲੀ ਪਿਛਲੇ ਸਾਲ 17ਵੇਂ ਸਥਾਨ ’ਤੇ ਸੀ। ਇਸ ਸਾਲ ਜਨਵਰੀ-ਮਾਰਚ ਤਿਮਾਹੀ ’ਚ ਦਿੱਲੀ 5ਵੇਂ ਸਥਾਨ ’ਤੇ ਹੈ। ਹਾਲਾਂਕਿ ਬੈਂਗਲੁਰੂ ਦੀ ਰੈਂਕਿੰਗ ’ਚ 2024 ਦੀ ਪਹਿਲੀ ਤਿਮਾਹੀ ’ਚ ਗਿਰਾਵਟ ਰਹੀ ਅਤੇ ਉਹ 17ਵੇਂ ਸਥਾਨ ’ਤੇ ਰਿਹਾ।

ਇਹ ਵੀ ਪੜ੍ਹੋ :      16ਵੇਂ ਜਨਮਦਿਨ ਦਾ ਕੇਕ ਕੱਟਣ ਤੋਂ ਬਾਅਦ, PUBG ਖੇਡਦਿਆ ਮੁੰਡੇ ਨੂੰ ਆਈ ਮੌਤ

ਪਿਛਲੇ ਸਾਲ ਇਸੇ ਮਿਆਦ ’ਚ ਬੈਂਗਲੁਰੂ 16ਵੇਂ ਸਥਾਨ ’ਤੇ ਸੀ। ਜਨਵਰੀ-ਮਾਰਚ ’ਚ ਬੈਂਗਲੁਰੂ ’ਚ ਘਰਾਂ ਦੀਆਂ ਕੀਮਤਾਂ ’ਚ 4.8 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਨਾਈਟ ਫ੍ਰੈਂਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼ਿਸ਼ੀਰ ਬੈਜਲ ਨੇ ਕਿਹਾ ਕਿ ਰਿਹਾਇਸ਼ੀ ਜਾਇਦਾਦਾਂ ਲਈ ਮਜ਼ਬੂਤ ਮੰਗ ਦਾ ਰੁਝਾਨ ਕੌਮਾਂਤਰੀ ਘਟਨਾ ਰਹੀ ਹੈ।

ਉਨ੍ਹਾਂ ਕਿਹਾ,‘‘ਇਨ੍ਹਾਂ ਖੇਤਰਾਂ ’ਚ ਆਪਣੇ ਹਮਰੁਤਬਾਂ ਵਾਂਗ ਪ੍ਰਾਈਮ ਗਲੋਬਲ ਸਿਟੀਜ਼ ਇੰਡੈਕਸ ’ਤੇ ਮੁੰਬਈ ਅਤੇ ਨਵੀਂ ਦਿੱਲੀ ਦੀ ਬਿਹਤਰ ਰੈਕਿੰਗ ​​ਵਿਕਰੀ ਵਾਧੇ ਦੀ ਮਾਤਰਾ ’ਚ ਮਜ਼ਬੂਤੀ ਨਾਲ ਰੇਖਾਕ੍ਰਿਤ ਕੀਤੀ ਗਈ ਸੀ।

ਇਹ ਵੀ ਪੜ੍ਹੋ :      ਬਰਖ਼ਾਸਤ ਕਰਮਚਾਰੀਆਂ ਨੇ ਐਲੋਨ ਮਸਕ ਅਤੇ ਸਪੇਸਐਕਸ’ ਖਿਲਾਫ ਮੁਕੱਦਮਾ ਦਰਜ ਕੀਤਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News