ਇਟਲੀ ਕਬੱਡੀ ਖਿਡਾਰੀ ਗੱਬਰ ਧਨੌਰੀ ਦਾ ਵਿਸ਼ੇਸ਼ ਸਨਮਾਨ

Friday, Jun 21, 2024 - 11:05 AM (IST)

ਇਟਲੀ ਕਬੱਡੀ ਖਿਡਾਰੀ ਗੱਬਰ ਧਨੌਰੀ ਦਾ ਵਿਸ਼ੇਸ਼ ਸਨਮਾਨ

ਮਿਲਾਨ (ਸਾਬੀ ਚੀਨੀਆ) - ਕਬੱਡੀ ਖੇਡ ਖੇਤਰ ਅੰਦਰ ਦਮਦਾਰ ਖੇਡ ਦੇ ਪ੍ਰਦਰਸ਼ਨ ਸਦਕਾ ਅੰਤਰਰਾਸ਼ਟਰੀ ਪੱਧਰ ਤੱਕ ਦੇ ਖੇਡ ਮੈਦਾਨਾਂ ਅੰਦਰ ਵਾਹਵਾਹੀ ਖੱਟਣ ਵਾਲੇ ਰੋਪੜ ਜਿਲੇ ਨਾਲ ਸਬੰਧਿਤ ਧਾਵੀ ਗੱਭਰ ਧਨੌਰੀ ਦਾ ਇਟਲੀ ਦੇ ਵੈਰੋਨਾ ਵਿਖੇ ਕਬੱਡੀ ਕੱਪ ਤੇ ਵਿਸ਼ੇਸ਼ ਤੌਰ ਤੇ ਸੋਨੇ ਦੀ ਚੈਨੀ ਨਾਲ ਸਨਮਾਨ ਕੀਤਾ ਗਿਆ ਹੈ।
ਪ੍ਰਸਿੱਧ ਖੇਡ ਪ੍ਰਮੋਟਰ ਸ: ਗੁਰਿੰਦਰ ਸਿੰਘ ਸੋਮਲ ਦੀ ਤਰਫੋਂ ਇਸ ਖਿਡਾਰੀ ਨੂੰ ਇਹ ਵਾਕਾਰੀ ਸਨਮਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਵੈਰੋਨਾ ਵਿਚੈਂਸਾ ਦੁਆਰਾ ਪ੍ਰਦਾਨ ਕੀਤਾ ਗਿਆ ਹੈ। ਗੱਭਰ ਧਨੌਰੀ ਨੂੰ ਸੋਨੇ ਦੀ ਚੈਨੀ ਨਾਲ ਸਨਮਾਨਿਤ ਕਰਨ ਸਮੇਂ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੈਰੋਨਾ ਵਿਚੈਂਸਾ ਦੇ ਸਮੁੱਚੇ ਆਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਤੇ ਵੱਖ-ਵੱਖ ਖੇਤਰਾਂ ਦੀਆਂ ਅਨੇਕਾਂ  ਪ੍ਰਮੁੱਖ ਹਸਤੀਆਂ ਹਾਜ਼ਰ ਸਨ।
ਦੱਸਣਯੋਗ ਹੈ ਕਿ ਗੱਬਰ ਧਨੌਰੀ ਇਸ ਸੀਜਨ ਦੇ ਖੇਡ ਮੇਲਿਆਂ ਵਿੱਚ ਖੇਡਣ ਦੇ ਲਈ ਕੁੱਝ ਸਮੇਂ ਤੋਂ ਯੂਰਪੀਅਨ ਮੁਲਕ ਇਟਲੀ ਪਹੁੰਚਿਆ ਹੋਇਆ ਹੈ ਅਤੇ ਉਹ ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਬੈਰਗਾਮੋ ਦੀ ਤਰਫੋਂ ਖੇਡ ਦੇ ਜੌਹਰ ਦਿਖਾ ਰਿਹਾ ਹੈ।


author

Aarti dhillon

Content Editor

Related News