ਦਿੱਲੀ ਤੋਂ ਮੁੰਬਈ ਜਾਣ ਵਾਲੀ ਅਕਾਸਾ ਏਅਰ ਦੀ ਫਲਾਈਟ ਇਸ ਕਾਰਨ ਅਹਿਮਦਾਬਾਦ ਹਵਾਈ ਅੱਡੇ ਉਤਰੀ
Monday, Jun 03, 2024 - 03:10 PM (IST)
ਮੁੰਬਈ (ਭਾਸ਼ਾ) - ਘੱਟ ਕੀਮਤ ਵਾਲੀ ਏਅਰਲਾਈਨ ਅਕਾਸਾ ਏਅਰ ਨੇ ਸੋਮਵਾਰ ਨੂੰ ਕਿਹਾ ਕਿ 'ਸੁਰੱਖਿਆ ਅਲਰਟ' ਮਿਲਣ ਤੋਂ ਬਾਅਦ ਉਸ ਦੀ ਦਿੱਲੀ ਤੋਂ ਮੁੰਬਈ ਦੀ ਉਡਾਣ ਦੇ ਰੂਟ ਨੂੰ ਅਹਿਮਦਾਬਾਦ ਵੱਲ ਮੋੜ ਦਿੱਤਾ ਗਿਆ ਹੈ। ਅਕਾਸਾ ਏਅਰ ਨੇ ਇਕ ਬਿਆਨ ਵਿਚ ਕਿਹਾ ਕਿ ਜਹਾਜ਼ ਦੇ ਕਪਤਾਨ ਨੇ ਸਾਰੀਆਂ ਜ਼ਰੂਰੀ ਐਮਰਜੈਂਸੀ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਅਤੇ ਸੋਮਵਾਰ ਨੂੰ ਸਵੇਰੇ 10.13 ਵਜੇ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਹਾਜ਼ ਨੂੰ ਸੁਰੱਖਿਅਤ ਰੂਪ ਨਾਲ ਉਤਾਰਿਆ।
ਏਅਰਲਾਈਨ ਨੇ ਕਿਹਾ, “3 ਜੂਨ ਨੂੰ ਦਿੱਲੀ ਤੋਂ ਮੁੰਬਈ ਜਾਣ ਵਾਲੀ ਅਕਾਸਾ ਏਅਰ ਦੀ ਫਲਾਈਟ QP 1719 ਨੂੰ ਸੁਰੱਖਿਆ ਅਲਰਟ ਮਿਲਿਆ ਸੀ। ਨਿਰਧਾਰਿਤ ਸੁਰੱਖਿਆ ਪ੍ਰਕਿਰਿਆਵਾਂ ਅਨੁਸਾਰ, ਫਲਾਈਟ ਨੂੰ ਅਹਿਮਦਾਬਾਦ ਵੱਲ ਮੋੜ ਦਿੱਤਾ ਗਿਆ ਹੈ।'' ਉਨ੍ਹਾਂ ਕਿਹਾ ਕਿ ਜਹਾਜ਼ ਵਿੱਚ 186 ਯਾਤਰੀ, ਇੱਕ ਬੱਚਾ ਅਤੇ ਛੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਏਅਰਲਾਈਨ ਨੇ ਕਿਹਾ ਕਿ ਸਾਰੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ ਸੀ ਅਤੇ "ਅਕਾਸਾ ਏਅਰ ਜ਼ਮੀਨ 'ਤੇ ਸਾਰੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰ ਰਹੀ ਹੈ।"