ਕਬੱਡੀ ਨੂੰ ਪ੍ਰਫੁਲਿੱਤ ਕਰਨ ਲਈ ਸਾਰੇ ਯਤਨਾਂ ਦੇ ਭਾਈਵਾਲ ਬਣਾਂਗੇ : ਖੇਡ ਪ੍ਰਮੋਟਰ ਇਟਲੀ

Tuesday, Jun 25, 2024 - 11:05 AM (IST)

ਕਬੱਡੀ ਨੂੰ ਪ੍ਰਫੁਲਿੱਤ ਕਰਨ ਲਈ ਸਾਰੇ ਯਤਨਾਂ ਦੇ ਭਾਈਵਾਲ ਬਣਾਂਗੇ : ਖੇਡ ਪ੍ਰਮੋਟਰ ਇਟਲੀ

ਵੈਨਿਸ (ਕੈਂਥ) - ਵਿਦੇਸ਼ਾਂ 'ਚ ਮਾਂ ਖੇਡ ਕਬੱਡੀ ਨੂੰ ਪ੍ਰਫੁਲਿੱਤ ਕਰਨ ਹਿੱਤ ਹੋਣ ਵਾਲੇ ਯਤਨਾਂ ਦਾ ਹਮੇਸ਼ਾ ਵੱਧ-ਚੜ੍ਹ ਕੇ ਸਹਿਯੋਗ ਦਿਆਾਂਗੇ ਤਾਂ ਜੋ ਕਬੱਡੀ ਹੋਰ ਵਧ-ਫੁਲ ਸਕੇ। ਇਸ ਵਿਚਾਰ ਦਾ ਪ੍ਰਗਟਾਵਾ ਇਟਲੀ ਦੇ ਉੱਘੇ ਖੇਡ ਪ੍ਰਮੋਟਰ ਸ਼੍ਰੀ ਅਨਿੱਲ ਕੁਮਾਰ ਸ਼ਰਮਾ,ਸ:ਸੰਤੋਖ ਸਿੰਘ ਲਾਲੀ ਅਤੇ ਸ:ਸਤਵਿੰਦਰ ਸਿੰਘ ਟੀਟਾ ਨੇ ਬੀਤੇ ਦਿਨ ਕੀਤਾ।

ਇਟਲੀ ਦੇ ਸ਼ਹਿਰ ਵੈਰੋਨਾ ਵਿਖੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਇਨ੍ਹਾਂ ਖੇਡ ਪ੍ਰਮੋਟਰਾਂ ਨੇ ਕਿਹਾ ਕਿ ਇਟਲੀ ਵਿਚ ਪਿਛਲੇ ਕੁੱਝ ਸਾਲਾਂ ਤੋਂ ਦੁਬਾਰਾ ਕਬੱਡੀ ਦੇ ਵੱਡੇ ਖੇਡ ਮੇਲੇ ਹੋਣੇ ਸ਼ੁਰੂ ਹੋ ਗਏ ਹਨ। ਖੇਡ ਮੈਦਾਨਾਂ ਅੰਦਰ ਇਕ ਵਾਰ ਫਿਰ ਤੋਂ ਰੌਣਕ ਪਰਤੀ ਹੈ ਅਤੇ ਦਰਸ਼ਕਾਂ ਨੂੰ ਚੰਗੇ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ।ਉਨਾਂ ਕਿਹਾ ਇਟਲੀ ਦੇ ਕਬੱਡੀ ਕਲੱਬਾਂ ਦੁਆਰਾ ਖੇਡਾਂ ਪ੍ਰਤੀ ਫਰਜਾਂ ਨੂੰ ਬਾਖੂਬੀ ਨਿਭਾਉਦਿਆਂ ਇਨ੍ਹਾਂ ਖੇਡ ਮੇਲਿਆਂ ਦੀ ਜੋ ਪਿਰਤ ਸ਼ੁਰੂ ਕੀਤੀ ਗਈ ਹੈ,ਉਹ ਪੂਰੇ ਜੋਬਨ 'ਤੇ ਹੈ ਅਤੇ ਇਨਾਂ ਖੇਡ ਮੇਲਿਆਂ ਵਿੱਚ ਸ਼ਿਰਕਤ ਕਰਨੀ ਤੇ ਖੇਡ ਮੇਲਿਆਂ ਨੂੰ ਬਣਦਾ ਸਹਿਯੋਗ ਦੇਣਾ ਹਰੇਕ ਖੇਡ ਪ੍ਰੇਮੀ ਦਾ ਪਹਿਲਾ ਫਰਜ਼ ਬਣਦਾ ਹੈ।


author

Harinder Kaur

Content Editor

Related News