ਵੱਡੀ ਖ਼ਬਰ: ਕਬੱਡੀ ਜਗਤ ''ਚ ਛਾਈ ਸੋਗ ਦੀ ਲਹਿਰ, ਇਸ ਮਸ਼ਹੂਰ ਖ਼ਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

06/02/2024 6:54:43 PM

ਖੰਨਾ (ਵੈੱਬ ਡੈਸਕ, ਸਰਬਜੀਤ)- ਅੱਜ ਦਿਨ ਚੜ੍ਹਦੇ ਹੀ ਫਿਰ ਕਬੱਡੀ ਜਗਤ ਤੋਂ ਮਾੜੀ ਖ਼ਬਰ ਸਾਹਮਣੇ ਆਈ ਹੈ। ਆਪਣੀ ਮਾਂ ਖੇਡ ਕਬੱਡੀ ਦੇ ਧਾਕੜ ਰੇਡਰ, ਨਾਨਕ ਤੇ ਏਕਮ ਦਾ ਵੱਡਾ ਵੀਰ ਨਿਰਭੈ ਹਠੂਰ ਵਾਲਾ ਅੱਜ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਖਿਡਾਰੀ ਨੂੰ ਸੁੱਤੇ ਹੋਏ ਹਾਰਟ ਅਟੈਕ ਆਇਆ, ਜਿਸ ਤੋਂ ਬਾਅਦ ਨਿਰਭੈ ਹਠੂਰ ਦੀ ਮੌਤ ਹੋ ਗਈ। ਇਥੇ ਦੱਸਣਯੋਗ ਹੈ ਕਿ ਡੇਢ ਕੁ ਦਹਾਕੇ ਪਹਿਲਾਂ ਮਾਲਵੇ ਇਲਾਕੇ ਦੇ ਇਹ ਤਿੰਨ ਭਰਾ ਦੋ ਜਾਫ਼ੀ ਅਤੇ ਨਿਰਭੈ ਰੇਡਰ ਵਜੋਂ ਇਕੱਠੇ ਖੇਡਦੇ ਸਨ ਤਾਂ ਕਹਿੰਦੀਆਂ ਕਹਾਉਂਦੀਆਂ ਟੀਮਾਂ ਨੂੰ ਹਰਾ ਕੇ ਘਰੇ ਵੜਦੇ ਸਨ।

ਇਹ ਵੀ ਪੜ੍ਹੋ- ਜਲੰਧਰ 'ਚ ਵੋਟਿੰਗ ਮੁਕੰਮਲ, EVM 'ਚ ਕੈਦ ਹੋਈ ਉਮੀਦਵਾਰਾਂ ਦੀ ਕਿਸਮਤ, ਕੁੱਲ 57.05 ਫ਼ੀਸਦੀ ਹੋਈ ਵੋਟਿੰਗ  

ਨਿਰਭੈ ਸ਼ੁਰੂ ਤੋਂ ਹੀ ਤਕੜਾ ਰੇਡਰ ਰਿਹਾ ਸੀ। 2007-10 ਦਾ ਸਮਾਂ ਉਹ ਵੀ ਸੀ ਜਦੋਂ ਗੱਭਰੂ ਸਿਰੇ ਦੀਆਂ ਰੇਡਾ ਪਾਉਂਦਾ ਸੀ। ਵੱਡੇ-ਵੱਡੇ ਜਾਫ਼ੀ ਲਾਹ-ਲਾਹ ਮਾਰਦਾ ਸੀ। ਨਿਰਭੈ ਹਠੂਰ ਵਾਲੇ ਦੀ ਖੇਡ ਦੇਖ਼ਣ ਵਾਲੀ ਹੁੰਦੀ ਸੀ। ਉਸ ਦੀ ਖੇਡ ਵੇਖ ਕੇ ਦਰਸ਼ਕ ਮਣਾ ਮੂੰਹੀ ਪਿਆਰ ਦਿੰਦੇ ਸਨ। ਇਕ ਸਮੇਂ ਵਿਚ ਇਹ ਪਰਿਵਾਰ ਮਾੜੇ ਸਮੇਂ ਅਤੇ ਗੁਰਬਤ ਦੇ ਗੇੜ ਵਿਚ ਫ਼ਸ ਗਿਆ ਸੀ। ਉਸ ਸਮੇਂ ਕਿਸੇ ਨੇ ਵੀ ਇਸ ਪਰਿਵਾਰ ਦੀ ਸਾਰ ਨਾ ਲਈ ਅਤੇ ਨਾ ਹੀ ਕਿਸੇ ਨੇ ਬਾਂਹ ਫੜੀ। 

ਬਾਪ ਦਾ ਸਿਰ ‘ਤੇ ਸਾਇਆ ਨਾ ਹੋਣ ਕਾਰਨ ਘਰ ਦੀ ਕੰਮਕਾਰ ਦੀ ਜ਼ਿੰਮੇਵਾਰੀ ਨਿਰਭੈ ਨੇ ਆਪਣੇ ਸਿਰ ਲੈ ਲਈ। ਏਕਮ ਤੇ ਨਾਨਕ ਨੂੰ ਚੰਗੀ ਤਰ੍ਹਾਂ ਆਪ ਪਾਲਿਆ ਪੋਸਿਆ ਅਤੇ ਉਹ ਵੀ ਆਪਣੀ ਮਿਹਨਤ ਨਾਲ ਪੜ ਲਿਖ ਕੇ ਸਰਕਾਰੀ ਨੌਕਰੀਆਂ 'ਤੇ ਲੱਗ ਗਏ। ਨਾਨਕ ਵੀਰ ਅਕਸਰ ਗੱਲਾਂ ਕਰਦਾ ਹੁੰਦਾ ਕਿ ਬਾਈ ਜੇ ਉਦੋਂ ਨਿਰਭੈ ਸਾਨੂੰ ਨਾ ਸਾਂਭਦਾ ਤਾਂ ਅਸੀਂ ਵੀ ਕਿਤੇ ਰੁੱਲ ਖੁੱਲ੍ਹ ਜਾਣਾ ਸੀ। ਘਰ ਦੇ ਗੁਜ਼ਾਰੇ ਲਈ ਦਿਹਾੜੀਆਂ ਕਰਦੇ ਹੋਣਾ ਸੀ। ਬਹੁਤ ਪਿਆਰ ਸੀ ਤਿੰਨਾਂ ਭਰਾਵਾਂ ਦੀ ਤਿੱਕੜੀ ਦਾ ਪਰ ਦੇਰ ਰਾਤ ਸੁੱਤੇ ਪਏ ਨੂੰ ਅਚਾਨਕ ਹਾਰਟ ਅਟੈਕ ਆਉਣ ਨਾਲ ਨਿਰਭੈ ਸੱਭ ਦਾ ਹਮੇਸ਼ਾ ਲਈ ਸਾਥ ਛੱਡ ਗਿਆ।  

ਇਹ ਵੀ ਪੜ੍ਹੋ- ਨਕੋਦਰ ਤੋਂ ਆਈ ਮਦਭਾਗੀ ਖ਼ਬਰ, ਪੋਲਿੰਗ ਸਟਾਫ਼ 'ਚ ਡਿਊਟੀ 'ਤੇ ਤਾਇਨਾਤ APRO ਮੁਲਾਜ਼ਮ ਦੀ ਹੋਈ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News