ਭਾਰਤੀ ਮਹਿਲਾ ਟੀਮ ਜਰਮਨੀ ਹੱਥੋਂ 2-4 ਨਾਲ ਹਾਰੀ, ਐੱਫ. ਆਈ. ਐੱਚ. ਪ੍ਰੋ ਲੀਗ ’ਚ ਲਗਾਤਾਰ 7ਵੀਂ ਹਾਰ

06/09/2024 2:11:43 PM

ਲੰਡਨ, (ਭਾਸ਼ਾ)– ਭਾਰਤੀ ਮਹਿਲਾ ਹਾਕੀ ਟੀਮ ਐੱਫ. ਆਈ.ਐੱਚ. ਪ੍ਰੋ ਲੀਗ ਵਿਚ ਲਗਾਤਾਰ 6 ਹਾਰ ਦਾ ਕ੍ਰਮ ਸ਼ਨੀਵਾਰ ਨੂੰ ਇੱਥੇ ਜਰਮਨੀ ਵਿਰੁੱਧ 2-4 ਨਾਲ ਮੈਚ ਗੁਆ ਕੇ ਰੋਕਣ ਵਿਚ ਅਸਫਲ ਰਹੀ। ਭਾਰਤੀ ਟੀਮ 2 ਗੋਲਾਂ ਦੀ ਬੜ੍ਹਤ ਨੂੰ ਬਰਕਰਾਰ ਨਹੀਂ ਰੱਖ ਸਕੀ, ਜਿਸ ਨਾਲ ਉਸ ਨੂੰ ਪ੍ਰੋ ਲੀਗ ਵਿਚ ਲਗਾਤਾਰ 7ਵੀਂ ਹਾਰ ਦਾ ਸਾਹਮਣਾ ਕਰਨਾ ਪਿਆ।

ਸੁਨੇਲਿਤਾ ਟੋਪੋ (9ਵੇਂ ਮਿੰਟ) ਤੇ ਦੀਪਿਕਾ (15ਵੇਂ ਮਿੰਟ) ਨੇ ਸ਼ੁਰੂਆਤੀ ਕੁਆਰਟਰ ਵਿਚ ਬਿਹਤਰੀਨ ਮੈਦਾਨੀ ਗੋਲ ਕਰਕੇ ਕੋਚ ਹਰਿੰਦਰ ਸਿੰਘ ਦੀ ਟੀਮ ਲਈ ਚੰਗਾ ਮੌਕਾ ਬਣਾਇਆ ਸੀ ਪਰ ਜਰਮਨੀ ਦੀ ਵਿਕਟੋਰੀਆ ਹਸ (23ਵੇਂ ਤੇ 32ਵੇਂ ਮਿੰਟ) ਨੇ ਦੋ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਸਕੋਰ ਬਰਾਬਰ ਕਰ ਦਿੱਤਾ।

ਇਸ ਤੋਂ ਬਾਅਦ ਸਿਟਨ ਕੁਰਜ (51ਵੇਂ ਮਿੰਟ) ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਦਿੱਤਾ ਤੇ ਫਿਰ 55ਵੇਂ ਮਿੰਟ ਵਿਚ ਜੂਲ ਬਲੂਏਲ ਨੇ ਮੈਦਾਨੀ ਗੋਲ ਕਰਕੇ ਜਰਮਨੀ ਦੀ ਜਿੱਤ ਪੱਕੀ ਕਰ ਦਿੱਤੀ। ਭਾਰਤ ਪਿਛਲੇ ਮਹੀਨੇ ਐਂਟਵਰਪ ਵਿਚ ਬੈਲਜੀਅਮ ਤੇ ਅਰਜਨਟੀਨਾ ਵਿਰੁੱਧ ਆਪਣੇ ਸਾਰੇ 4 ਮੈਚ ਹਾਰ ਗਿਆ ਸੀ। ਟੀਮ ਨੂੰ ਬੀਤੇ ਹਫਤੇ ਇੱਥੇ ਜਰਮਨੀ (1-3) ਤੇ ਗ੍ਰੇਟ ਬ੍ਰਿਟੇਨ (2-3) ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਐਤਵਾਰ ਨੂੰ ਇਸ ਦੌਰੇ ਦਾ ਆਖਰੀ ਮੈਚ ਬ੍ਰਿਟੇਨ ਵਿਰੁੱਧ ਖੇਡੇਗੀ।


Tarsem Singh

Content Editor

Related News