ਮੁੰਬਈ ਦੇ ਜ਼ਿਆਦਾਤਰ ਹਿੱਸਿਆਂ ''ਚ ਮੀਂਹ, ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ

06/14/2024 1:10:43 PM

ਮੁੰਬਈ- ਮੁੰਬਈ ਵਿਚ ਦੋ ਦਿਨ ਬਾਅਦ ਸ਼ੁੱਕਰਵਾਰ ਨੂੰ ਜ਼ਿਆਦਾਤਰ ਹਿੱਸਿਆਂ 'ਚ ਇਕ ਵਾਰ ਫਿਰ ਮੀਂਹ ਪਿਆ, ਜਿਸ ਨਾਲ ਲੋਕਾਂ ਨੂੰ ਤਪਿਸ਼ ਅਤੇ ਉਸਮ ਤੋਂ ਰਾਹਤ ਮਿਲੀ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗਰਜ ਨਾਲ ਮੀਂਹ ਸ਼ੁਰੂ ਹੋਇਆ ਪਰ ਇਸ ਨਾਲ ਸ਼ਹਿਰ ਵਿਚ ਕਿਤੇ ਵੀ ਵੱਡੇ ਪੱਧਰ ’ਤੇ ਪਾਣੀ ਭਰਨ ਦੀ ਕੋਈ ਖ਼ਬਰ ਨਹੀਂ ਹੈ। ਅਧਿਕਾਰੀ ਨੇ ਕਿਹਾ ਕਿ ਰੇਲਵੇ ਅਤੇ ਬ੍ਰਿਹਨਮੁੰਬਈ ਬਿਜਲੀ ਸਪਲਾਈ ਅਤੇ ਟਰਾਂਸਪੋਰਟ (ਬੈਸਟ) ਬੱਸਾਂ ਦੀਆਂ ਜਨਤਕ ਆਵਾਜਾਈ ਸੇਵਾਵਾਂ ਕਾਫੀ ਹੱਦ ਤੱਕ  ਆਮ ਸਨ, ਹਾਲਾਂਕਿ ਕੁਝ ਥਾਵਾਂ ਤੋਂ ਸੇਵਾਵਾਂ ਵਿਚ ਕੁਝ ਦੇਰੀ ਦੀ ਰਿਪੋਰਟ ਕੀਤੀ ਗਈ ਸੀ।

ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ 24 ਘੰਟਿਆਂ ਵਿਚ ਸ਼ਹਿਰ ਅਤੇ ਉਪਨਗਰਾਂ ਵਿੱਚ ਬੱਦਲਵਾਈ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਮਾਨਸੂਨ ਆਪਣੀ ਆਮ ਤਾਰੀਖ਼ 11 ਜੂਨ ਤੋਂ ਦੋ ਦਿਨ ਪਹਿਲਾਂ 9 ਜੂਨ ਨੂੰ ਮੁੰਬਈ ਪਹੁੰਚ ਗਿਆ ਸੀ, ਫਿਰ ਵੀ ਪਿਛਲੇ ਦੋ ਦਿਨਾਂ ਤੋਂ ਮਹਾਨਗਰ ਵਿਚ ਮੀਂਹ ਨਹੀਂ ਪਿਆ, ਜਿਸ ਕਾਰਨ ਉਥੇ ਨਮੀ ਵਾਲਾ ਮੌਸਮ ਰਿਹਾ।


Tanu

Content Editor

Related News