ਮੋਹਾਲੀ ਤੋਂ ਮੰਦਭਾਗੀ ਖ਼ਬਰ, ਵਿਦੇਸ਼ਾਂ 'ਚ ਧੱਕ ਪਾਉਣ ਵਾਲੇ ਮਸ਼ਹੂਰ ਕਬੱਡੀ ਖਿਡਾਰੀ ਦੀ ਮੌਤ (ਵੀਡੀਓ)

Thursday, May 30, 2024 - 11:55 AM (IST)

ਮੋਹਾਲੀ ਤੋਂ ਮੰਦਭਾਗੀ ਖ਼ਬਰ, ਵਿਦੇਸ਼ਾਂ 'ਚ ਧੱਕ ਪਾਉਣ ਵਾਲੇ ਮਸ਼ਹੂਰ ਕਬੱਡੀ ਖਿਡਾਰੀ ਦੀ ਮੌਤ (ਵੀਡੀਓ)

ਮੋਹਾਲੀ : ਕਬੱਡੀ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੋਂ ਦੇ ਵਸਨੀਕ ਅਤੇ ਪੰਜਾਬ ਦੇ ਮਸ਼ਹੂਰ ਜ਼ਾਫੀ (ਇੰਟਰਨੈਸ਼ਨਲ ਕਬੱਡੀ ਖਿਡਾਰੀ) 'ਪੰਮਾ ਸੋਹਾਣੇ ਵਾਲਾ' ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ PGI 'ਚ ਪ੍ਰਾਈਵੇਟ ਕਮਰਾ ਲੈਣ ਬਾਰੇ ਆਈ ਅਹਿਮ ਖ਼ਬਰ, ਧਿਆਨ ਦੇਣ ਮਰੀਜ਼

ਜਾਣਕਾਰੀ ਮੁਤਾਬਕ ਇਹ ਹਾਦਸਾ ਮੋਹਾਲੀ ਦੇ ਸੈਕਟਰ-79 ਵਿਖੇ  ਬੀਤੀ ਦੇਰ ਰਾਤ ਵਾਪਰਿਆ, ਜਿਸ 'ਚ ਕਬੱਡੀ ਖਿਡਾਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਕਿ ਜੂਨ ਮਹੀਨੇ ਹੋਣ ਵਾਲੇ ਕਬੱਡੀ ਕੱਪ 'ਚ ਪੰਮਾ ਸੋਹਾਣਾ ਨੇ ਪੰਜਾਬ ਦੀ ਨੁਮਾਇੰਦਗੀ ਕਰਨੀ ਸੀ।

ਇਹ ਵੀ ਪੜ੍ਹੋ : ਪੋਲਿੰਗ ਬੂਥ 'ਤੇ ਲੱਗੀ ਲਾਈਨ ਦਾ ਵੋਟਰਾਂ ਨੂੰ ਘਰ ਬੈਠਿਆਂ ਹੀ ਲੱਗੇਗਾ ਪਤਾ, ਪੜ੍ਹੋ ਪੂਰੀ ਖ਼ਬਰ

ਇਸ ਤੋਂ ਪਹਿਲਾਂ ਵੀ ਉਸ ਨੇ ਵੱਖ-ਵੱਖ ਮੁਲਕਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਖ਼ਾਸ ਕਰਕੇ ਮੋਹਾਲੀ ਦਾ ਨਾਂ ਰੌਸ਼ਨ ਕੀਤਾ ਹੈ। ਖਿਡਾਰੀ ਦੀ ਮੌਤ ਨਾਲ ਖੇਡ ਜਗਤ ਅਤੇ ਮੋਹਾਲੀ ਸ਼ਹਿਰ 'ਚ ਸੋਗ ਦੀ ਲਹਿਰ ਛਾ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8 


author

Babita

Content Editor

Related News