ਤੁਰਕੀ ਤੋਂ ਪਰਤਣ ਤੋਂ ਬਾਅਦ ਸਟਾਰ ਜੈਵਲਿਨ ਥ੍ਰੋਅਰ ਨੀਰਜ ਨੇ ਖੁਦ ਨੂੰ ਕੀਤਾ ਵੱਖ

03/20/2020 6:36:02 PM

ਨਵੀਂ ਦਿੱਲੀ (ਭਾਸ਼ਾ)— ਤੁਰਕੀ ਵਿਚ ਅਭਿਆਸ ਤੋਂ ਪਰਤਣ ਤੋਂ ਬਾਅਦ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਭਾਰਤੀ ਖੇਡ ਅਥਾਰਟੀ ਨੇ ਐੱਨ. ਆਈ. ਐੱਸ. ਪਟਿਆਲਾ ਵਿਚ ਵੱਖਰੇ ਤੌਰ ’ਤੇ ਰਹਿਣ ਨੂੰ ਕਿਹਾ ਹੈ। ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਚੋਪੜਾ ਨੂੰ ਸਾਈ ਨੇ ਉਸਦੇ ਹੋਸਟਲ ਰੂਮ ਵਿਚ ਹੀ ਰਹਿਣ ਨੂੰ ਕਿਹਾ ਹੈ। ਉਸ ਨੂੰ ਦੂਜੇ ਖਿਡਾਰੀਆਂ ਤੋਂ ਦੂਰ ਰਹਿਣ ਲਈ ਕਿਹਾ ਹੈ। ਉਹ ਬੁੱਧਵਾਰ ਨੂੰ ਹੀ ਤੁਰਕੀ ਤੋਂ ਪਰਤਿਆ ਹੈ।PunjabKesari

ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਵੇਟਲਿਫਟਰ ਸ਼ਿਵਪਾਲ ਸਿੰਘ ਐੱਨ.ਆਈ. ਐੈੈੱਸ. ਪਟਿਆਲਾ ਤੋਂ ਜਾ ਚੁੱਕਾ ਹੈ ਤੇ ਆਪਣੇ ਘਰ ’ਚ ਹੈ। ਐੱਨ. ਆਈ. ਐੱਸ. ਪਟਿਆਲਾ ਦੇ ਇਕ ਸੂਤਰ ਨੇ ਕਿਹਾ, ‘‘ਸਾਈ ਨੇ ਕਿਹਾ ਹੈ ਕਿ ਨੀਰਜ  ਨੂੰ ਇੱਥੇ ਰਹਿਾਣਾ ਹੈ ਤਾਂ 14 ਦਿਨ ਦੂਜਿਆਂ ਤੋਂ ਬਿਲਕਲ ਵੱਖਰਾ ਰਹਿਣਾ ਪਵੇਗਾ। ਉਸ ਨੂੰ ਤੇ ਰੋਹਿਤ ਯਾਦਵ ਨੂੰ ਵੱਖਰੇ ਕਮਰੇ ਦਿੱਤੇ ਗਏ ਹਨ। ਉਨ੍ਹਾਂ ਦੇ ਹੋਟਸਲ ਰੂਮ ਦੇ ਕੋਲ ਹੀ ਪੁਰਾਣਾ ਜਿਮ ਵੀ ਹੈ।’’ ਸੂਤਰ ਨੇ ਕਿਹਾ, ‘‘ਸ਼ਿਵਪਾਲ ਤੇ ਵਿਪਿਨ ਕਾਸਨਾ ਨੇ ਘਰ ’ਤੇ ਰਹਿਣ ਦਾ ਬਦਲ ਚੁਣਿਆ। ਦੋਵੇਂ ਦੱਖਣੀ ਅਫਰੀਕਾ ਤੋਂ ਆਏ ਸਨ।’’


Davinder Singh

Content Editor

Related News